ਹਰ ਸਿੱਖ ਦਾ ਫਰਜ ਬਣਦਾ ਹੈ ਕੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰੇ – ਗਿੱਲ,ਖਹਿਰਾ,ਭਿੰਡਰ,ਸਰਾਂ,ਲਲਿਹਾਂਦੀ

ਧਰਮਕੋਟ (ਸਮਾਜ ਵੀਕਲੀ)( ਪੱਤਰ ਪ੍ਰੇਰਕ)-ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਅਹਿਮ ਮੀਟਿੰਗ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ ਦੇ ਗ੍ਰਹਿ ਵਿਖੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਜਥੇਦਾਰ ਸਾਬ ਸਿੰਘ ਲਲਿਹਾਂਦੀ ਜਿਲ੍ਹਾ ਪ੍ਰਧਾਨ ਸੰਤ ਸਮਾਜ,ਦਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਕੋਟ ਈਸੇ ਖਾਂ ਅਤੇ ਗੁਰਜੀਤ ਸਿੰਘ ਭਿੰਡਰ ਦੀ ਹਾਜਰੀ ਵਿੱਚ ਹੋਈ,ਇਸ ਮੌਕੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਅੱਜ ਦੀ ਮੀਟਿੰਗ 15 ਅਗਸਤ ਨੂੰ ਰੋਸ ਵਜੋਂ ਮਨਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਚਲਾਕੇ ਲੋਕਾਂ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਣ ਲਈ ਜਾਗਰੁਤ ਕਰਨ ਅਤੇ 15 ਅਗਸਤ ਨੂੰ ਹਾਜਰੀ ਭਰਨ ਲਈ ਅਪੀਲ ਕੀਤੀ ਗਈ ਕੇ ਮੋਰਚੇ ਦੀ ਤਾਲ-ਮੇਲ ਕਮੇਟੀ ਨੇ ਸਿੱਖ ਸੰਗਤਾਂ ਨੂੰ ਕਾਲੀਆਂ ਪੱਗਾਂ ਅਤੇ ਕਾਲੀਆਂ ਪੱਟੀਆਂ ਬੰਨ ਕੇ ਆਉਣ ਦਾ ਸੱਦਾ ਦਿੱਤਾ ਹੈ,ਸੁੱਖ ਗਿੱਲ ਮੋਗਾ,ਕੇਵਲ ਸਿੰਘ ਖਹਿਰਾ ਨੇ ਨੌਜਵਾਨਾਂ,ਕਿਸਾਨਾਂ,ਬਜੁਰਗਾਂ,ਬੀਬੀਆਂ ਅਤੇ ਭੈਣਾਂ ਨੂੰ ਵੱਡੀ ਗਿਣਤੀ ਵਿੱਚ ਕਾਲੀਆਂ ਪੱਗਾਂ ਅਤੇ ਕਾਲੀਆਂ ਚੁੰਨੀਆਂ ਲੈਕੇ ਸਵੇਰੇ 10:30 ਵਜੇ 17 ਸੈਕਟਰ ਨੀਲਮ ਸਨੇਮਾਂ ਦੇ ਸਾਹਮਣੇ ਗਰਾਂਊਂਡ ਵਿੱਚ ਆਉਣ ਦੀ ਅਪੀਲ ਕੀਤੀ ਹੈ,ਉਹਨਾਂ ਕਿਹਾ ਕੇ ਸਾਡਾ ਫਰਜ ਬਣਦਾ ਹੈ ਕੇ ਜਿਹੜੇ ਬੰਦੀ ਸਿੰਘ ਸਾਡੀ ਖਾਤਰ 30-30 ਸਾਲਾਂ ਦੇ ਜੇਲਾਂ ਵਿੱਚ ਸਜਾਵਾਂ ਕੱਟ ਚੁੱਕੇ ਹਨ ਪਰ ਸਜਾਵਾਂ ਪੂਰੀਆਂ ਹੋਣ ਤੇ ਵੀ ਉਹਨਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ,ਉਹਨਾਂ ਕਿਹਾ ਕੇ ਸਾਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਇਨਸਾਫ ਮੋਰਚੇ ਦੀ ਡਟ ਕੇ ਹਮਾਇਤ ਕਰਨੀ ਚਾਹੀਦੀ ਹੈ,ਸੁੱਖ ਗਿੱਲ ਮੋਗਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਡਟਕੇ ਤਨੋ-ਮਨੋ ਅਤੇ ਧਨੋ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰੇਗੀ,ਉਹਨਾਂ ਕਿਹਾ ਕੇ ਸਾਡੀ ਜਥੇਬੰਦੀ ਸ਼ੁਰੂ ਤੋਂ ਲੈਕੇ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰਦੀ ਆ ਰਹੀ ਹੈ ਅਤੇ ਸਾਡੇ ਪੱਕੇ ਤੰਬੂ ਮੋਰਚੇ ਵਿੱਚ ਲੱਗੇ ਹੋਏ ਹਨ ਅਤੇ ਸਾਡੀ ਜਥੇਬੰਦੀ ਵੱਲੋਂ ਲਖਵਿੰਦਰ ਸਿੰਘ ਕਰਮੂੰਵਾਲਾ,ਲੱਖਾ ਦਾਨੇਵਾਲਾ,ਪਰਵਿੰਦਰ ਸਿੰਘ ਗਿੱਲ ਲੰਡੇਕੇ ਸ਼ੁਰੂ ਤੋਂ ਮੋਰਚੇ ਵਿੱਚ ਹਾਜਰੀ ਭਰ ਰਿਹਾ ਹੈ ਅਤੇ ਅਸੀਂ ਹਰ ਹਫਤੇ ਜਥੇ ਲੈਕੇ ਵਾਰੀ-ਵਾਰੀ ਹਾਜਰੀ ਭਰਦੇ ਆ ਰਹੇ ਹਾਂ,ਇਸ ਮੌਕੇ ਜਸਵੰਤ ਸਿੰਘ ਲੋਹਗੜ੍ਹ ਜਿਲ੍ਹਾ ਪ੍ਰਧਾਨ ਜਲੰਧਰ,ਤਜਿੰਦਰਪਾਲ ਸਿੰਘ ਕੰਨੀਆਂ ਖੁਰਦ ਪ੍ਰੈਸ ਸਕੱਤਰ ਜਿਲ੍ਹਾ ਜਲੰਧਰ,ਜਸਬੀਰ ਸਿੰਘ ਭੰਦਵਾਂ ਤਹਿਸੀਲ ਪ੍ਰਧਾਨ ਸ਼ਾਹਕੋਟ,ਤਜਿੰਦਰ ਸਿੰਘ ਸੈਕਟਰੀ ਜਿਲ੍ਹਾ ਪ੍ਰਧਾਨ ਲੁਧਿਆਣਾ,ਮੋਨੂੰ ਕਰਮੂੰਵਾਲਾ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਕਿਸਾਨ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ 8 ਅਗਸਤ ਨੂੰ ਕੀਤੇ ਜਾ ਰਹੇ ਚੱਕਾ ਜਾਮ ਦੀਆਂ ਤਿਆਰੀਆਂ
Next articleਮਾਤਾ ਨੈਣਾ ਦੇ ਸਾਉਣ ਦੇ ਚਾਲੇ ਵਿੱਚ ਭਗਤਾਂ ਲਈ ਗੜੀ ਪੁਲ ਉੱਪਰ ਲੰਗਰ ਲਗਾਇਆ