ਯੂਪੀ ਵਿੱਚ ਨਿਵੇਸ਼ ਦੀ ਹਾਮੀ ਭਰਨ ਵਾਲਿਆਂ ਦਾ ਥਹੁ-ਟਿਕਾਣਾ ਗੁਆਚਿਆ: ਅਖਿਲੇਸ਼

ਲਖਨਊ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਇਥੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਵਿੱਚ ਕਰਵਾਏ ਗਏ ਨਿਵੇਸ਼ ਸੰਮੇਲਨ ਦੌਰਾਨ ਜਿਨ੍ਹਾਂ ਨਿਵੇਸ਼ਕਾਂ ਵੱਲੋਂ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਦੇ ਵਾਅਦੇ ਕੀਤੇ ਗਏ ਸਨ, ਹੁਣ ਉਨ੍ਹਾਂ ਦਾ ਥਹੁ-ਟਿਕਾਣਾ ਲੱਭਣਾ ਵੀ ਔਖਾ ਹੋ ਗਿਆ ਹੈ। ਯਾਦਵ ਨੇ ਇੱਕ ਟਵੀਟ ਕਰਦਿਆਂ ਕਿਹਾ, ‘ਭਾਜਪਾ ਸਰਕਾਰ ਦੇ ਦਬਾਅ ਹੇਠ ਆ ਕੇ ਨਿਵੇਸ਼ ਸੰਮੇਲਨ ਦੌਰਾਨ ਕੁਝ ਨਿਵੇਸ਼ਕਾਂ ਵੱਲੋਂ ਵੱਡੇ ਵਾਅਦੇ ਕਰ ਦਿੱਤੇ ਗਏ ਸਨ, ਪਰ ਹੁਣ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ।’ ਉਨ੍ਹਾਂ ਵਿਅੰਗ ਕੀਤਾ, ‘ਭਾਜਪਾ ਸਰਕਾਰ ਉਨ੍ਹਾਂ ਨਿਵੇਸ਼ਕਾਂ ਨੂੰ ਲੱਭਦੀ ਹੋਈ ਉਦਾਸੀ ਵਿੱਚ ਗਾ ਰਹੀ ਹੈ… ਜਾਨੇ ਕਹਾਂ ਗਏ ਵੋ ਲੋਗ… ਸਥਾਨਕ ਅਧਿਕਾਰੀ ਵੀ ਨਿਵੇਸ਼ਕਾਂ ਨੂੰ ਸੱਦ ਰਹੇ ਨੇ…ਵਾਦਾ ਨਾ ਤੋੜ…ਵਾਦਾ ਨਾ ਤੋੜ।’ ਅਖਿਲੇਸ਼ ਨੇ ਟਵੀਟ ਨਾਲ ‘ਬੇਵਫ਼ਾ ਨਿਵੇਸ਼ਕ’ ਹੈਸ਼ਟੈਗ ਵੀ ਲਾਇਆ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBihar leaders claim Oppn unity will ‘collapse’ like Bhagalpur bridge
Next articleJ&K secures top rank in Food Safety Index for 3rd consecutive yr