ਪੰਜਾਬ ਗ੍ਰਾਮੀਣ ਬੈਂਕ, ਖੇਤਰੀ ਦਫ਼ਤਰ ਜਲੰਧਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਸਵਿਤਾ ਸਿੰਘ ਡੀ.ਡੀ.ਐਮ ਨਬਾਰਡ ਨੂੰ ਸਨਮਾਨਿਤ ਕਰਦੇ ਹੋਏ ਖੇਤਰੀ ਮੈਨੇਜਰ ਕਰਤਾਰ ਚੰਦ ਅਤੇ ਹੋਰ।

ਕਪੂਰਥਲਾ(ਕੌੜਾ)-ਪੰਜਾਬ ਗ੍ਰਾਮੀਣ ਬੈਂਕ ਖੇਤਰੀ ਦਫਤਰ ਜਲੰਧਰ ਵਲੋ ਚੇਅਰਮੈਨ ਸੰਜੀਵ ਕੁਮਾਰ ਦੁਬੇ ਚੇਅਰਮੈਨ ਪੰਜਾਬ ਗ੍ਰਾਮੀਣ ਬੈਂਕ ਦੇ ਯੋਗ ਮਾਰਗਦਰਸ਼ਨ ਅਤੇ ਜਨਰਲ ਮੈਨੇਜਰ ਮੇਹਰ ਚੰਦ, ਜਨਰਲ ਮੈਨੇਜਰ ਵੀ.ਕੇ.ਦੁਆ ਅਤੇ ਕਰਤਾਰ ਚੰਦ ਖੇਤਰੀ ਪ੍ਰਬੰਧਕ ਜਲੰਧਰ ਦੀ ਅਗਵਾਈ ਹੇਠ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਸ਼੍ਰੀਮਤੀ ਸਵਿਤਾ ਸਿੰਘ ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਕਰਤਾਰ ਚੰਦ, ਖੇਤਰੀ ਮੈਨੇਜਰ, ਜਲੰਧਰ ਨੇ ਕੀਤੀ।

ਇਸ ਮੌਕੇ ਸਮੂਹ ਮਹਿਲਾ ਸਟਾਫ਼ ਮੈਂਬਰਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।

ਸ਼੍ਰੀਮਤੀ ਸਵਿਤਾ ਸਿੰਘ ਨੇ ਵੱਖ-ਵੱਖ ਸ਼ਾਖਾਵਾਂ ਤੋਂ ਆਏ ਬੈਂਕ ਦੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਲਿੰਗ ਸਮਾਨਤਾ ‘ਤੇ ਜ਼ੋਰ ਦਿੱਤਾ | ਉਨ੍ਹਾਂ ਔਰਤਾਂ ਨੂੰ ਨੈਤਿਕਤਾ ਨੂੰ ਉੱਚਾ ਰੱਖਣ ਲਈ ਵੀ ਪ੍ਰੇਰਿਆ ਕਿਉਂਕਿ ਔਰਤ ਸਮਾਜ ਦੀ ਰੀੜ੍ਹ ਦੀ ਹੱਡੀ ਹੈ। ਕਰਤਾਰ ਚੰਦ ਆਰ.ਐਮ. ਨੇ ਮਹਿਲਾ ਸਸ਼ਕਤੀਕਰਨ ਵੱਲ ਧਿਆਨ ਦੇਣ ਲਈ ਕਿਹਾ ਜੋ ਕਿ ਸਮੇਂ ਦੀ ਲੋੜ ਹੈ। ਖੇਤਰ ਦੀਆਂ ਵੱਖ-ਵੱਖ ਸ਼ਾਖਾਵਾਂ ਦੀਆਂ ਮਹਿਲਾ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀਆਂ ਸੰਸਥਾ ਪ੍ਰਤੀ ਸਮਰਪਿਤ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਸੰਜੀਵ ਮੋਂਗਾ, ਸੀਨੀਅਰ ਮੈਨੇਜਰ ਨੇ ਸਮਾਗਮ ਦੀ ਕਾਰਵਾਈ ਚਲਾਈ ਅਤੇ ਔਰਤਾਂ ਦੇ ਸਨਮਾਨ ਵਿੱਚ ਕਵਿਤਾ ਵੀ ਸੁਣਾਈ। ਸਮਾਗਮ ਦੇ ਅੰਤ ਵਿੱਚ ਸਵਿਤਾ ਸਿੰਘ ਡੀ.ਡੀ.ਐਮ ਨਬਾਰਡ ਨੂੰ ਵੀ ਖੇਤਰੀ ਮੈਨੇਜਰ ਵੱਲੋਂ ਸਨਮਾਨਿਤ ਕੀਤਾ ਗਿਆ।ਅਮਨਦੀਪ ਸਿੰਘ ਬੈਂਸ ਜ਼ਿਲ੍ਹਾ ਕੋਆਰਡੀਨੇਟਰ ਨੇ ਇਸ ਮੌਕੇ ਹਾਜ਼ਰ ਸਭਨਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMiddle East volunteers ready to assist Russia in Ukraine war
Next articleHathras case: ED arrests PFI members under PMLA