HOME ਕੌਮਾਂਤਰੀ ਔਰਤ ਦਿਵਸ ਤੇ ਕਾ. ਮੁਕੰਦ ਲਾਲ (ਸਰੀਰਦਾਨੀ) ਜੀ ਦੀ ਦੂਸਰੀ ਬਰਸੀ...

ਕੌਮਾਂਤਰੀ ਔਰਤ ਦਿਵਸ ਤੇ ਕਾ. ਮੁਕੰਦ ਲਾਲ (ਸਰੀਰਦਾਨੀ) ਜੀ ਦੀ ਦੂਸਰੀ ਬਰਸੀ ਸਵੈਇੱਛਕ ਖੂਨਦਾਨ ਕੈਂਪ ਲਗਾ ਕੇ ਮਨਾਈ

ਨਵਾਂਸ਼ਹਿਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਤਰਕਸ਼ੀਲ ਤੇ ਖੱਬੇਪੱਖੀ ਲਹਿਰ ਦੇ ਆਗੂ ਕਾ.ਮੁਕੰਦ ਲਾਲ ਜੀ ਦੀ ਦੂਸਰੀ ਬਰਸੀ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਸਮੂਹ ਪਰਿਵਾਰ ਵੱਲੋ ਉਹਨਾਂ ਦੀ ਸੋਚ ਮੁਤਾਬਕ ਬੀ.ਡੀ.ਸੀ. ਸੈਂਟਰ ਨਵਾਂਸ਼ਹਿਰ ਵਿਖੇ ਸਵੈਇੱਛਕ ਖੂਨਦਾਨ ਕੈਂਪ ਲਗਾ ਕੇ ਮਨਾਈ ਗਈ। ਇਸ ਕੈਂਪ ਦਾ ਉਦਘਾਟਨ ਮਰਹੂਮ ਕਾ. ਮੁਕੰਦ ਲਾਲ ਜੀ ਦੇ ਜੀਵਨ ਸਾਥਣ ਜਸਵੀਰ ਕੌਰ ਮਹਿੰਦੀਪੁਰ ਵਲੋ ਆਪਣੇ ਕਰ ਕਮਲਾ ਨਾਲ ਕੀਤਾ ਗਿਆ।ਕੈਂਪ ਦੀ ਸ਼ੁਰੂਆਤ ਕਰਦਿਆ ਬੇਟੇ ਡਾ.ਰਾਹੁਲ ਦੇਵ,ਸੰਦੀਪ ਕੁਮਾਰ,ਜਵਾਈ ਬਲਜੀਤ ਸਿੰਘ ਮੁਜੱਫਰਪੁਰ ਅਤੇ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਤੋਂ ਆਏ ਏਡਜ਼ ਕੰਟਰੋਲ ਸੋਸਾਇਟੀ ਦੇ ਸਟਾਫ ਮੈਂਬਰ ਅਮ੍ਰਿਤ ਰਾਜ,ਗੁਰਪ੍ਰੀਤ ਸਿੰਘ ਤੇ ਰਾਜਨ ਕੁਮਾਰ ਵਲੋ ਖੂਨਦਾਨ ਕੀਤਾ ਗਿਆ। ਬੇਟੀ ਪੰਕਜ ਕੁਮਾਰੀ ਡਿਪਟੀ ਡਾਇਰੈਕਟਰ ਲੌਬੋਰਟਰੀਜ, ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਵਲੋ ਕਾ. ਮੁਕੰਦ ਲਾਲ ਜੀ ਤੇ ਬੋਲਦਿਆਂ ਦੱਸਿਆ ਕਿ ਪਿਤਾ ਜੀ ਨੇ ਮੌਤ ਤੋਂ ਪਹਿਲਾ ਹੀ ਆਪਣੇ ਸਰੀਰ ਨੂੰ ਮੈਡੀਕਲ ਵਿਭਾਗ ਨੂੰ ਦਾਨ ਕਰ ਦਿੱਤਾ ਸੀ,ਉਹ ਸ਼ੋਸ਼ਲ ਵਰਕ ਦੇ ਨਾਲ-ਨਾਲ ਸਾਹਿਤ ਦੇ ਵੀ ਪ੍ਰੇਮੀ ਸਨ,ਉਹਨਾਂ ਦੀ ਸੋਚ ਦੀ ਹੀ ਦੇਣ ਹੈ ਇਹ ਖੂਨਦਾਨ ਕੈਂਪ,ਸਾਨੂ ਆਪਣੀ ਸਮਰੱਥਾ ਮੁਤਾਬਕ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਵੱਡੀ ਬੇਟੀ ਪੂਜਾ ਰਾਣੀ,ਜਵਾਈ ਮਨਪ੍ਰੀਤ ਨਾਗਲਾਂ ਵਲੋ ਇੰਗਲੈਂਡ ਦੇ ਵਿੱਚ ਖੂਨਦਾਨ ਕੀਤਾ ਗਿਆ।ਇਸ ਮੌਕੇ ਬੀ.ਡੀ.ਸੀ ਦੇ ਸਕੱਤਰ ਜੇ.ਐੱਸ.ਗਿੱਧਾ ਨੇ ਮਹਿਲਾ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ,ਡਾ.ਬੱਗਾ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 41 ਖੂਨਦਾਨੀਆਂ ਵੱਲੋ ਖੂਨਦਾਨ ਕੀਤਾ ਗਿਆ ਤੇ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਦੇ ਤੰਦਰੁਸਤ ਵਿਅਕਤੀ ਜਿਹਨਾਂ ਦੇ ਸਰੀਰ ਦਾ ਵਜਨ ਘੱਟੋ-ਘੱਟ 45 ਕਿਲੋਗ੍ਰਾਮ ਹੋਵੇ,ਹੀਮੋਗਲੋਬਿਨ 12.5 ਗ੍ਰਾਮ ਪ੍ਰਤੀਸ਼ਤ ਹੋਵੇ ਤਿੰਨ ਮਹੀਨੇ ਦੇ ਫਰਕ ਨਾਲ ਡਾਕਟਰ ਦੀ ਪ੍ਰਵਾਨਗੀ ਨਾਲ ਖੂਨਦਾਨ ਕਰ ਸਕਦੇ ਹਨ।ਇਸ ਮੌਕੇ ਮੁਕੰਦ ਲਾਲ ਜੀ ਦੇ ਵੱਡੇ ਭਰਾ ਚਮਨ ਲਾਲ ਭੈਣਾ ਸ਼ੀਲਾ ਦੇਵੀ,ਕਾਤਾਂ ਦੇਵੀ,ਬਹੂ ਮੋਨਿਕਾ, ਸਰਪੰਚ ਨਿੰਦਰ ਮਾਈਦਿੱਤਾ,ਬਲਵਿੰਦਰ ਕੌਰ ਸਲੋਹ,ਵਿਵੇਕ ਵਿਕਾਸ ਲਹਿਰ ਬੰਗਾ ਤੋ ਜਸਵੀਰ ਸਿੰਘ ਮੋਰੋ ਪ੍ਰਿਸੀਪਲ ਬਿਕਰਮਜੀਤ,ਐਡਵੋਕੇਟ ਕਮਲਜੀਤ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ਖੂਨਦਾਨ ਕਰਨ ਉਪਰੰਤ ਇੱਕ ਇੱਕ ਕਿਤਾਬ ਵੀ ਖੂਨਦਾਨੀਆਂ ਨੂੰ ਭੇਟ ਕੀਤੀ ਗਈ ਅੰਤ ਵਿੱਚ ਬਲੱਡ ਡੋਨਰਜ਼ ਕੋਸ਼ਲ ਨਵਾਂਸ਼ਹਿਰ ਵੱਲੋ ਕਾ. ਮੁਕੰਦ ਲਾਲ ਜੀ ਦੀ ਜੀਵਨ ਸਾਥਣ ਜਸਵੀਰ ਕੌਰ ਅਤੇ ਪਰਿਵਾਰ ਸਨਮਾਨਿਤ ਕੀਤਾ ਗਿਆ।
ਰਿਪੋਰਟ ਨਿੰਦਰ ਮਾਈਦਿੱਤਾ
ਮੋਬਾਈਲ..9463251568

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੁਖਬੀਰ ਬਾਦਲ ਨੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਪੇਸ਼ ਕੀਤੀ ਯੋਜਨਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਸਤਵਿੰਦਰਪਾਲ ਸਿੰਘ ਢੱਟ ਦਾ ਅਕਾਲੀ ਦਲ ਵਿਚ ਵਾਪਸੀ ’ਤੇ ਕੀਤਾ ਸਵਾਗਤ
Next articleਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਐਮ.ਐਸ.ਸੀ. ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਮੁਕਾਬਲੇ ਵਿੱਚ ਤੀਜਾ ਇਨਾਮ ਜਿੱਤਿਆ