ਇਹ ਕੇਹੀ ਸਾਹਿਤ ਦੀ ਸੇਵਾ.?

(ਸਮਾਜ ਵੀਕਲੀ)

ਪੰਜਾਬੀ ਸਾਹਿਤ ਦੇ ਵਿੱਚ ਅਖੌਤੀ ਲੇਖਕਾਂ ਦਾ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕਿਸੇ ਤੋਂ ਪੈਸੇ ਦੇ ਕੇ ਕੋਈ ਕਿਤਾਬਾਂ ਲਿਖਵਾ ਲਵੇ ਤੇ ਫੇਰ ਉਹ ਇਨਾਮ ਤੇ ਪੁਰਸਕਾਰ ਵੀ ਹਾਸਲ ਕਰ ਲਵੇ ਤੇ ਕਿਸੇ ਨੂੰ ਕੰਨੋ ਕੰਨੀ ਖਬਰ ਵੀਨਾ ਹੋਵੇ। ਹੈਰਾਨੀ ਉਸ ਵੇਲੇ ਹੁੰਦੀ ਜਦੋਂ ਕਦੇ ਉਹ ਕਿਸੇ ਮੰਚ ਤੋਂ ਪ੍ਰਧਾਨਗੀ ਭਾਸ਼ਨ ਕਰਦਾ ਉਰਲੀਆਂ ਪਰਲੀਆਂ ਮਾਰ ਕੇ ਵਕਤ ਕੱਢ ਦਾ ਹੈ। ਜਦ ਇਕ ਸੱਜਣ ਨੇ ਇਹਨਾਂ ਸੱਜਣ ਠੱਗਾਂ ਦੇ ਬਾਰੇ ਦੱਸਿਆ ਤਾਂ ਬਹੁਤ ਮਨ ਦੁਖੀ ਹੋਇਆ । ਮੈਨੂੰ ਬਹੁਤ ਸਾਰੇ ਅਜਿਹੇ ਲੇਖਕਾਂ / ਕਵਿਤਰੀਆਂ ਦਾ ਪਤਾ ਹੈ…ਜਿਹਨਾਂ ਦੀਆਂ ਕਿਤਾਬਾਂ ਦਾ ਲੇਖਕ ਕੋਈ ਹੋਰ ਹੈ। ਪੀਅੈਚ.ਡੀ.ਦੇ ਥੀਸਿਸ ਲਿਖਣ ਵਾਲੇ ਵਿਦਵਾਨ ਵੀ ਬਹੁਤ ਹਨ। ਕੀ ਹੋ ਰਿਹਾ ਹੈ…ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ? ਕਿਉ ਨਹੀਂ ਪੰਜਾਬੀ ਇਸ ਮਸਲੇ ਬਾਰੇ ਸੋਚਦੇ..?

ਸਿੱਖਿਆ ਦੇ ਵਿੱਚ ਆ ਰਿਹਾ ਨਿਘਾਰ ਹੀ ਪੰਜਾਬ ਦੀ ਹੋਣੀ ਬਣਿਆ ਹੈ। ਉਚੇਰੀ ਸਿੱਖਿਆ ਦੇ ਵਿੱਚ ਸਰਕਾਰੀ ਤੇ ਨਿੱਜੀ ਕਾਲਜ ਤੇ ਯੂਨੀਵਰਸਿਟੀਆਂ ਇਹ ਸਭ ਕੁੱਝ ਆਮ ਹੋ ਰਿਹਾ ਹੈ। ਬਠਿੰਡੇ ਵੱਲ ਦੀ ਯੂਨੀਵਰਸਿਟੀਆਂ ਦੇ ਵਿੱਚ ਇਕ ਨਹੀਂ ਕਈ ਸਿੱਖਿਆ ਸ਼ਾਸਤਰੀ ਇਹ ਕੰਮ ਕਰ ਰਹੇ ਹਨ। ਮਾਲਵੇ ਦੇ ਇਕ ਕਹਾਣੀਕਾਰ ਦੀ ਇਕਲੌਤੀ ਕਿਤਾਬ ਦੇ ਉਪਰ ਪੀਅੈਚ.ਡੀ.ਹੋਣ ਦੀ ਖਬਰ ਹੈ। ਉਹ ਕਹਾਣੀਕਾਰ ਦਾ ਸਾਹਿਤ ਵਿੱਚ ਕੀ ਯੋਗਦਾਨ ਹੈ..? ਸੁਣਿਆ ਕਿ ਇਹ ਕੱਛੇ ਤੇ ਕਛਿਹਰੇ ਵਧੀਆ ਸਿਉਦਾ ਹੈ! ਵਿਦਵਾਨ ਵੀ ਬਹੁਤ ਮਸ਼ਹੂਰ ਹੈ।

ਪਤਾ ਨਹੀਂ ਪਰ ਉਹ ਕਿਸੇ ਯੂਨੀਵਰਸਿਟੀ ਦੇ ਮੁਖੀ ਦਾ ਜਾਤ ਤੇ ਗੋਤ ਭਾਈ ਹੈ..ਜਿਸ ਦਾ ਫਾਇਦਾ ਉਹ ਚੁੱਕ ਰਿਹਾ ਹੈ। ਪੰਜਾਬੀ ਦੇ ਵਿੱਚ ਇਕ ਕਿਤਾਬ ਦੇ ਉਪਰ ਇਹ ਡਿਗਰੀ ਅਗਲੇ ਦਿਨਾਂ ਵਿੱਚ ਹੋ ਜਾਵੇਗੀ। ਹੈ ਤੇ ਕਮਾਲ ਦੀ ਗੱਲ..ਤੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੇ ਉਹ ਲੇਖਕ ਵੀ ਹਨ ਜਿਹਨਾਂ ਨੇ ਸਾਰੀ ਉਮਰ ਸਾਹਿਤ ਦੇ ਲੇਖੇ ਲਾਈ ਕਿਸੇ ਵਿਦਵਾਨ ਨੇ ਪਰਚਾ ਨਹੀਂ ਲਿਖਿਆ ਖੋਜ ਕਾਰਜ ਤਾਂ ਕੀ ਕਰਵਾਉਣਾ ਹੈ। ਯੂਨੀਵਰਸਿਟੀਆਂ ਦੇ ਵਿੱਚ ਵੀ ਪਰਵਾਰਵਾਦ ਚੱਲਦਾ ਹੈ। ਪੰਜਾਬ ਦੀ ਇਕ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਚਾਰ ਗੋਤਾਂ ਦਾ ਮੁਢਲੇ ਸਮੇਂ ਤੋਂ ਹੀ ਨੌਕਰੀਆਂ ਉਤੇ ਵੀ ਕਬਜ਼ਾ ਹੈ। ਇਹਨਾਂ ਨੇ ਯੂਨੀਵਰਸਿਟੀ ਨੂੰ ਘਰਦੀ ਬਣਾ ਰੱਖਿਆ ਹੈ।
ਇਹ ਸਭ ਸਾਡੇ ਸਮਿਆਂ ਦੇ ਵਿੱਚ ਹੋ ਰਿਹਾ ਹੈ।

ਇਕ ਵਾਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਲਾਨਾ ਸਮਾਗਮ ਤੇ ਇਕ ਕਵਿਤਰੀ ਨੇ ਜਦੋਂ ਗ਼ਜ਼ਲ ਪੜੀ ਤਾਂ ਮੇਰੇ ਕੋਲ ਬੈਠਾ ਇਕ ਕਵੀ ਹੱਸਣ ਲੱਗਿਆ । ਕਿਸੇ ਪੁਰਾਣੀ ਹਿੰਦੀ ਫਿਲਮ ਦੇ ਗੀਤ ਨੂੰ ਗ਼ਜ਼ਲ ਵਿੱਚ ਬਦਲਿਆ ਹੋਇਆ ਸੀ। ਲਖਨਊ ਰੰਗ ਦੇ ਵਿੱਚ ਰੰਗੀ ਗ਼ਜ਼ਲ ਦਾ ਅਸਲੀ ਬਾਪ ਵੀ ਉਥੇ ਹੀ ਸੀ..ਪਰ ਹਾਜਰ ਸਰੋਤਿਆਂ ਚੰਗੀ ਦਾਦ ਦਿੱਤੀ । ਗ਼ਜ਼ਲਗੋ ਬਣਾਈ ਇਸ ਕਵਿਤਰੀ ਦੀਆਂ ਗ਼ਜ਼ਲਾਂ ਦੀਆਂ ਕਿਤਾਬਾਂ ਦੇ ਵਿੱਚ ਪੁਰਾਣੇ ਹਿੰਦੀ ਦੇ ਗੀਤ ਤੇ ਯੂਪੀ ਦੀ ਉਪਭਾਸ਼ਾ ਦਾ ਗੂੜ੍ਹਾ ਰੰਗ ਵੀ ਡਲਕਾ਼ ਮਾਰਦਾ ਹੈ।

ਹੁਣ ਪਤਾ ਲੱਗਿਆ ਕਿ ਇਕ ਕਹਾਣੀਕਾਰ ਦਾ ਕੋਈ ਹੋਰ ਬਾਪ ਹੈ ਜੋ ਕਹਾਣੀਆਂ ਲਿਖਦਾ ਹੈ। ਉਹਨੂੰ ਵੱਡਾ ਇਨਾਮ ਵੀ ਮਿਲਿਆ ਹੈ। ਸਾਹਿਤ ਦੇ ਜੁਗਾੜੀਏ ਸਿੱਖਿਆ ਤੇ ਸਾਹਿਤ ਦੀ ਸੇਵਾ ਕਰਦੇ ਹਨ। ਮੁੱਲ ਦੀ ਤੀਵੀਂ ਦੇ ਵਾਂਗੂੰ ਮੁੱਲ ਦੀਆਂ ਡਿਗਰੀਆਂ ਤੇ ਕਿਤਾਬਾਂ ਦੇ ਆਪੇ ਬਣੇ ਮਹਾਂ ਕਵੀ ਕਦੋਂ ਤੱਕ ਇਸ ਤਰ੍ਹਾਂ ਕਰਦੇ ਰਹਿਣਗੇ?

ਕੀ ਇਸ ਤਰ੍ਹਾਂ ਸਾਹਿਤ ਦੀ ਸੇਵਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਕੋਈ ਅੱਗੇ ਆਵੇਗਾ..ਜਾਂ ਇਸ ਤਰ੍ਹਾਂ ਹੀ ਚੱਲੀ ਜਾਵੇਗਾ ?
ਤੁਹਾਨੂੰ ਜੇ ਇਹਨਾਂ ਮਹਾਨ ਸਾਹਿਤ ਦੇ ਸੇਵਕਾਂ ਦਾ ਪਤਾ ਹੈ ਤਾਂ ਜਰੂਰ ਟਿੱਪਣੀ ਦੇ ਦੱਸਣਾ !

ਬੁੱਧ ਸਿੰਘ ਨੀਲੋਂ
ਇਲਤੀ ਬਾਬਾ

94643 70823

ਤਸਵੀਰ….ਪਾਣੀਆਂ ਨੂੰ ਅੱਗ ਲੱਗ ਗੀ
ਸਾਧਨੀ.ਸੈਲੂਨ ਦੇ ਵਿਚੋਂ ਨਿਕਲੀ….

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਤੇਰੇ ਨੈਣਾਂ ਦੀ ਵਿਆਕਰਣ*
Next articleਮਾਮਲਾ 20 ਰੁਪਏ ਦਾ