(ਸਮਾਜ ਵੀਕਲੀ)
ਅੰਦਰੋਂ ਤਾਂ ਏ ਡਰਿਆ ਡਰਿਆ,
ਬਾਹਰੋਂ ਵਾਹਵਾ ਕਾਇਮ ਏ ਲੱਗਦਾ।
ਬੂਹੇ ਤੇ ਨਹੀ ਦਸਤਕ ਹੋਈ,
ਤੈਨੂੰ ਐਵੇ ਵਹਿਮ ਏ ਲੱਗਦਾ।
ਦਿਲ ਦੇ ਭੇਦ ਨਾ ਦੱਸੇ ਕੋਈ
ਵੇਲਾ ਈ ਬੇਰਹਿਮ ਏ ਲੱਗਦਾ।
ਪੈਰੀ ਜੀਕਰ ਬੇੜੀਆਂ ਪਈਆਂ,
ਮਿਲਦਿਆਂ ਜੀਕਰ ਸਹਿਮ ਏ ਲੱਗਦਾ।
ਦਿਲ ਦੇ ਛਾਲੇ,ਮਾਰਨ ਪਾਲੇ,
ਉਂਝ ਈ ਕਾਇਮ ਦਾਇਮ ਏ ਲੱਗਦਾ।
ਮੈ ਈ ਪੁੱਛਾਂ,ਮੈ ਈ ਦੱਸਾਂ,
ਤੇਰਾ ਈ ਕੀ ਟਾਇਮ ਨੀ ਲੱਗਦਾ?
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly