HOME ਇੰਟਰਵਰਸਿਟੀ ਮੁਕਾਬਲਿਆਂ ‘ਚ ਖਾਲਸਾ ਕਾਲਜ ਦੀਆਂ ਖਿਡਾਰਨਾਂ ਨੇ ਚਮਕਾਇਆ ਕਾਲਜ ਦਾ ਨਾਂ

ਇੰਟਰਵਰਸਿਟੀ ਮੁਕਾਬਲਿਆਂ ‘ਚ ਖਾਲਸਾ ਕਾਲਜ ਦੀਆਂ ਖਿਡਾਰਨਾਂ ਨੇ ਚਮਕਾਇਆ ਕਾਲਜ ਦਾ ਨਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਖਾਲਸਾ ਕਾਲਜ ਦੀ ਖਿਡਾਰਨ ਨੇ ਜਿੱਤਿਆ ਕਾਂਸੇ ਦਾ ਤਗਮਾ

ਰੂਪਨਗਰ  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੀ ਵੇਟ ਲਿਫਟਿੰਗ ਖਿਡਾਰਨ ਰਵਨਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਪ੍ਰਤੀਨਿਧਤਾ ਕਰਦਿਆਂ ਆਲ ਇੰਡੀਆ ਇੰਟਰਵਰਸਟੀ ਮਹਿਲਾ ਵੇਟ ਲਿਫਟਿੰਗ ਚੈਂਪੀਅਨਸ਼ਿਪ ਜੋ ਕਿ 26 ਜਨਵਰੀ ਤੋਂ 30 ਜਨਵਰੀ 2026 ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਹੀ ਹੈ ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 69 ਕਿਲੋਗ੍ਰਾਮ ਵੇਟ ਕੈਟਾਗਰੀ ਵਿੱਚ ਕੁੱਲ 181 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਤਗਮਾ ਜਿੱਤ ਕੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਂ ਪੂਰੇ ਦੇਸ਼ ਵਿੱਚ  ਰੌਸ਼ਨ ਕੀਤਾ ਹੈ l ਇਸ ਮੁਕਾਬਲੇ ਵਿੱਚ ਕਾਲਜ ਦੀਆਂ ਦੋ ਹੋਰ ਖਿਡਾਰਨਾਂ ਮਨਪ੍ਰੀਤ ਕੌਰ ਅਤੇ ਨਰੇੰਦਰ ਕੌਰ ਵੀ ਭਾਗ ਲੈ ਰਹੀਆਂ ਹਨ, ਇਹਨਾਂ ਖਿਡਾਰਨਾਂ ਵੱਲੋ ਵੀ ਵਧੀਆ ਖੇਡ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਦਾ ਨਤੀਜਾ ਹੈ। ਉਨ੍ਹਾਂ ਇਸ ਮੌਕੇ ਪ੍ਰੋ. ਅਸ਼ੋਕ ਕੁਮਾਰ (ਮੁੱਖੀ, ਸਰੀਰਕ ਸਿੱਖਿਆ ਵਿਭਾਗ) ਅਤੇ ਪ੍ਰੋ. ਜਗਵੰਤ ਸਿੰਘ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article12 ਸਾਲਾ ਬੱਚੇ ਦੀ ਹੱਤਿਆ ਮਾਮਲੇ ’ਚ 15 ਸਾਲਾ ਨਾਬਾਲਗ ਨੇ ਦੋਸ਼ ਕਬੂਲਿਆ
Next articleਪੰਜਾਬ ਕਾਂਗਰਸ ਵੱਲੋਂ ਮਨਰੇਗਾ ਬਚਾਓ ਸੰਗਰਾਮ ਰੈਲੀ ਤਹਿਤ 30 ਜਨਵਰੀ ਨੂੰ ਰੈਲੀ ਦੀਆਂ ਤਿਆਰੀਆਂ ਸਬੰਧੀ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਵੱਲੋਂ ਜਾਇਜ਼ਾ ਲਿਆ