ਇਟਲੀ ਵਿੱਚ ਕਾਰਾਂ ਚੋਰੀ ਹੋਣ ਦੀ ਦਰ ਸਭ ਤੋਂ ਵੱਧ

ਮਿਲਾਨ (ਇਟਲੀ) (ਸਮਾਜ ਵੀਕਲੀ):  ਇਟਲੀ ਯੂਰੋਪ ਦਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਕਾਰਾਂ ਚੋਰੀ ਹੋਣ ਦੀ ਦਰ ਸਭ ਤੋਂ ਵੱਧ ਹੈ। ਇਹ ਦਾਅਵਾ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਇਟਲੀ ਵਿੱਚ ਇੱਕ ਲੱਖ ਲੋਕਾਂ ਪਿੱਛੇ 276 ਕਾਰਾਂ ਪ੍ਰਤੀ ਸਾਲ ਚੋਰੀ ਹੋ ਜਾਂਦੀਆਂ ਹਨ, ਜਦਕਿ ਪੁਲੀਸ ਵੱਲੋਂ ਰੋਜ਼ਾਨਾ 455 ਕਾਰਾਂ ਚੋਰੀ ਹੋਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਜਾਂਦੀਆਂ ਹਨ। ਇਸ ਦਾ ਅਰਥ ਹੈ ਕਿ ਇੱਕ ਘੰਟੇ ਵਿੱਚ ਕਾਰ ਚੋਰੀ ਹੋਣ ਦੀਆਂ 19 ਰਿਪੋਰਟਾਂ ਦਰਜ ਹੁੰਦੀਆਂ ਹਨ। ਸੁੰਦਰ ਦੇਸ਼ਾਂ ਵਿੱਚ ਸ਼ੁਮਾਰ ਇਟਲੀ ਦਾ ਇਹ ਸਭ ਤੋਂ ਨਮੋਸ਼ੀਜਨਕ ਰਿਕਾਰਡ ਹੈ।

ਉਧਰ, ਯੂਕੇ ਵਿੱਚ ਇੱਕ ਲੱਖ ਵਸਨੀਕਾਂ ਪਿੱਛੇ 153 ਕਾਰਾਂ ਚੋਰੀ ਹੁੰਦੀਆਂ ਹਨ। ਇਟਲੀ ਦਾ ਕਾਰ ਚੋਰੀ ਹੋਣ ਦਾ ਅੰਕੜਾ ਫਰਾਂਸ ਨਾਲੋਂ ਪੰਜ ਫ਼ੀਸਦੀ ਵੱਧ ਹੈ। ਜਰਮਨੀ ਵਿੱਚ ਪ੍ਰਤੀ ਲੱਖ ਲੋਕਾਂ ਪਿੱਛੇ 71 ਕਾਰਾਂ ਚੋਰੀ ਹੁੰਦੀਆਂ ਹਨ। ਕਾਰ ਚੋਰੀ ਦੇ ਮਾਮਲੇ ਵਿੱਚ ਚੈੱਕ ਗਣਰਾਜ ਯੂਰੋਪ ਦਾ ਦੂਜਾ ਦੇਸ਼ ਹੈ। ਉੱਥੇ ਇੱਕ ਲੱਖ ਲੋਕਾਂ ਪਿੱਛੇ ਔਸਤਨ 274 ਕਾਰਾਂ ਚੋਰੀ ਹੋ ਜਾਂਦੀਆਂ ਹਨ। ਡੈਨਮਾਰਕ ਅਤੇ ਰੋਮਾਨੀਆ ਕਾਰ ਮਾਲਕਾਂ ਲਈ ਸਭ ਤੋਂ ਸੁਰੱਖਿਅਤ ਯੂਰੋਪੀਅਨ ਰਾਜ ਹਨ, ਜਿੱਥੇ ਸਭ ਤੋਂ ਘੱਟ ਕਾਰਾਂ ਚੋਰੀ ਹੁੰਦੀਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਲੰਕਾ ਦੀ ਜਲ ਸੈਨਾ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
Next articleਵੀਅਤਨਾਮੀ ਵਫ਼ਦ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ