ਆਈ.ਪੀ.ਐਸ. ਅਧਿਕਾਰੀ ਵਾਤਸਲਾ ਗੁਪਤਾ ਨੇ ਐਸ.ਐਸ.ਪੀ. ਵਜੋਂ ਅਹੁੱਦਾ ਸੰਭਾਲਿਆ

ਨਸ਼ਿਆਂ ਦਾ ਜੜੋ ਖਾਤਮਾ ਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣਾ ਹੋਵੇਗੀ ਮੁੱਖ ਤਰਜੀਹ 
ਕਪੂਰਥਲਾ,  (ਕੌੜਾ)– ਆਈ.ਪੀ.ਐਸ. ਕਾਡਰ ਦੇ 2016 ਬੈਚ ਦੇ ਅਧਿਕਾਰੀ ਵਾਤਸਲਾ ਗੁਪਤਾ ਨੇ ਅੱਜ ਇੱਥੇ ਬਤੌਰ ਐਸ.ਐਸ.ਪੀ. ਚਾਰਜ ਸੰਭਾਲਦਿਆਂ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਨਸ਼ਿਆਂ ਨੂੰ ਜੜੋਂ ਖਤਮ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।
ਅਹੁੱਦਾ ਸੰਭਾਲਣ ਉਪਰੰਤ ਐਸ.ਐਸ.ਪੀ. ਵਾਤਸਲਾ ਗੁਪਤਾ ਨੇ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹਰ ਹਾਲ ਬਰਕਰਾਰ ਰੱਖਿਆ ਜਾਵੇਗਾ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਤੋਂ ਪਹਿਲਾਂ ਵਾਤਸਲਾ ਗੁਪਤਾ ਦੇ ਐਸ.ਐਸ.ਪੀ. ਦਫਤਰ ਵਿਖੇ ਪਹੁੰਚਣ ’ਤੇ ਪੁਲਿਸ ਟੁਕੜੀ ਵਲੋਂ ਸਲਾਮੀ ਵੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਐਸ.ਐਸ.ਪੀ. ਵਾਤਸਲਾ ਗੁਪਤਾ ਇਸ ਤੋਂ ਪਹਿਲਾਂ ਡੀ.ਸੀ.ਪੀ. ਹੈੱਡਕੁਆਰਟਰ ਅੰਮ੍ਰਿਤਸਰ ਤੇ ਜਲੰਧਰ, ਏ.ਡੀ.ਸੀ.ਪੀ. ਹੈੱਡਕੁਆਰਟਰ ਜਲੰਧਰ ਅਤੇ ਏ.ਐਸ.ਪੀ. ਨਕੋਦਰ ਰਹਿ ਚੁੱਕੇ ਹਨ।  ਇਸ ਮੌਕੇ  ਐਸ.ਪੀ. ਹੈੱਡਕੁਆਰਟਰ ਤੇਜਵੀਰ ਸਿੰਘ,  ਐਸ.ਪੀ. ਤਫਤੀਸ਼ ਰਮਨਿੰਦਰ ਸਿੰਘ, ਫਗਵਾੜਾ ਦੇ ਐਸ.ਪੀ. ਗੁਰਪ੍ਰੀਤ ਸਿੰਘ, ਐਸ.ਪੀ.  ਪੀ.ਬੀ.ਆਈ. ਸੁਰਿੰਦਰ ਕੁਮਾਰ, ਡੀ.ਐਸ.ਪੀ. ਸਪੈਸ਼ਲ ਬਰਾਂਚ ਅਮਰੀਕ ਸਿੰਘ ਚਾਹਲ, ਡੀ.ਐਸ.ਪੀ. ਹੈੱਡਕੁਆਰਟਰ ਸਤਨਾਮ ਸਿੰਘ, ਡੀ.ਐਸ.ਪੀਜ਼. ਗੁਰਮੀਤ ਸਿੰਘ, ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ,  ਹਰਬਿੰਦਰ ਸਿੰਘ, ਡਾ.ਮਨਪ੍ਰੀਤ ਕੌਰ, ਭਾਰਤ ਭੂਸ਼ਨ, ਬਬਨਦੀਪ ਸਿੰਘ, ਜਸਪ੍ਰੀਤ ਸਿੰਘ  ਤੋਂ ਇਲਾਵਾ  ਸਮੂਹ ਥਾਣਾ ਅਫਸਰ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇ ਖੇਡਾਂ ‘ਚ ਮੱਲਾਂ ਮਾਰੀਆਂ
Next articleਮੀਟਿੰਗ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ