ਪੰਜਾਬ ਸਰਕਾਰ ਦਾ ਸੂਬੇ ਦੇ ਹਜ਼ਾਰਾਂ ਦਿਵਿਆਂਗ ਕਰਮਚਾਰੀਆਂ ਨੂੰ ਖੱਜਲ ਖਰਾਬ ਕਰਨਾ ਗਲਤ ਫੈਸਲਾ ਈਟੀਟੀ ਯੂਨੀਅਨ 

ਜ਼ਿਲਾ ਪੱਧਰ ਤੇ ਸਿਵਲ ਸਰਜਨ ਤੋਂ ਦਿਵਿਆਂਗ ਮੁਲਾਜ਼ਮਾਂ ਦੇ ਸਰਟੀਫਿਕੇਟ ਚੈੱਕ ਹੋਣ-ਅਧਿਆਪਕ ਆਗੂ 
ਕਪੂਰਥਲਾ,(ਕੌੜਾ)- ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਅੰਗਹੀਣ (ਦਿਵਿਆਂਗ) ਮੁਲਾਜ਼ਮਾਂ ਦੇ ਅੰਗਹੀਨ ਸਰਟੀਫਿਕੇਟ ਜਾਂਚ ਕਰਾਉਣ ਆਦੇਸ਼ ਦਿੱਤੇ ਗਏ ਹਨ।
     
ਜਿਲਾ ਸਿੱਖਿਆ ਅਧਿਕਾਰੀਆਂ ਨੇ ਡੀ ਡੀ ਓਜ (ਸਕੂਲ ਮੁਖੀਆਂ) ਨੂੰ ਜਾਰੀ ਪੱਤਰਾਂ ਅਨੁਸਾਰ  ਪੰਜਾਬ ਵਿੱਚ ਕੇਵਲ ਚਾਰ ਸਥਾਨ ਹੀ ਨਿਸ਼ਚਿਤ ਕਰਦਿਆਂ ਦੋ ਤਿੰਨ ਦਿਨਾਂ ਵਿੱਚ ਹੀ ਹਜ਼ਾਰਾਂ ਦੀ ਦਿਵਿਆਂਗ ਮੁਲਾਜ਼ਮਾਂ ਦੇ ਸਰਟੀਫਿਕੇਟ ਚੈੱਕ ਕਰਾਉਣ ਦੇ ਨਿਰਦੇਸ਼ ਦੇਣ ਕਾਰਨ ਸੰਬੰਧਿਤ ਕਰਮਚਾਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈ ਟੀ ਟੀ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਗੁਰਮੇਜ਼ ਸਿੰਘ ਤਲਵੰਡੀ ਚੌਧਰੀਆਂ, ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ, ਨੇ ਦੱਸਿਆ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੇ ਕਿਸੇ ਵੀ ਦਸਤਾਵੇਜ ਤੇ ਕਿਸੇ ਤਰ੍ਹਾਂ ਦਾ ਸੰਦੇਹ ਜਾਂ ਕੋਈ ਸ਼ਿਕਾਇਤ ਹੋਣ ਤੇ  ਸਰਟੀਫਿਕੇਟ ਚੈੱਕ ਕਰਾਉਣ ਵਿੱਚ ਕੋਈ ਹਰਜ ਨਹੀਂ ਹੈ। ਪਰ ਇਸ ਕੰਮ ਲਈ ਪੂਰੇ ਪੰਜਾਬ ਲਈ ਕੇਵਲ ਚਾਰ ਜਿਲਿਆਂ ਵਿੱਚ ਹੀ ਮੈਡੀਕਲ ਬੋਰਡਾਂ ਦਾ ਗਠਨ ਕਰਨਾ, ਜਾਂਚ ਬਹਾਨੇ ਸਾਰੇ ਕਰਮਚਾਰੀਆਂ ਨੂੰ ਇੱਕੋ ਰੱਸੇ ਵਲੇਟਣਾ ਦਿਵਿਆਂਗ ਕਰਮਚਾਰੀਆਂ ਨੂੰ ਖੱਜਲ ਖਰਾਬ ਕਰਨ ਵਾਲਾ ਫੈਸਲਾ ਸਾਬਿਤ ਹੋਵੇਗਾ। ਜਦ ਕਿ ਹਕੀਕਤ ਇਹ ਹੈ ਕਿ ਇਹ ਫੈਸਲਾ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦਿਵਿਆਂਗ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨ ਵਾਲਾ ਫੈਸਲਾ ਹੈ। ਜਿਨ੍ਹਾਂ ਦੀਆਂ ਬਹੁਤ ਵਾਜਿਬ ਸਰੀਰਕ ਮਜਬੂਰੀਆਂ ਹਨ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਕਿ ਦਿਵਿਆਂਗ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ , ਇਸ ਮਾਮਲੇ ਵਿੱਚ ਸੰਵੇਦਨਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਹਰ ਜਿਲ੍ਹੇ ਵਿੱਚ ਪਹਿਲਾਂ ਹੀ ਮੌਜੂਦ ਸਿਵਲ ਸਰਜਨ ਅਧਿਕਾਰੀ (ਸੀ ਐਮ ਓ) ਦਫਤਰਾਂ ਦੇ ਪੱਧਰ ਤੇ ਕੀਤੀ ਜਾਵੇ ਤਾਂ, ਜੋ ਇਹਨਾਂ ਕਰਮਚਾਰੀਆਂ ਨੂੰ ਆਪਣੇ ਰਿਹਾਇਸ਼ ਤੋਂ ਸੈਂਕੜੇ ਕਿਲੋਮੀਟਰ ਦੂਰ ਜਾ ਕੇ ਖੱਜਲ ਖਰਾਬ ਨਾ ਹੋਣਾ ਪਵੇ। ਇਸ ਮੌਕੇ ਤੇ ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ , ਪੰਕਜ ਮਰਵਾਹਾ, ਲਖਵਿੰਦਰ ਸਿੰਘ ਟਿੱਬਾ, ਸੁਖਵਿੰਦਰ ਸਿੰਘ ਕਾਲੇਵਾਲ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਦੇਵ ਸਿੰਘ, ਰੇਸ਼ਮ ਸਿੰਘ ਬੂੜੇਵਾਲ, ਮਨਜਿੰਦਰ ਸਿੰਘ, ਅਵਤਾਰ ਸਿੰਘ ਹੈਬਤਪੁਰ,ਪਰਮਿੰਦਰ ਸਿੰਘ ਸੈਦਪੁਰ, ਦਵਿੰਦਰ ਸਿੰਘ, ਸ਼ਿੰਦਰ ਸਿੰਘ, ਰਜੇਸ਼ ਸ਼ਰਮਾ,ਅਮਨਦੀਪ ਸਿੰਘ ਖਿੰਡਾ,ਤੇਜਿੰਦਰ ਸਿੰਘ, ਅਮਨਦੀਪ ਸਿੰਘ ਬਿਧੀਪੁਰ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTHE TIDE IS CHANGING
Next article“ਮੇਰਾ ਪਿੰਡ”