(ਸਮਾਜ ਵੀਕਲੀ)
ਕਈ ਮਸਲੇ ਜ਼ਮਾਨੇ ਦੇ ਨਾ ਹੁੰਦੇ ਹੱਲ,ਗਿਲਾ ਕਾਹਦਾ।
ਖੜ੍ਹੀ ਸਾਹਵੇਂ ਨਵੀਂ ਮੰਜ਼ਲ ਤੂੰ ਉੱਠ ਕੇ ਚੱਲ,ਗਿਲਾ ਕਾਹਦਾ।
ਉਤਾਰੇਗਾ ਕਦੇ ਕੋਈ ਤਾਂ ਰੂਹਾਂ ਦੇ ਸਮੁੰਦਰ ਵਿੱਚ ,
ਗੁਜ਼ਰਿਆ ਜੇ ਕੋਈ ਕੋਲ਼ੋਂ ਦੀ ਬਣਕੇ ਛੱਲ,ਗਿਲਾ ਕਾਹਦਾ।
ਹਵਾਦਾਰੀ ਪਈ ਭਾਰੀ,ਮੇਰੇ ਤੇ ਸ਼ਹਿਰ ਤੇਰੇ ਦੀ,
ਕਦੇ ਤਾਂ ਰਾਸ ਆਵੇਗੀ,ਬਣੇਗੀ ਗੱਲ,ਗਿਲਾ ਕਾਹਦਾ।
ਵਜ੍ਹਾ ਹਰ ਵਾਰ ਨਾ ਹੁੰਦੀ ਕਿਸੇ ਤੋਂ ਖ਼ਾਸ ਵਿਛੜਨ ਦੀ,
ਨਦੀ ਦਾ ਵੇਗ ਸੀ ਤਿੱਖਾ,ਪਈ ਨਾ ਠੱਲ੍ਹ, ਗਿਲਾ ਕਾਹਦਾ।
ਜ਼ਮਾਨੇ ਦਾ ਚੱਲਣ ਵੇਖੋ,ਇਸ਼ਕ ਨੂੰ ਖੇਡ ਮੰਨ ਖੇਡੇ,
ਤੇ ਜੇ ਉਹ ਵੀ ਜ਼ਮਾਨੇ ‘ਚ ਗਿਆ ਏ ਰੱਲ,ਗਿਲਾ ਕਾਹਦਾ।
ਮੀਨਾ ਮਹਿਰੋਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly