(ਸਮਾਜ ਵੀਕਲੀ)
ਜਗਰਾਓਂ, (ਰਮੇਸ਼ਵਰ ਸਿੰਘ)- ਬੇਹਦ ਸਾਰਥਕ ਹੋ ਨਿਬੜਿਆ ਸਾਥੀ ਗੁਰਮੇਲ ਸਿੰਘ ਫੋਰਮੈਨ ਦੀ ਸੇਵਾ ਮੁਕਤੀ ਤੇ ਕੀਤਾ ਗਿਆ ਸਨਮਾਨ ਸਮਾਰੋਹ, ਜਿਹੜਾ ਉਨ੍ਹਾਂ ਦੇ ਪਿੰਡ ਹੇਰਾ ਵਿਖ਼ੇ ਕਰਵਾਇਆ ਗਿਆl ਇਸ ਭਰਵੇਂ ਇਕੱਠ ਵਿੱਚ ਸੰਬੋਧਨ ਕਰਦੇ ਸਰਕਲ ਲੁਧਿਆਣਾ ਦੇ ਉਪ ਮੁੱਖ ਇੰਜ ਸਰਦਾਰ ਜਗਦੇਵ ਸਿੰਘ ਹਾਂਸ ਨੇ ਗੁਰਮੇਲ ਸਿੰਘ ਦੀਆਂ ਬਿਜਲੀ ਬੋਰਡ ਪਾਵਰ ਕਾਮ ਵਿੱਚ ਕੀਤੀਆਂ ਸੇਵਾਵਾਂ ਦੀ ਬਹੁਤ ਵੱਡੀ ਪ੍ਰਸ਼ੰਸ਼ਾ ਕੀਤੀl ਉਹਨਾਂ ਦੱਸਿਆ ਕਿ ਮੈਂ ਸੱਤ ਸਾਲ ਐਕਸ਼ਨ ਰਾਏਕੋਟ ਰਿਹਾ ਹਾਂ ਅਤੇ ਸਾਰੇ ਮੁਲਾਜ਼ਮਾਂ ਨੂੰ ਨੇੜੇ ਤੋਂ ਹੋ ਕੇ ਦੇਖਿਆ ਹੈ ਪਰ ਗੁਰਮੇਲ ਸਿੰਘ ਫੋਰਮੈਨ ਬੱਸੀਆਂ ਬਹੁਤ ਹੀ ਨੇਕ ਦਿਲ ਇਨਸਾਨ ਸਨ ਅਤੇ ਉਨ੍ਹਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਬਿਜਲੀ ਬੋਰਡ ਦੀ ਸੇਵਾ ਕੀਤੀ ਅਤੇ ਇਹਨਾਂ ਦੀ ਕਿਸੇ ਵੀ ਖੱਪਤ ਕਾਰ ਨੇ ਕੋਈ ਸ਼ਿਕਾਇਤ ਨਹੀਂ ਕੀਤੀ l ਬੱਸੀਆਂ ਦੇ ਐਸਡੀਓ ਸਾਹਿਬ ਨੇ ਹਮੇਸ਼ਾ ਇਹਨਾਂ ਦੀ ਤਾਰੀਫ਼ ਕੀਤੀ ਹੈ ਅਤੇ ਇਹਨਾਂ ਦੀ ਸੇਵਾ ਕਾਲ ਵਿਚ ਕਦੇ ਵੀ ਲਾਲ ਪੈਨ ਨਹੀਂ ਚੱਲਿਆl ਉਹਨਾਂ ਨੇ ਇਹਨਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀl
ਇਸ ਮੌਕੇ ਬੋਲਦਿਆਂ ਟੈਕਨੀਕਲ ਸਰਬ ਯੂਨੀਅਨ ਦਿਹਾਤੀ ਸਰਕਲ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਬੱਸੀਆਂ ਨੇ ਗੁਰਮੇਲ ਸਿੰਘ ਫੋਰਮੈਨ ਦੀਆਂ ਸੇਵਾਵਾਂ ਦੀ ਬਹੁਤ ਹੀ ਤਾਰੀਫ਼ ਕੀਤੀ ਅਤੇ ਦੱਸਿਆ ਕਿ ਸਾਥੀ ਜੀ ਨੇ 1992 ਦੇ ਵਿੱਚ ਬੱਸੀਆਂ ਦਫਤਰ ਵਿੱਚ ਜੁਆਇਨ ਕੀਤਾ ਅਤੇ ਮੇਰੇ ਨਾਲ ਹੀ ਸ਼ਿਕਾਇਤ ਕੇਂਦਰ ਬਿੰਜਲ ਤੇ ਕੰਮ ਕੀਤਾ ਅਤੇ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਆਪਣੀ ਡਿਊਟੀ ਕੀਤੀl ਸ਼ੁਰੂ ਤੋਂ ਲੈ ਕੇ ਹੁਣ ਤੱਕ ਟੈਕਨੀਕਲ ਸਰਵਿਸ ਯੂਨੀਅਨ ਵਫਾਦਾਰ ਸਿਪਾਹੀ ਰਹਿ ਕੇ ਅਗਵਾਈ ਰੋਲ ਕੀਤਾ ਤੇ ਜਥੇਬੰਦੀ ਦੇ ਵੱਖ-ਵੱਖ ਅਹੁਦਿਆਂ ਤੇ ਰਹਿ ਜਾਂਦੇ ਹੋਏ ਜੱਥੇਬੰਦੀ ਦੇ ਵਿੱਚ ਬਹੁਤ ਵਾਧਾ ਕਰਨ ਵਿੱਚ ਕੰਮ ਕੀਤਾ l ਹਰੇਕ ਸੰਘਰਸ਼ ਵਿੱਚ ਮੁਹਰਲੀਆਂ ਸਫਾਂ ਵਿੱਚ ਰਹਿ ਕੇ ਕੰਮ ਕੀਤਾ l ਉਹਨਾਂ ਨੇ ਵੀ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹੋਏ ਅਰਦਾਸ ਕੀਤੀ ਕਿ ਸਾਥੀ ਜੀ ਉਵੇਂ ਸਮਾਜ ਵਿੱਚ ਰਹਿੰਦੀਆਂ ਕਰੀਤੀਆਂ ਦੇ ਖਿਲਾਫ ਲੜਦੇ ਰਹਿਣਗੇl
ਇਸ ਮੌਕੇ ਐਕਸੀਨ ਸਾਹਿਬ ਰਾਇਕੋਟ ਨੇ ਵੀ ਆਪਣੇ ਵਧਾਈ ਸੰਦੇਸ਼ ਵਿੱਚ ਸਾਥੀ ਜੀ ਦੀਆਂ ਸੇਵਾਵਾਂ ਦੀ ਬਹੁਤ ਵੱਡੀ ਸ਼ਲਾਂਘਾ ਕੀਤੀl ਇਸ ਮੌਕੇ ਬੋਲਦਿਆਂ ਐਸਡੀਓ ਜਸਵੀਰ ਸਿੰਘ ਨੇ ਵੀ ਸਾਥੀਦੀ ਰੱਜ ਕੇ ਤਰੀਫ ਕੀਤੀ l ਇਸ ਮੌਕੇ ਬੋਲਦਿਆਂ ਅੰਮ੍ਰਿਤ ਪਾਲ ਸਿੰਘ ਢੋਲਣ ਨੇ ਸਾਥੀ ਜੀ ਦੀਆਂ ਬੇਦਾਗ ਸੇਵਾ ਦੀ ਰੱਜ ਕੇ ਤਰੀਫ ਕੀਤੀ ਅਤੇ ਕਿਹਾ ਕਿ ਸਾਨੂੰ ਸਾਥੀ ਜੀ ਦੇ ਜਾਣ ਨਾਲ ਜਥੇਬੰਦੀ ਵਿੱਚ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਸਾਡੇ ਸਾਥੀ ਰਿਟਾਇਰ ਹੋ ਰਹੇ ਨੇl
ਸਰਕਾਰ ਨੇ ਨਵੀਂ ਭਰਤੀ ਤੇ ਪਾਬੰਦੀ ਲਾ ਰੱਖੀ ਆ ਤੇ ਕੰਮ ਪਹਿਲਾਂ ਨਾਲੋਂ ਵਧ ਰਹੇ ਨੇ ਤੇ ਮੁਲਾਜ਼ਮ ਘੱਟ ਰਹੇ ਨੇ ਅਤੇ ਉਨ੍ਹਾਂ ਨੇ ਸਰਕਾਰ ਅਤੇ ਮੈਨੇਜਮੈਂਟ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਵੀ ਆਪਣੀ ਭੜਾਸ ਕੱਢੀl ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਨਗਰ ਨਿਵਾਸੀ ਨਗਰ ਪੰਚਾਇਤ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਮੌਜੂਦ ਸਨ ਸਾਰਿਆਂ ਨੇ ਹੀ ਸਾਥੀ ਨੂੰ ਆਪੋ ਆਪਣੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਜਿਸ ਵਿੱਚ ਟੈਕਨੀਕਲ ਅਫਸਰ ਯੂਨੀਅਨ ਸਭ ਯੂਨਿਟ ਬੱਸੀਆਂ ਵੱਲੋਂ ਸਾਥੀ ਜੀ ਨੂੰ 43 ਇੰਚ ਐਲਈਡੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮੁੱਚੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆl