(ਸਮਾਜ ਵੀਕਲੀ)
ਫਰਜਾਂ ਦੀ ਪਛਾਣ ਜੋ ਭੁੱਲ ਗਏ,
ਹੀਰੇ ਹੋ ਕੇ ਵੀ ਮਿੱਟੀ ਵਾਂਗ ਰੁਲ੍ਹ ਗਏ,
ਇਨਸਾਨ ਤੋਂ ਇਨਸਾਨੀਅਤ ਤੱਕ ਦੇ ਸਫ਼ਰ ਵਿੱਚ,
ਜੋ ਬੇ ਆਸਰੇ ਨਾਲ ਖੜ੍ਹ ਗਏ,
ਮਰਨ ਤੋਂ ਬਾਦ ਵੀ ਹੀਰਿਆਂ ਦੇ ਭਾਅ ਤੁਲ੍ਹ ਗਏ।
ਫਰਜਾਂ ਦੀ….
ਗਰੀਬ ਦੀ ਮੱਦਦ ਦੇ ਨਾਮ ਤੇ,
ਜੋ ਵਾਹ ਵਾਹ ਕਮਾ ਗਏ,
ਸੱਭ ਕੁੱਝ ਕਮਾ ਕੇ ਵੀ ਸਿਰ ਸੁਆਹ ਪੁਆ ਗਏ,
ਕੀ ਫਾਇਦਾ ਏਹੋ ਜਹੀ ਸ਼ੋਹਰਤ ਦਾ,
ਜੋ ਆਪਣਿਆਂ ਸੰਗ ਬੈਠਣਾ ਭੁੱਲ ਗਏ।
ਫਰਜਾਂ ਦੀ….
ਅੱਖੀਂ ਦੇਖ ਕੇ ਦੁੱਖ ਜੋ ਕਿਸੇ ਦਾ ਮਹਿਸੂਸ ਨਹੀਂ ਕਰਦੇ,
ਉਹ ਵੀ ਦੁਨੀਆਂ ਵਿੱਚ ਆ ਕੇ ਕੀ ਕਰਦੇ,
ਹੀਰੇ ਜੈਸਾ ਜਨਮ ਸੀ ਉਹਦੀ ਕੀਮਤ ਭੁੱਲ ਗਏ।
ਫਰਜਾਂ ਦੀ….
ਜੋੜਿਆਂ ਦੀ ਸੇਵਾ ਤੋਂ ਕੀ ਖੱਟਿਆ,
ਜੇ ਨਿਮਰਤਾ ਦੀ ਮਹਾਨਤਾ ਭੁੱਲ ਗਏ, ਜੂਠੇ ਭਾਂਡਿਆਂ ਦੀ ਸੇਵਾ ਤੋਂ ਵੀ ਕੀ ਖੱਟਿਆ,
ਜੇ ਹੰਕਾਰ ਰੂਪੀ ਮੈਲ ਧੋਣੀ ਭੁੱਲ ਗਏ।
ਫਰਜਾਂ ਦੀ..
ਜੋ ਆਪਣੀ ਡਿਊਟੀ ਫਰਜ਼ ਸਮਝ ਕਰ ਗਏ,
ਹਰੀ* ਸਿਰ ਝੁਕਾਣ ਤੇ ਸਿਰ ਝੁਕਣ ਦਾ, ਜੋ ਫਰਜ਼ ਸਮਝ ਗਏ,
ਉਹਨਾਂ ਦੇ ਅਹਿਸਾਸਾਂ ਨੂੰ ਲੋਕ ਕਿਦਾਂ ਭੁੱਲ ਗਏ।
ਫਰਜਾਂ ਦੀ ਪਛਾਣ ਜੋ ਭੁੱਲ ਗਏ,
ਆਪਣੇ ਹੀ ਉਹਨਾਂ ਨੂੰ ਭੁੱਲ ਗਏ।
ਹਰੀ ਕ੍ਰਿਸ਼ਨ ਬੰਗਾ
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.ਪੱਤਰਕਾਰ ਚਰਨਜੀਤ ਸੱਲ੍ਹਾ