ਪਲਾਟਾਂ ਦੀਆਂ ਸਨਦਾਂ ਨੂੰ ਜਾਅਲੀ ਕਹਿਣਾ ਗ਼ਲਤ: ਨਾਗਰਾ

ਫ਼ਤਹਿਗੜ੍ਹ ਸਾਹਿਬ (ਸਮਾਜ ਵੀਕਲੀ):  ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਕਟਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਅੱਜ ਇੱਥੇ ਮੀਡੀਆ ਕਾਨਫ਼ਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਕਾਂਗਰਸ ਸਰਕਾਰ ਸਮੇਂ ਲੋਕਾਂ ਨੂੰ 2-2 ਮਰਲੇ ਦੇ ਪਲਾਟਾਂ ਦੀਆਂ ਸਨਦਾਂ ਨੂੰ ਜਾਅਲੀ ਕਹਿਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਚਾਇਤਾਂ ਅਤੇ ਬਲਾਕ ਸਮਿਤੀਆਂ ਵੱਲੋਂ ਪਾਸ ਕੀਤੇ ਮਤੇ ਅਤੇ ਤਹਿਸੀਲਦਾਰ ਵੱਲੋਂ ਇਸ ਸਬੰਧੀ ਜਾਰੀ ਕੀਤੇ ਭਾਰ ਮੁਕਤ ਸਰਟੀਫ਼ੀਕੇਟ ਪੇਸ਼ ਕੀਤੇ।

ਉਨ੍ਹਾਂ ਨੇ ਸ੍ਰੀ ਰਾਏ ਖ਼ਿਲਾਫ਼ ਦੋਸ਼ ਲਾਇਆ ਕਿ ਉਹ ਸਹੁੰ ਚੁੱਕਣ ਤੋਂ ਪਹਿਲਾਂ ਹੀ ਬਲਾਕ ਸਮਿਤੀ ਅਤੇ ਕੌਂਸਲ ਦਫ਼ਤਰ ਜਾ ਕੇ ਅਧਿਕਾਰੀਆਂ ਨੂੰ ਕਥਿਤ ਦਬਕੇ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਨਦਾਂ ਗ਼ਲਤ ਹੁੰਦੀਆਂ ਤਾਂ ਬੀਡੀਪੀਓ ਆਪਣੇ ਦਸਤਖ਼ਤਾਂ ਹੇਠ ਪੱਤਰ ਲਿਖ ਕੇ ਤਹਿਸੀਲਦਾਰ ਪਾਸੋਂ ਇਨ੍ਹਾਂ ਪਲਾਟਾਂ ਦੇ ਭਾਰ ਮੁਕਤ ਸਰਟੀਫਿਕੇਟ ਹਾਸਲ ਨਾ ਕਰਦਾ। ਉਨ੍ਹਾਂ ਵਿਧਾਇਕ ’ਤੇ ਮੂਲੇਪੁਰ ਦੀ ਸ਼ਾਮਲਾਤ ਜ਼ਮੀਨ ਕਈ ਸਾਲ ਕਥਿਤ ਤੌਰ ’ਤੇ ਦੱਬ ਕੇ ਰੱਖਣ ਅਤੇ ਸੁਪਰੀਮ ਕੋਰਟ ਰਾਹੀਂ ਛੁਡਵਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਇਸ ਦੇ ਠੇਕੇ ’ਤੇ ਪੈਸੇ ਵੀ ਕਥਿਤ ਤੌਰ ’ਤੇ ਜਮ੍ਹਾਂ ਨਹੀਂ ਕਰਵਾਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਵਿਧਾਇਕ ਨੇ ਪੈਸੇ ਜਮ੍ਹਾਂ ਨਾ ਕਰਵਾਏ ਤਾਂ ਵਿਧਾਨ ਸਭਾ ਵਿਚ ਜਿੱਥੇ ਕਾਂਗਰਸ ਮੁੱਦਾ ਉਠਾਵੇਗੀ, ਉੱਥੇ ਹਾਈ ਕੋਰਟ ਵਿੱਚ ਵੀ ਕੇਸ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਬਹਿਲੋਲਪੁਰ ਪਿੰਡ ਦੇ ਮੱਛੀ ਫ਼ਾਰਮ ਲਈ ਜ਼ਮੀਨ ਅਤੇ ਬਿਜਲੀ ਦੀ ਮੋਟਰ ਦਾ ਵੀ ਬਕਾਇਆ ਸ੍ਰੀ ਰਾਏ ਵੱਲ ਕਥਿਤ ਤੌਰ ’ਤੇ ਖੜ੍ਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵੰਤ ਮਾਨ ਅੱਜ ਕਰ ਸਕਦੇ ਹਨ ਵੱਡਾ ਐਲਾਨ
Next articleਸਬੂਤਾਂ ਦੇ ਆਧਾਰ ’ਤੇ ਹੀ ਦੋਸ਼ ਲਾਏ: ਵਿਧਾਇਕ ਲਖਵੀਰ ਸਿੰਘ ਰਾਏ