ਮਸਲਾ ! ਮੁੱਖ ਮੰਤਰੀ ਪੰਜਾਬ ਦਲਿਤ ਮੁਲਾਜ਼ਮ ਅਤੇ ਸਮਾਜ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ ਕਰਨ ਦਾ, 5 ਜੁਲਾਈ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਈ ਤਾਂ 7 ਜੁਲਾਈ ਨੂੰ ਕਰਾਂਗੇ ਰੋਸ ਪ੍ਰਦਰਸ਼ਨ – ਪਾਲ/ਟੂਰਾ

ਫਗਵਾੜਾ (ਸਮਾਜ ਵੀਕਲੀ) (ਬੀ.ਕੇ.ਰੱਤੂ) 
ਜੁਆਇੰਟ ਐਕਸ਼ਨ ਕਮੇਟੀ ਆਫ ਐਸ.ਸੀ.ਬੀ.ਸੀ. ਇੰਪਲਾਇਜ਼ ਐਂਡ ਸੋਸ਼ਲ ਆਰਗੇਨਾਈਜੇਸ਼ਨ ਪੰਜਾਬ ਦੀਆਂ ਜਥੇਬੰਦੀਆਂ ਅਤੇ ਗਜ਼ਟਿਡ  ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਵਰਚੁਅਲ ਮੀਟਿੰਗ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਸ੍ਰੀ ਬਲਰਾਜ ਕੁਮਾਰ ਵਧੀਕ ਪ੍ਰਧਾਨ, ਅਮਰਜੀਤ ਖੱਟਕੜ੍ਹ ,ਸਤਵੰਤ ਟੂਰਾ, ਮਨੋਹਰ ਲਾਲ ,ਮੁੱਖ ਪ੍ਰੈਸ ਸਕੱਤਰ ਸਲਵਿੰਦਰ ਜੱਸੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਮੂਹ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਦਲਿਤ ਸਮਾਜ ਅਤੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਾਰਚ 2022 ਤੋਂ ਬਾਅਦ ਅਜੇ ਤੱਕ ਕੋਈ ਵੀ ਮੀਟਿੰਗ ਦਾ ਸਮਾਂ ਫੈਡਰੇਸ਼ਨ ਨੂੰ ਨਾ ਦੇਣ ਨਾਲ ਜਿੱਥੇ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਉਥੇ ਨਾਲ ਹੀ ਫੈਡਰੇਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਅਲਟੀਮੇਟਮ ਵੀ ਦਿੱਤਾ ਹੈ ਕਿ ਜੇਕਰ 05 ਜੁਲਾਈ 2024 ਤੱਕ ਮੁੱਖ ਮੰਤਰੀ ਪੰਜਾਬ ਵੱਲੋਂ ਸਮਾਜ ਦੇ 31 ਸੂਤਰੀ ਮੰਗ ਪੱਤਰ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਵੱਲੋਂ ਕੈਬਿਨਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੂੰ 16 ਅਗਸਤ 2023 ਨੂੰ ਪੇਸ਼ ਕੀਤੀ ਵਿਸਤਰਿਤ ਰਿਪੋਰਟ ਤੇ ਐਕਸ਼ਨ ਕਮੇਟੀ ਦੀ ਲੀਡਰਸ਼ਿਪ ਨਾਲ ਮੀਟਿੰਗ ਸੱਦ ਕੇ ਗੱਲਬਾਤ ਨਾ ਕੀਤੀ ਤਾਂ 10 ਜੁਲਾਈ ਨੂੰ ਜਲੰਧਰ ਵਿਖੇ ਹੋ ਰਹੀ ਉਪ ਚੋਣ ਵਿੱਚ ਫੈਡਰੇਸ਼ਨ ਵੱਲੋਂ 7 ਜੁਲਾਈ ਐਤਵਾਰ ਨੂੰ ਬਰਲਟਨ ਪਾਰਕ  ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਜਲੰਧਰ ਪੱਛਮੀ ਹਲਕੇ ਵਿੱਚ ਰੋਸ ਮਾਰਚ ਕਰਕੇ ਪੰਜਾਬ  ਸਰਕਾਰ ਦੇ ਦਲਿਤ ਅਤੇ ਮੁਲਾਜ਼ਮ ਵਰਗ ਵਿਰੋਧੀ ਵਤੀਰੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਹਾਜ਼ਰ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਫਰਵਰੀ 2022 ਵਿੱਚ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੋਚ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਨੀਤੀ ਤੇ ਚੱਲਣ ਦਾ ਢੋਂਗ ਰੱਚ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਤਾਂ ਹੋ ਗਏ ਪਰ ਅਜੇ ਤੱਕ ਇਹ ਫੋਟੋਆਂ ਤੱਕ ਹੀ ਸੀਮਤ ਰਹਿ ਗਿਆ ਜਾਪਦਾ ਹੈ ਕਿਉਂਕਿ ਨਾ ਤਾਂ ਸਮਾਜ ਦੇ ਮੁਲਾਜ਼ਮ ਵਰਗ ਦੀਆਂ ਸਵਿਧਾਨਿਕ ਮੰਗਾਂ ਨੂੰ ਅਤੇ ਨਾ ਹੀ ਸਮਾਜ ਦੀਆਂ ਦੂਜੀਆਂ ਮੰਗਾਂ ਨੂੰ ਹੱਲ ਕੀਤਾ ਗਿਆ ਹੈ। ਸਰਕਾਰ ਵੱਲੋਂ ਐੱਸ ਸੀ ਬੀ ਸੀ ਫੈਡਰੇਸ਼ਨ ਨੂੰ ਮੀਟਿੰਗ ਦਾ ਸਮਾਂ ਵੀ ਨਹੀਂ ਦਿੱਤਾ, ਸੋ ਦਲਿਤ ਸਮਾਜ ਦੇ ਮੁਲਾਜ਼ਮਾਂ ਅਤੇ ਸਮਾਜ ਵਿੱਚ ਸਰਕਾਰ ਪ੍ਰਤੀ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ ,ਜਿਸ ਦਾ ਨਤੀਜਾ ਲੋਕ ਸਭਾ ਚੋਣਾਂ ਵਿੱਚ ਸਭ ਦੇ ਸਾਹਮਣੇ ਹੀ ਹੈ। ਮੀਟਿੰਗ ਵਿੱਚ ਮੁੱਖ ਤੌਰ ਤੇ ਪ੍ਰਧਾਨਗੀ ਮੰਡਲ ਮੈਂਬਰਜ, ਮੱਖਣ ਰੱਤੂ, ਮਨਜੀਤ ਗਾਟ ,ਗਿਆਨ ਚੰਦ ਵਾਹਦ, ਲਖਵੀਰ ਚੰਦ, ਸਤਨਾਮ ਗਿੱਲ,ਬਲਦੇਵ ਧੁੱਗਾ, ਪ੍ਰਿੰਸੀਪਲ ਕਿਸ਼ਨ ਲਾਲ, ਬਲਵਿੰਦਰ ਨਿਧੜਕ, ਬਲਦੇਵ ਭਾਰਤੀ, ਪਰਮਜੀਤ ਜੌੜਾ ,ਹਰਵਿੰਦਰ ਸਿੰਘ ਭੱਠਲ, ਬੂਟਾ ਮਾਹਲ, ਜੱਗਾ ਸਿੰਘ, ਦਵਿੰਦਰ ਸਿੰਘ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੱਚਿਆਂ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹੇ ਨੂੰ ਮਿਲਿਆ ਬੈਸਟ ਪਰਫੋਰਮਿੰਗ ਡਿਸਟਰਿਕਟ ਦਾ ਅਵਾਰਡ
Next articleਅਦਾਰਾ ਪਾਠਕ ਸੱਥ ਵਲੋਂ ਬਾਰਾਦਰੀ ਬਾਗ ਵਿਖੇ ਸਾਹਿਤਕ ਮਿਲਣੀ ਕੀਤੀ