ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਜਲੰਧਰ, ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)-ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਗੁਲਸ਼ਨ ਜੀ ਅਤੇ ਉਹਨਾਂ ਦੀ ਧਰਮ ਪਤਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਯੋਗਾ ਕੈਂਪ ਦੀ ਸ਼ੁਰੂਆਤ ਸ਼੍ਰੀ ਗੁਲਸ਼ਨ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ ਜੀ ਨੇ ਪ੍ਰਾਥਨਾ ਸਭਾ ਵਿੱਚ ਦੀਪ ਜਗਾ ਕੇ ਕੀਤਾ। ਯੋਗ ਅਧਿਆਪਕ ਸ਼੍ਰੀ ਰਸ਼ਪਾਲ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਸਾਰਿਆਂ ਦਾ ਅਲੱਗ ਅਲੱਗ ਪ੍ਰਕਾਰ ਦੇ ਯੋਗ ਕਰਵਾਕੇ ਉਹਨਾਂ ਦੇ ਲਾਭ ਦੱਸਦੇ ਹੋਏ ਮਾਰਗਦਰਸ਼ਨ ਕੀਤਾ। ਇਸ ਯੋਗਾ ਕੈਂਪ ਵਿੱਚ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੇ ਭਾਗ ਲਿਆ। ਯੋਗ ਮਾਹਿਰ ਰਸ਼ਪਾਲ ਜੀ ਨੇ ਸਾਰਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਯੋਗਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ ਅਤੇ ਯੋਗ ਆਸਣਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਯੋਗਾ ਤੋਂ ਬਾਅਦ ਸ਼੍ਰੀ ਗੁਲਸ਼ਨ ਜੀ ਨੇ ਸਾਰਿਆਂ ਨੂੰ ਯੋਗਾ ਬਾਰੇ ਦੱਸਿਆ। ਅੰਤ ਵਿੱਚ ਸਕੂਲ ਮੁਖੀ ਗੁਰਜੀਤ ਸਿੰਘ ਵਲੋ ਸ਼੍ਰੀ ਰਸ਼ਪਾਲ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਯੋਗਾ ਕੈਂਪ ਦੀ ਸਮਾਪਤੀ ਸੁਖਨਾ ਮੰਤਰ ਨਾਲ ਕੀਤੀ ਗਈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਨਿਰੰਕਾਰੀ ਮਿਸ਼ਨ ਦੁਆਰਾ ਮਨਾਇਆ ਗਿਆ ਯੋਗ ਦਿਵਸ
Next articleਮੁੱਖ ਮੰਤਰੀ ਨੇ ਬੁਢਲਾਡਾ ਵਿਖੇ ਨਵੇ ਬਣੇ ਜੱਚਾ ਬੱਚਾ ਹਸਪਤਾਲ ਦਾ ਕੀਤਾ ਉਦਘਾਟਨ