“ਮੁੱਦੇ”

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ) 

ਮੁੱਦੇ ਬਹੁਤ ਨੇ ਫੋਲਣ ਵਾਲੇ ਫੋਲਿਆ ਕਰ,ਚੁੱਪ ਕਿਉਂ ਰਹਿਣਾ ਹਰ ਮੁੱਦੇ ਤੇ ਬੋਲਿਆ ਕਰ,
ਅੱਗੇ ਨਿਕਲਣ ਵਾਲਿਆਂ ਤੋਂ ਤੂੰ ਸਿੱਖਿਆ ਲੈ, ਖ਼ੂਨ-ਪਸੀਨਾ ਆਪਣਾ ਵੀ ਕੁਝ ਡੋਲਿਆ ਕਰ।
ਦੁੱਖੜੇ ਸੁਣਕੇ ਹੱਸਦੀ, ਦੁਨੀਆਂ ਪਿੱਠ ਪਿੱਛੇ,ਜਣੇ ਖਣੇ ਕੋਲ਼ ਭੇਤ ਨਾ ਦਿਲ ਦੇ ਖੋਲਿਆ ਕਰ।
ਜ਼ਿੰਦਗੀ ਦੇ ਵਿੱਚ ਆਉਣੇ ਨੇ ਤੂਫ਼ਾਨ ਬੜੇ,ਨਿੱਕੀ-ਨਿੱਕੀ ਗੱਲ ਤੇ ਨਾ ਤੂੰ ਡੋਲਿਆ ਕਰ।
ਬੋਲਣ ਲੱਗਿਆਂ ਠਾਅ-ਸੋਟਾ ਨਾ ਮਾਰਿਆ ਕਰ,ਬੋਲਣ ਲੱਗਿਆਂ ਗੱਲ ਨੂੰ ਪਹਿਲਾਂ ਤੋਲਿਆ ਕਰ।
ਇਸ ਦੁਨੀਆਂ ਚੋਂ ਨਾਲ਼ ਨਾ ਕੁਝ ਵੀ ਜਾਣਾ ਏ,ਆਪਣਾ ਛੱਡਕੇ ਦੂਜਿਆਂ ਲਈ ਵੀ ਤੋਲਿਆ ਕਰ।
ਦਰਦ ਬਣਾਈ ਬੈਠਾ ਏ,ਗੁੱਝੇ ਭੇਦਾਂ ਨੂੰ, ਆਪਣਿਆਂ ਦੇ ਨਾਲ ਭੇਤ ਵੀ ਦਿਲ ਦੇ ਖੋਲਿਆ ਕਰ।
ਦੁਨੀਆਂ ਵਿੱਚ ਨਾ ਤੇਰੀ ਜੋ ਪਰਵਾਹ ਕਰਦੇ, ਦੋਗਲਿਆਂ ਤੇ ਖੂਨ ਨਾ ਐਵੇਂ ਡੋਲਿਆ ਕਰ।
ਚੁੱਪ ਕੀਤੇ ਨੂੰ ਦੁਨੀਆਂ ਚੁੱਪ ਕਰਾਉਂਦੀ ਏ,ਹੱਕ-ਸੱਚ ਲਈ,ਬੇ-ਧੜਕ ਹੋ ਬੋਲਿਆ ਕਰ।
ਜਿੱਤ ਅਖ਼ੀਰ ਨੂੰ ਹੁੰਦੀ ਕੀਤੇ ਸਬਰਾਂ ਦੀ, ਰੋਜ਼ ਭਲਾਈ ਸਭਨਾਂ ਦੀ ਹੀ ਟੋਲਿਆ ਕਰ।
ਸੰਦੀਪ ਹਾਸੇ ਨਹੀਂ ਹੁੰਦੇ ਰੋਜ਼ ਹੀ ਜ਼ਿੰਦਗੀ ਵਿੱਚ, ਦਰਦ ਗੈਰਾਂ ਦੇ ਵਿੱਚ ਵੀ ਥੋੜ੍ਹਾ, ਰੋ, ਲਿਆ ਕਰ।
ਮਰੂ-ਮਰੂ ਨਾ ਕਰਕੇ ਜ਼ਿੰਦਗੀ ਲੰਘਣੀ ਨੇ, ਜ਼ਿੰਦਗੀ ਵਾਲੇ  ਹਾਰ ਚੁ ਸਭ ਪਰੋਅ ਲਿਆ ਕਰ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleNEET UG ਦੀ ਪ੍ਰੀਖਿਆ ਦੁਬਾਰਾ ਨਹੀਂ ਹੋਵੇਗੀ, ਸੁਪਰੀਮ ਕੋਰਟ ਦਾ ਵੱਡਾ ਫੈਸਲਾ
Next articleਬਾਇਡਨ ਤੋਂ ਬਾਅਦ ਹੈਰਿਸ ਜਾਂ ਹੈਲਰੀ ਟਰੰਪ ਨੂੰ ਮਾਤ ਦੇਣ ਲਈ ਅੱਗੇ ਆਉਣਗੀਆਂ?