ਕੀ ਕਿਸਾਨਾਂ ਬਾਰੇ ਗੱਲ ਕਰਨਾ ਅਨੁਸ਼ਾਸਨਹੀਣਤਾ ਹੈ: ਅਨਿਲ ਜੋਸ਼ੀ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੀ ਵੀ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਗੱਲ ਨਹੀਂ ਕੀਤੀ। ਉਨ੍ਹਾਂ ਪਾਰਟੀ ਮੁਖੀ ਅਸ਼ਵਨੀ ਸ਼ਰਮਾ ਨੂੰ ਪੁੱਛਿਆ ਕਿ ਕੀ ਕਿਸਾਨਾਂ ਬਾਰੇ ਗੱਲ ਕਰਨਾ ਅਨੁਸ਼ਾਸਨਹੀਣਤਾ ਹੈ। ਸ੍ਰੀ ਜੋਸ਼ੀ ਨੇ ਪਾਰਟੀ ਪ੍ਰਧਾਨ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਹਮੇਸ਼ਾ ਪਾਰਟੀ ਹਿੱਤਾਂ ਬਾਰੇ ਹੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਉਕਤ ਆਗੂ ਨੂੰ ਕਿਸਾਨ ਹਿੱਤਾਂ ਦੇ ਮਾਮਲੇ ਉਤੇ ਨੋਟਿਸ ਦਿੰਦਿਆਂ ਦੋ ਦਿਨਾਂ ਵਿਚ ਜਵਾਬ ਮੰਗਿਆ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article15 ਯੂਰਪੀਅਨ ਦੇਸ਼ਾਂ ਵੱਲੋਂ ਕੋਵੀਸ਼ੀਲਡ ਨੂੰ ਮਾਨਤਾ
Next articleਫਾਇਜ਼ਰ ਵੱਲੋਂ ਕਰੋਨਾ ਰੋਕੂ ਵੈਕਸੀਨ ਦੇ ਤੀਜੇ ਡੋਜ਼ ਦੀ ਲੋੜ ’ਤੇ ਜ਼ੋਰ