ਗੱਲ ਤਾਂ ਬਣਦੀ…

ਰੈਪੀ ਰਾਜੀਵ

(ਸਮਾਜ ਵੀਕਲੀ)

ਸ਼ਿਅਰਾਂ, ਗ਼ਜ਼ਲਾ ਵਿੱਚ ਜਾਨ ਹੋਵੇ ਗੱਲ ਤਾਂ ਬਣਦੀ
ਆਪਣੇ ਕੰਮ ਨਾਲ ਕੋਈ ਮਹਾਨ ਹੋਵੇ ਗੱਲ ਤਾਂ ਬਣਦੀ..

ਉਹ ਹੁਣ ਤਾਂ ਜ਼ਿਉਦੇ ਵੀ ਮੁਰਦਿਆ ਜਹੇ ਲੋਕੀ
ਪਰ ਸ਼ਰੀਰ ਵਿੱਚ ਜੇ ਪ੍ਰਾਣ ਹੋਵੇ ਗੱਲ ਤਾਂ ਬਣਦੀ

ਮਰਿਆ ਮਗਰੋਂ ਜੇ ਪੁੱਛਿਆ ਫੇਰ ਫਾਇਦਾ ਕੀ
ਜ਼ਿਉਦੇ ਬੰਦੇ ਦਾ ਜੇ ਗੁਣਗਾਨ ਹੋਵੇ ਗੱਲ ਤਾਂ ਬਣਦੀ

ਕਦੇ ਇਸਨੂੰ ਕਦੇ ਉਸਨੂੰ ਪੂਜੀ ਜਾਂਦੇ ਫਾਇਦਾ ਕੀ
ਤੁਹਾਡਾ ਯਾਰ ਹੀ ਜੇ ਭਗਵਾਨ ਹੋਵੇ ਗੱਲ ਤਾਂ ਬਣਦੀ

ਕਿਸੇ ਮੁਕਾਮ ਤੇ ਯਾਰੋ ਏਵੇ ਨਹੀ ਕੋਈ ਪਹੁੰਚ ਜਾਂਦਾ
ਆਪਣੇ ਕੰਮ ਚ ਜੇ ਧਿਆਨ ਹੋਵੇ ਗੱਲ ਤਾਂ ਬਣਦੀ

ਇਥੇ ਹਰ ਵੇਲੇ ਕਿਸੇ ਦੇ ਤੁਕੇ ਹੁੰਦੇ ਲੱਗਦੇ ਨਹੀ
ਆਪਣੀਆਂ ਲੱਤਾਂ ਚ ਜੇ ਜਾਨ ਹੋਵੇ ਗੱਲ ਤਾਂ ਬਣਦੀ

ਮਿਹਨਤ ਕਰਦੇ ਰਹੇ ਤੇ ਕਿਸਮਤ ਵੀ ਕੰਮ ਆ ਗਈ
ਆਪਣੇ ਕੰਮ ਦਾ ਜੇ ਗਿਆਨ ਹੋਵੇ ਗੱਲ ਤਾਂ ਬਣਦੀ

ਕਹਿੰਦੇ ਅਸੀ ਵੀ ਰੈਪੀ ਲਿਖਦੇ ਹਾਂ ਕਈ ਸਾਲਾਂ ਤੋਂ
ਪਰ ਲੋਕਾਂ ਨੂੰ ਜੇ ਪਰਵਾਨ ਹੋਵੇ ਗੱਲ ਤਾਂ ਬਣਦੀ

ਰੈਪੀ ਰਾਜੀਵ

ਫਗਵਾੜਾ 9501001070.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਰਚਨਾ…. ਸਮਾਜਿਕ ਤਾਣਾਪੇਟਾ ।
Next articleਪਿੰਡ ਵਾਸੀਆਂ ਨੂੰ ਭੂਤ ਪਰੇਤ ਦੇ ਡਰ ਤੋਂ ਮੁਕਤ ਕੀਤਾ-