(ਸਮਾਜ ਵੀਕਲੀ) ਉਮੀਦ ਸ਼ਬਦ ਸੁਣਨ ਵਿੱਚ ਭਾਵੇਂ ਛੋਟਾ ਸ਼ਬਦ ਹੈ,ਪਰ ਅਸਲ ਜ਼ਿੰਦਗੀ ਵਿੱਚ ਇਸ ਦੇ ਅਰਥ ਬਹੁਤ ਵੱਡੇ ਹੁੰਦੇ ਹਨ। ਜ਼ਿੰਦਗੀ ਦੇ ਦੋ ਪਹਿਲੂ ਸੁੱਖ ਤੇ ਦੁੱਖ ਹਨ।ਇਨਸਾਨ ਸੁੱਖ ਦਾ ਸਮਾਂ ਤਾਂ ਬਤੀਤ ਕਰ ਲੈਂਦਾ ਹੈ,ਪਰ ਉਸ ਲਈ ਦੁੱਖ ਦਾ ਸਮਾਂ ਬਤੀਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਕਈ ਵਾਰ ਦੁੱਖ ਦੀ ਘੜੀ ਹੀ ਐਸੀ ਹੁੰਦੀ ਹੈ। ਦੁੱਖ ਦੇ ਸਮੇਂ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਉਹ ਹੈ ਇੱਕ ਛੋਟੀ ਜਿਹੀ ਉਮੀਦ ਛੋਟੀ ਤੋਂ ਛੋਟੀ ਉਮੀਦ ਨਾਲ਼ ਵੀ ਅਸੀਂ ਦੁੱਖ ਦੀ ਘੜੀ ਦਾ ਸਾਹਮਣਾ ਕਰ ਲੈਂਦੇ ਹਾਂ।ਕ ਈ ਵਾਰ ਅਸੀਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੋਂ ਡਰ ਕੇ ਬੈਠ ਜਾਂਦੇ ਹਾਂ, ਸਾਨੂੰ ਇੰਝ ਲੱਗਦਾ ਹੈ ਕਿ ਜ਼ਿੰਦਗੀ ਵਿਚ ਮੁਸੀਬਤਾਂ ਤੋਂ ਬਿਨਾਂ ਕੁਝ ਹੁੰਦਾ ਹੀ ਨਹੀਂ।ਉਸ ਸਮੇਂ ਅਸੀਂ ਆਪਣੀ ਸਾਰੀਆਂ ਉਮੀਦਾਂ ਖੋ ਦਿੰਦੇ ਹਾਂ।ਉਹ ਘੜੀ ਸਾਡੇ ਜੀਵਨ ਦੀ ਨਿਰਾਸ਼ਾਜਨਕ ਘੜੀ ਹੁੰਦੀ ਹੈ। ਆਪਣੇ ਅੰਦਰ ਹਮੇਸ਼ਾ ਇਕ ਆਸ ਇੱਕ ਉਮੀਦ ਬਾਲ਼ ਕੇ ਰੱਖੋ। ਆਪਣੀ ਸੋਚ ਨੂੰ ਹਮੇਸ਼ਾ ਸਕਾਰਾਤਮਕ ਰੱਖੋ। ਆਪਣੇ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ।ਆਪਣੇ ਆਪ ਅੰਦਰ ਉਮੀਦ ਜਗਾਓ ਅਤੇ ਆਪਣੀ ਜ਼ਿੰਦਗੀ ਵਿਚ ਮਿਹਨਤ ਦਾ ਪੱਲਾ ਫੜੋ। ਨਿਰਾਸ਼ਾ ਦੀ ਐਂਟਰੀ ਨੂੰ ਆਪਣੀ ਜ਼ਿੰਦਗੀ ਵਿੱਚੋਂ ਬੈਨ ਕਰੋਂ ਕਿਉਂਕਿ ਉਮੀਦ ਛੱਡਣਾ ਮਨ੍ਹਾ ਹੈ।
https://play.google.com/store/apps/details?id=in.yourhost.samajweekly