ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਨਾਟਕਾਂ ਦੇ ਮਾਧਿਅਮ ਤੋਂ ਸਮਾਜ ਨੂੰ ਸਹੀ ਸੇਧ ਦੇਣਾ ਅਤੇ ਹਾਸਿਆਂ ਦੇ ਨਾਲ ਨਾਲ ਗੰਭੀਰ ਰੋਲ ਕਰਨ ਵਾਲਾ ਰੰਗਕਰਮੀ ਅਤੇ ਇਪਟਾ ਆਰ ਸੀ ਐਫ ਇਕਾਈ ਦੇ ਪ੍ਰਧਾਨ ਕਸ਼ਮੀਰ ਬਜਰੋਰ ਅਤੇ ਉਨ੍ਹਾਂ ਦੀ ਪਤਨੀ ਮੀਨਾ ਰਾਣੀ ਨੂੰ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਕਿਹਾ ਕਿ ਕਸ਼ਮੀਰ ਬਜਰੋਰ ਨੇ ਨਾਟਕਾਂ ਦਾ ਸਫਰ ਲੋਕ ਕਲਾ ਮੰਚ ਆਰ ਸੀ ਐਫ ਤੋਂ ਸ਼ੁਰੂ ਕਰਕੇ ਇੰਡੀਅਨ ਪਿਊਪਲ ਥੀਏਟਰ ਨਾਲ ਜੁੜ ਕੇ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਅਤੇ ਦੂਸਰੇ ਰਾਜਾਂ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਸ਼੍ਰੀ ਬਜਰੋਰ ਨੇ ਭਾਰਤੀ ਰੇਲਵੇ ਵਿੱਚ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਨ ਉਪਰੰਤ ਆਰ ਸੀ ਐਫ ਦੇ ਉਤਪਾਦਨ ਵਿੱਚ ਹਿੱਸਾ ਪਾਇਆ । ਇਸ ਤੋਂ ਇਲਾਵਾ ਆਰ ਸੀ ਐਫ ਕਲਚਰਲ ਸੋਸਾਇਟੀ ਨਾਲ ਜੁੜ ਕੇ ਭਾਰਤੀ ਰੇਲਵੇ ਦੀਆਂ ਵੱਖ ਵੱਖ ਇਕਾਈਆਂ ਅਤੇ ਜੋਨਾਂ ਵਿੱਚ ਹਿੱਸਾ ਲੈ ਕੇ ਜਿਥੇ ਟੀਮ ਲਈ ਵੱਡੇ ਵੱਡੇ ਸਨਮਾਨ ਹਾਸਿਲ ਕੀਤੇ ਉਥੇ ਰੇਲ ਕੋਚ ਫ਼ੈਕਟਰੀ ਦਾ ਨਾਮ ਵੀ ਰੌਸ਼ਨ ਕੀਤਾ । ਜਿਥੇ ਸ਼੍ਰੀ ਕਸ਼ਮੀਰ ਬਜਰੋਰ ਲੰਬੇ ਸਮੇਂ ਤੋਂ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਨੂੰ ਵੀ ਆਪਣੀਆਂ ਬਤੌਰ ਸੇਵਾਵਾਂ ਦੇ ਰਹੇ ਹਨ ਉਥੇ ਲੋਕ ਸਾਹਿਤ ਕਲਾ ਕੇਂਦਰ ਆਰ ਸੀ ਐਫ ਨਾਲ ਜੁੜ ਕੇ ਸਾਹਿਤਕ ਪਧਰ ਤੇ ਵੀ ਯੋਗਦਾਨ ਪਾ ਰਹੇ ਹਨ । ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਹਮੇਸ਼ਾਂ ਹੀ ਸਮਾਜ ਨੂੰ ਸੇਧ ਦੇਣ ਵਾਲੇ ਕਲਾਕਾਰਾਂ ਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ ।
ਆਪਣੇ ਸਨਮਾਨ ਵਿੱਚ ਬੋਲਦਿਆਂ ਸ਼੍ਰੀ ਕਸ਼ਮੀਰ ਬਜਰੋਰ ਨੇ ਕਿਹਾ ਕਿ ਇਲਾਕੇ ਦੀ ਸਮਾਜ ਸੇਵੀ ਸੰਸਥਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਨਮਾਨਿਤ ਮੇਰੇ ਲਈ ਬਹੁਤ ਹੀ ਫ਼ਖਰ ਵਾਲੀ ਗੱਲ ਹੈ । ਇਹ ਸਨਮਾਨ ਹਮੇਸ਼ਾ ਲਈ ਮੈਨੂੰ ਸਮਾਜ ਵਿੱਚ ਹੋਰ ਵਧੀਆ ਕਰਨ ਲਈ ਪ੍ਰੇਰਿਤ ਕਰੇਗਾ । ਸ਼੍ਰੀ ਕਸ਼ਮੀਰ ਬਜਰੋਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੋਸਾਇਟੀ ਨੂੰ 21000/- ਰੁਪਏ ਦਾ ਆਰਥਿਕ ਸਹਿਯੋਗ ਵੀ ਦਿੱਤਾ ਅਤੇ ਭਰੋਸਾ ਵੀ ਦਿਵਾਇਆ ਕਿ ਭਵਿਖ ਵਿੱਚ ਵੀ ਉਹ ਸੋਸਾਇਟੀ ਨੂੰ ਆਪਣਾ ਤਨ ਮਨ ਧੰਨ ਨਾਲ ਸਹਿਯੋਗ ਕਰਦੇ ਰਹਿਣਗੇ । ਸੋਸਾਇਟੀ ਵਲੋਂ ਕਸ਼ਮੀਰੀ ਲਾਲ ਅਤੇ ਉਨ੍ਹਾਂ ਦੀ ਪਤਨੀ ਮੀਨਾ ਰਾਣੀ ਨੂੰ ਬਾਬਾ ਸਾਹਿਬ ਦੀ ਯਾਦਗਾਰੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਸੋਸਾਇਟੀ ਦੇ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ, ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਇਪਟਾ ਇਕਾਈ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ, ਸਮਾਜਸੇਵਕ ਗੁਰਬਖਸ ਸਲੋਹ, ਸੰਤੋਖ ਸਿੰਘ ਜੱਬੋਵਾਲ, ਹਰਮਨ ਸਿੰਘ ਕੇਨੇਡਾ, ਮਨਪ੍ਰੀਤ ਕੌਰ, ਸੰਨੀ ਕੁਮਾਰ, ਪਰਮਜੀਤ ਪਾਲ, ਰਾਮ ਮੂਰਤੀ, ਜਗਦੇਵ ਸਿੰਘ ਅਤੇ ਤਰਨਜੀਤ ਸਿੰਘ ਆਦਿ ਸ਼ਾਮਿਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly