ਉੱਤਰ ਪ੍ਰਦੇਸ਼ ’ਚ ਫਸਲਾਂ ਦੀ ਖਰੀਦ ’ਚ ਬੇਨਿਯਮੀਆਂ ਹੋਈਆਂ: ਟਿਕੈਤ

Bharatiya Kisan Union (BKU) leader Rakesh Tikait.

ਗਾਜ਼ੀਆਬਾਦ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਵਿਚ ਫਸਲਾਂ ਦੀ ਖਰੀਦ ਵਿੱਚ ਬੇਨਿਯਮੀਆਂ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵੀ ਬੇਨਿਯਮੀਆਂ ਹੋਣ ਦੇ ਦੋਸ਼ਾਂ ਤਹਿਤ ਸੀਬੀਆਈ ਜਾਂਚ ਮੰਗੀ ਹੈ। ਸ੍ਰੀ ਟਿਕੈਤ ਨੇ ਕਿਹਾ ਕਿ ਕਣਕ ਤੇ ਹੋਰ ਫਸਲਾਂ ਦੀ ਖਰੀਦ ਕਿਸਾਨਾਂ ਦੀ ਥਾਂ ਵਿਚੋਲਿਆਂ ਜ਼ਰੀਏ ਕੀਤੀ ਗਈ ਜਿਨ੍ਹਾਂ ਦੇ ਫਰਜ਼ੀ ਦਸਤਾਵੇਜ਼ ਜਮ੍ਹਾਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਰਾਮਪੁਰ ਜ਼ਿਲ੍ਹੇ ਵਿਚ ਮਿੱਲ ਮਾਲਕਾਂ, ਵਿਚੋਲਿਆਂ, ਸਰਕਾਰੀ ਅਧਿਕਾਰੀਆਂ ਤੇ ਫਸਲਾਂ ਦੀ ਸੰਭਾਲ ਕਰਨ ਵਾਲੇ ਅਪਰੇਟਰਾਂ ਨੂੰ ਫਾਇਦਾ ਪਹੁੰਚਾਇਆ ਗਿਆ। ਗਾਜ਼ੀਪੁਰ ਹੱਦ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਘੁਟਾਲੇ ਨੂੰ ਬੇਪਰਦ ਕਰਨ ਵਾਲੇ ਦਸਤਾਵੇਜ਼ ਹਨ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਲ ਕੀਮਤਾਂ: ਚਿਦੰਬਰਮ ਨੇ ਸਰਕਾਰ ’ਤੇ ਨਿਸ਼ਾਨਾ ਸੇਧਿਆ
Next articleਦੇਸ਼ ਵਾਸੀਆਂ ਨੂੰ 40 ਕਰੋੜ ਤੋਂ ਵੱਧ ਕਰੋਨਾ ਰੋਕੂ ਖੁਰਾਕਾਂ ਦਿੱਤੀਆਂ ਗਈਆਂ