HOME ਅੰਤਰਰਾਸ਼ਟਰੀ ਮਜਦੂਰ ਦਿਵਸ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਗੁਰਾਇਆ ਵਲੋਂ ਕਰਵਾਇਆ ਗਿਆ...

ਅੰਤਰਰਾਸ਼ਟਰੀ ਮਜਦੂਰ ਦਿਵਸ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਗੁਰਾਇਆ ਵਲੋਂ ਕਰਵਾਇਆ ਗਿਆ ਕਵੀ ਦਰਬਾਰ

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)–ਪੰਜਾਬੀ ਸਾਹਿਤ ਸਭਾ ਗੁਰਾਇਆ ਰਜਿ ਅਤੇ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋ ਜੋਗਿੰਦਰ ਸਿੰਘ ਕਲਸੀ ਦੇ ਸਹਿਯੌਗ ਨਾਲ ਅੰਤਰਰਾਸ਼ਟਰੀ ਮਜਦੂਰ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਬਾਬਾ ਸੰਗ ਪਬਲਿਕ ਲਾਇਬਰੇਰੀ ਪਿੰਡ ਸੰਗ ਢੇਸੀਆ ਵਿਖੇ ਕਰਵਾਇਆ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ, ਬਲਜੀਤ ਸਿੰਘ ਰਿਟਾਇਰ ਤਹਿਸੀਲਦਾਰ,  ਸੁਖਦੇਵ ਸਿੰਘ ਨਿਰਮੋਹੀ, ਅਮਰੀਕ ਸਿੰਘ ਮਦਹੋਸ, ਭਿੰਡਰ ਪਟਵਾਰੀ , ਕੁਲਵੰਤ ਸਿੰਘ ਸੱਗੂ  ਵਲੋਂ ਕੀਤੀ ਗÂਂੀ। ਜਿਸ ਵਿੱਚ ਪੰਜਾਬ ਭਰ ਦੇ ਨਾਮਵਾਰ ਕਵੀ ਰਿਖੀ ਰੰਧਾਵਾ, ਗੁਰਦਿਆਲ ਮੁਠੱਡਾ, ਦਕਸ਼ ਬੰਧਨ, ਲਸ਼ਕਰ ਸਰਗੁੰਦੀ, ਡਾ ਕਿਸ਼ੋਰ ਕੁਮਾਰ ਲਾਹੜ, ਸੁਖਦੇਵ ਗੰਢਵਾ, ਸੋਡੀ ਸੱਤੋਵਾਲੀਆ, ਨਿਰਮਲ ਸਿੰਘ ਬੱਲ, ਅਸ਼ਵਨੀ ਅਣਜਾਨ, ਹਰਨਿੰਦਰ ਕੌਰ, ਚਰਨਜੀਤ ਅੱਟਾ, ਸੀਤਲ ਬੰਗਾ, ਅਮਰੀਕ ਸਿੰਘ ਮਦਹੋਸ਼, ਮਨੋਜ ਫਗਵਾੜਵੀ, ਦਿਲਬਹਾਰ ਸ਼ੋਕਤ, ਰਾਮ ਪ੍ਰਕਾਸ਼ ਟੋਨੀ, ਬਲਜੀਤ ਸਿੰਘ ਸੰਧੂ ਰਿਟਾਇਰ ਤਸੀਲਦਾਰ, ਗੱਗੀ ਸ਼ਾਹਪੁਰ, ਹਰਭਜਨ ਸਿੰਘ, ਅਵਤਾਰ ਸਿੰਘ ਗੋਬਿਦਵਾਲ, ਨਾਨਕ ਚੰਦ  ਨੇ ਆਪਣੀ ਹਾਜ਼ਰੀ ਭਰੀ। ਇਸ ਮੌਕੇ ਬੋਲਦਿਆਂ ਪ੍ਰਧਾਨ ਸੁਖਦੇਵ ਸਿੰਘ ਨਿਰਮੋਹੀ, ਖਜ਼ਾਨਚੀ ਅਮਰੀਕ ਸਿੰਘ ਮਦਹੋਸ਼ ਨੇ ਕਿਹਾ ਕਿ ਇਹ ਕਵੀ ਦਰਬਾਰ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਗਿਆ। ਉਨਾਂ ਕਿਹਾ ਕਿ  ਅਮਰੀਕਾ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਸੰਨ 1886 ਵਿੱਚ ਕੰਮ ਦਿਹਾੜੀ ਸਮਾ 8 ਘੰਟੇ ਕਰਵਾਉਣ ਲਈ ਕੁਰਬਾਨੀਆਂ ਭਰਿਆ ਸੰਘਰਸ ਲੜਿਆ ਤੇ ਜਿੱਤਿਆ।  ਇਸ ਮੌਕੇ ਕਵੀਆਂ ਨੇ ਮਜਦੂਰਾਂ ਨੂੰ ਸਮਰਪਿਤ ਆਪੋ ਆਪਣੇ ਰੰਗ ਵਿੱਚ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸੰਸਥਾਂ ਵਲੋਂ  ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਕਵੀਆਂ ਨੂੰ ਸੰਸਥਾਂ ਦੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਚ ਕੁਲਵੰਤ ਸਿੰਘ ਸੱਗੂ ਨੇ ਕਵੀ ਦਰਬਾਰ ਨੂੰ ਸਫਲ ਬਣਾਉਣ ਵਾਲੇ ਸਹਿਯੌਗੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਬਲਾਕ ਫਿਲੋਰ ਦੇ ਹਰ ਪਿੰਡ ਦਾ ਵਿਕਾਸ ਕਰਨ ਲਈ ਬਸਪਾ ਬਚਨਬੱਧ : ਸੰਦੀਪ ਕੌਰ ਚੇਅਰਪਰਸਨ ਫਿਲੋਰ*
Next articleਸਰਕਾਰੀ ਸਕੂਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ