ਕੌਮਾਂਤਰੀ ਇਸਤਰੀ ਵਰ੍ਹੇ ਲਈ ਭੈਣਾਂ ਨੂੰ ਵਧਾਈ ਦੋਸਤੋ

 (ਸਮਾਜ ਵੀਕਲੀ) ਅੱਜ ਦਾ ਦਿਨ ਦੁਨੀਆਂ ਦੀ ਅੱਧੀ ਆਬਾਦੀ ਲਈ ਹੱਕ ਹਕੂਕਾਂ ਦੀ ਲੜਾਈ ਲੜੀ ਕੇ ਸ਼ਹੀਦ ਹੋਈਆਂ ਉਨ੍ਹਾਂ ਮਾਤਾਵਾਂ ਭੈਣਾਂ ਦੇ ਨਾਂ ਹੈ। ਜਿਹਨਾਂ ਨੇ ਫੈਕਟਰੀਆਂ, ਜਗੀਰਦਾਰਾਂ ਦੇ ਖੇਤਾਂ ਅਤੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਨਾਲ ਹੁੰਦੇ ਸ਼ੋਸ਼ਨ ਵਿਰੁੱਧ ਬਰਾਬਰਤਾ ਦਾ ਝੰਡਾ ਚੁੱਕਿਆ ਸੀ। ਇਸ ਲੜਾਈ ਵਿੱਚ ਮਜ਼ਦੂਰ ਔਰਤਾਂ ਦੀ ਕਿਰਤ ਅਤੇ ਜਿਸਮਾਨੀ ਸ਼ੋਸ਼ਨ ਵਿਰੁੱਧ ਰੂਸੀ ਕਮਿਊਨਿਸਟ ਇਨਕਲਾਬ ਨੇ ਔਰਤਾਂ ਨੂੰ 1922 ਵਿੱਚ ਮਰਦ ਦੇ ਬਰਾਬਰ ਅਧਿਕਾਰਾਂ ਲਈ ਕਾਨੂੰਨ ਪਾਸ ਕਰਕੇ ਅੱਜ ਦੇ ਦਿਨ 8 ਮਾਰਚ ਨੂੰ ਇਸਤਰੀਆਂ ਲਈ ਸਮਰਪਿਤ ਕੀਤਾ ਸੀ। ਭਾਵੇਂ ਇਹ ਲੜਾਈ ਅਮਰੀਕਣ ਔਰਤਾਂ ਨੇ ਅਮਰੀਕਾ ਦੇ ਨਿਯੂ ਯਾਰਕ ਸ਼ਹਿਰ ਤੋਂ ਸ਼ੁਰੂ ਕੀਤੀ ਸੀ,ਜਿਸ ਦੀ ਅੱਗ 1910 ਵਿੱਚ ਜਰਮਨ ਦੇਸ਼ ਵਿੱਚ ਵੀ ਭਾਂਬੜ ਬਣ ਗਈ ਸੀ। ਪਰ ਔਰਤਾਂ ਦੇ ਅਧਿਕਾਰਾਂ ਦੀ ਮੰਗ ਨੂੰ ਪੂਜੀਵਾਦੀ ਮੁਲਕਾਂ ਵਲੋਂ ਪਨਪਣ ਤੱਕ ਨਾ ਦਿੱਤਾ ਗਿਆ।ਪਰ ਰੂਸੀ ਕ੍ਰਾਂਤੀ ਵਿੱਚ ਔਰਤਾਂ ਦੀ ਮਹਾਨ ਭੂਮਿਕਾ ਨੇ ਸੰਸਾਰ ਨੂੰ ਇਹ ਜਿਤਾ ਦਿੱਤਾ ਸੀ ਕਿ ਔਰਤ ਹਰ ਇਨਕਲਾਬ ਵਿੱਚ ਆਪਣਾ ਸ਼ਾਨਦਾਰ ਯੋਗਦਾਨ ਪਾਉਂਣ ਦੀ ਸਮਰੱਥਾ ਰੱਖਦੀ ਹੈ। ਸੰਨ 1922 ਵਿੱਚ ਰੂਸ ਦੀ ਕਮਿਊਨਿਸਟ ਸਰਕਾਰ ਵਲੋਂ ਹੀ ਔਰਤ ਨੂੰ ਵੋਟ ਦਾ ਅਧਿਕਾਰ ਦੇ ਕੇ ਔਰਤ ਦੀ ਬਰਾਬਰਤਾ ਦਾ ਬਿਗਲ ਬਜਾਇਆ ਸੀ। ਜਿਸ ਦਾ ਸੰਸਾਰ ਦੀ ਵੱਡੀ ਗਿਣਤੀ ਦੀਆਂ ਔਰਤਾਂ ਭਾਵੇਂ ਲਾਭ ਵੀ ਉਠਾ ਰਹੀਆਂ ਹਨ,ਪਰ ਹਾਲੇ ਵੀ ਔਰਤ ਵਿਤਕਰਿਆਂ ਤੋਂ ਮੁਕਤ ਨਹੀਂ ਹੋਈ।ਜਿਹੜੀਆਂ ਔਰਤਾਂ ਦੂਜੇ ਦੀ ਨਿਰਭਰਤਾ ਤੋਂ ਛੁਟਕਾਰਾ ਪਾ ਚੁੱਕੀਆਂ ਹਨ, ਉਹਨਾਂ ਨੂੰ ਔਰਤ ਜਾਤੀ ਦੇ ਇਸ ਲੰਮੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਜਾਨਣਾ ਚਾਹੀਦਾ ਹੈ। ਅਸੀਂ ਦੇਖਦੇ ਹਾਂ ਕਿ ਅੱਜ ਔਰਤਾਂ ਦਾ ਸ਼ੋਸ਼ਨ ਕਰਨ ਵਾਲੀ ਜਮਾਤ ਹੀ ਔਰਤ ਨੂੰ ਮੰਡੀ ਦੀ ਵਸਤੂ ਬਣਾ ਕੇ ਪੇਸ਼ ਕਰ ਰਹੀ ਹੈ। ਇਸ ਦੇ ਬਾਵਜੂਦ ਦਫ਼ਤਰੀ ਕੰਮ ਕਾਜ ਕਰਦੀਆਂ ਔਰਤਾਂ ਇਸਤਰੀ ਵਰ੍ਹੇ ਨੂੰ ਰੰਗੀਨੀਆਂ ਦਾ ਵਰ੍ਹਾ ਮੰਨ ਕੇ ਕਥਕ,ਗਿੱਧੇ,ਫਿਲਮੀ ਗਾਣਿਆਂ ਉੱਤੇ ਨਾਚ ਕਰਦੀਆਂ ਦਿਖਾਈ ਦੇਣਗੀਆਂ। ਪਰ ਦੁਨੀਆਂ ਦੀਆਂ ਕਰੋੜਾਂ ਔਰਤਾਂ ਦੇ ਦੁੱਖ ਹਾਲੇ ਵੀ ਕਾਇਮ ਹਨ। ਉਨ੍ਹਾਂ ਦੁੱਖਾਂ ਲਈ ਬਰਾਬਰਤਾ ਦੀ ਲੜਾਈ ਜਿੱਤਣੀ ਹਾਲੇ ਸਾਡੇ ਸਾਹਮਣੇ ਹੈ।ਆਓ,ਅੱਜ ਦਾ ਇਹ ਦਿਨ ਔਰਤ ਦੀ ਮੰਦਹਾਲੀ ਨੂੰ ਦੂਰ ਕਰਨ ਲਈ ਇੱਕ ਚਿੰਤਨ ਦਿਨ ਵਜੋਂ ਮਨਾਈਏ। ਤਾਂ ਕਿ ਲੁਟੀਂਦੀ ਬਹੁਗਿਣਤੀ ਔਰਤ ਦੇ ਚਿਹਰੇ ਵੀ ਪਲੱਤਣ ਤੋਂ ਮੁਕਤ ਹੋ ਸਕਣ ਅਤੇ ਸੰਸਾਰ ਦੀਆਂ ਸਾਰੀਆਂ ਔਰਤਾਂ ਇਸ ਦਿਨ ਨੂੰ ਗਿੱਧਿਆਂ, ਭੰਗੜਿਆਂ ਤੇ ਕਥਿਕਾਂ ਦੇ ਨਾਂ ਕਰ ਦੇਣ।
ਇਸਤਰੀ ਵਰ੍ਹੇ ‘ਤੇ ਇਨਕਲਾਬੀ ਸ਼ੁੱਭ ਕਾਮਨਾਵਾਂ ਨਾਲ,
ਤੁਹਾਡਾ,
ਹਰਨਾਮ ਸਿੰਘ ਡੱਲਾ
ਪ੍ਰਧਾਨ,
ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article” ਵਿੱਦਿਆ ਦੀ ਦੇਵੀ ਉਰਫ਼ ਸਵਿੱਤਰੀ ਬਾਈ ਫੂਲੇ “
Next articleਦਲਿਤਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਸਕਦੇ ਹਨ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਐਡਵੋਕੇਟ