HOME ਮੁੱਦਾਹੀਣ ਹੋਈ ਕਾਂਗਰਸ ਜੀ ਰਾਮ ਜੀ ਸਕੀਮ ਨੂੰ ਗੁੰਮਰਾਹ ਕਰਨ ਵੱਲ ਤੁਰੀ-...

ਮੁੱਦਾਹੀਣ ਹੋਈ ਕਾਂਗਰਸ ਜੀ ਰਾਮ ਜੀ ਸਕੀਮ ਨੂੰ ਗੁੰਮਰਾਹ ਕਰਨ ਵੱਲ ਤੁਰੀ- ਰਾਜੇਸ਼ ਲੀਹਲ

4
ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਇਸ ਵੇਲੇ ਸਮੁੱਚੇ ਭਾਰਤ ਵਿੱਚ ਕੇਂਦਰ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਦੀਆਂ ਅਨੇਕਾਂ ਸਕੀਮਾਂ ਲੋਕ ਭਲਾਈ ਲਈ ਚੱਲ ਰਹੀਆਂ ਹਨ ਇਹ ਉਹ ਸਕੀਮਾਂ ਹਨ ਜਿਹੜੀਆਂ ਸਮੁੱਚੇ ਭਾਰਤ ਦੇ ਸਾਰੇ ਹੀ ਰਾਜਾਂ ਨੂੰ ਪ੍ਰਮੁੱਖ ਰੱਖ ਕੇ ਬਣਾਈਆਂ ਗਈਆਂ ਹਨ ਤੇ ਇੱਕ ਸਾਰ ਸਮੁੱਚੇ ਭਾਰਤ ਵਿੱਚ ਇੱਕ ਸਾਰ ਲਾਗੂ ਕੀਤੀਆਂ ਗਈਆਂ ਹਨ ਜਿਸ ਦੀ ਲੋਕ ਸਰਾਹਨਾ ਕਰ ਰਹੇ ਹਨ ਤੇ ਲਾਭ ਵੀ ਲੈ ਰਹੇ ਹਨ ਪਰ ਬੜੀ ਹੈਰਾਨੀ ਹੁੰਦੀ ਹੈ ਕਿ ਕੇਂਦਰ ਤੇ ਸਾਡੇ ਪੰਜਾਬ ਵਿੱਚ ਸਿਆਸੀ ਪੱਖ ਤੋਂ ਵਿਹਲੀ ਕੀਤੀ ਕਾਂਗਰਸ ਜਿਸ ਕੋਲ ਕੋਈ ਮੁੱਦਾ ਨਹੀਂ ਮੁੱਦਾ ਹੀਣ ਹੋਈ ਬੈਠੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਸਿਆਸੀਆਂ ਰੋਟੀਆਂ ਸੇਕਣ ਦੇ ਪਾਸੇ ਤੁਰੀ ਹੋਈ ਹੈ ਪਰ ਲੋਕ ਸਿਆਸੀ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਜਿਹੜੀ ਮਨਰੇਗਾ ਦਾ ਰੌਲਾ ਕਾਂਗਰਸ ਪਾ ਰਹੀ ਹੈ ਉਸ ਮਨਰੇਗਾ ਸਬੰਧੀ ਜਿਹੜਾ ਬਦਲਾਅ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਵਿੱਚੋਂ ਜੀ ਰਾਮ ਜੀ ਸਕੀਮ ਤਹਿਤ ਕੀਤਾ ਹੈ ਉਸ ਬਾਰੇ ਉੱਕਾ ਹੀ ਜਾਣਕਾਰੀ ਇਹਨਾਂ ਕਾਂਗਰਸੀ ਆਗੂਆਂ ਨੂੰ ਨਹੀਂ ਹੈ ਜੋ ਬਦਲਾ ਇਸ ਜੀ ਰਾਮ ਜੀ ਸਕੀਮ ਅਧੀਨ ਕੀਤਾ ਗਿਆ ਹੈ ਉਸ ਦੀ ਜਾਣਕਾਰੀ ਕਾਂਗਰਸੀਆਂ ਨੂੰ ਲੈਣੀ ਬਹੁਤ ਜਰੂਰੀ ਹੈ ਅਧੂਰੀ ਜਾਣਕਾਰੀ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਬਿਲਕੁਲ ਹੀ ਗਲਤ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੁਲਿਸ ਜਿਲਾ ਖੰਨਾ ਤੋਂ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਜੇਸ਼ ਲੀਹਲ ਨੇ ਕੀਤਾ। ਸ੍ਰੀ ਰਾਜੇਸ਼ ਲੀਹਲ ਨੇ ਦੱਸਿਆ ਕਿ ਕਾਂਗਰਸ ਵਾਲੇ ਪਿੰਡਾਂ ਵਿਚਲੇ ਮਨਰੇਗਾ ਵਰਕਰਾਂ ਨੂੰ ਗੁੰਮਰਾਹ ਕਰਕੇ ਇਹਨਾਂ ਰੈਲੀਆਂ ਵਿੱਚ ਲੈ ਕੇ ਜਾਣ ਲਈ ਵੀ ਪ੍ਰੇਰਿਤ ਕਰ ਰਹੇ ਹਨ। ਇਸ ਸਬੰਧੀ ਕਈ ਸ਼ਿਕਾਇਤਾਂ ਪਾਰਟੀ ਕੋਲ ਪੁੱਜੀਆਂ ਹਨ ਪਰ ਸਾਡੇ ਆਗੂਆਂ ਦਾ ਕਹਿਣਾ ਹੈ ਕਿ ਇਹ ਜੋ ਮਰਜ਼ੀ ਹਥਕੰਡੇ ਅਪਣਾ ਲੈਣ ਇਸ ਤਰਾਂ ਰੈਲੀਆਂ ਕਦੇ ਸਫ਼ਲ ਨਹੀਂ ਹੁੰਦੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੱਕ ਭਾਰਤੀ ਇੰਜੀਨੀਅਰ ਨੇ ਸਾਫਟਵੇਅਰ ਕੋਡਿੰਗ ਛੱਡ ਦਿੱਤੀ ਹੈ ਅਤੇ ਸੜਕਾਂ ‘ਤੇ ਝਾੜੂ ਮਾਰ ਰਿਹਾ ਹੈ, ਜਿਸਦੀ ਤਨਖਾਹ ₹1 ਲੱਖ ਹੈ; ਕਾਰਨ ਤੁਹਾਨੂੰ ਹੈਰਾਨ ਕਰ ਦੇਵੇਗਾ।
Next articleਐਸ਼ੀਅਨ ਸਾਫਟ ਟੇਨਿਸ ਚੈਂਪੀਅਨਸ਼ਿਪ ਬਾਰੇ ਉੱਚ-ਸਤਰ ਦੀ ਮੀਟਿੰਗ ਸ਼੍ਰੀਨਗਰ ਵਿੱਚ ਆਯੋਜਿਤ