ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਸਿਰਜਣਾ ਤੇ ਸੰਵਾਦ ਸਾਹਿਤ ਸਭਾ (ਰਜਿ: )ਬਰਨਾਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ, ਗਦਰੀ ਬੀਬੀ ਗੁਲਾਬ ਕੌਰ ਦੇ 100ਵੇਂਂ ਜਨਮਦਿਨ ਨੂੰ ਸਮਰਪਿਤ ,ਸਿਰਜਣਾ ਮੇਲਾ (ਭਾਗ ਦੂਸਰਾ) , ਅਤੇ 22ਵਾਂ ਸਾਹਿਤਿਕ ਸਮਾਗਮ 30 ਮਾਰਚ ਨੂੰ ਐਸ.ਡੀ.ਕਾਲਜ (ਬੀ. ਐਡ. ਹਾਲ )ਕੱਚਾ ਕਾਲਜ ਰੋਡ ਬਰਨਾਲਾ ਵਿਖੇ 10 ਵਜੇ ਸਵੇਰੇ ਕਰਵਾਇਆ ਜਾ ਰਿਹਾ ਹੈ । ਸਿਰਜਣਾ ਮੇਲੇ ਦੇ ਮੁੱਖ ਮਹਿਮਾਨ ਡਾਕਟਰ ਗੁਰਵੀਨ ਕੌਰ ਅਤੇ ਪ੍ਰਧਾਨਗੀ ਡਾਕਟਰ ਜਗਦੀਸ਼ ਕੌਰ ਲੇਖਕਾ ਤੇ ਪ੍ਰੋਫੈਸਰ ਪੀ.ਏ.ਯੂ. ਲੁਧਿਆਣਾ ਕਰਨਗੇ। ਸਭਾ ਦੀ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਇਸ ਸਿਰਜਣਾ ਮੇਲੇ ਤੇ ਦੋ ਸੈਸ਼ਨ ਹੋਣਗੇ। ਪਹਿਲੇ ਸੈਸ਼ਨ ਵਿੱਚ ਸੰਵਾਦ ਸਮਾਗਮ ਹੋਵੇਗਾ। ਜਿਸ ਵਿੱਚ ਗਦਰੀ ਬੀਬੀ ਗੁਲਾਬ ਕੌਰ ਦੇ ਜੀਵਨ ਤੇ ਵਿਚਾਰ ਚਰਚਾ ਕੀਤੀ ਜਾਵੇਗੀ।ਇਸ ਮੇਲੇ ਦੇ ਦੂਸਰੇ ਸੈਸ਼ਨ ਵਿੱਚ ਪੰਜਾਬ ਵਿੱਚੋਂ 31 ਕਵਿੱਤਰੀਆਂ ਸ਼ਾਮਿਲ ਹੋ ਰਹੀਆਂ ਹਨ ਜਿਹੜੀਆਂ ਆਪਣੀਆਂ ਕਵਿਤਾਵਾਂ ਪੇਸ਼ ਕਰਨਗੀਆਂ।ਮੇਲੇ ਵਿੱਚ ਸ਼ਾਮਿਲ ਸਾਰੀਆਂ ਬਾਹਰੋਂ ਆਈਆਂ ਕਵਿਤਰੀਆਂ ਦਾ ਸਨਮਾਨ ਕੀਤਾ ਜਾਵੇਗਾ। ਜਨਰਲ ਸਕੱਤਰ ਇਕਬਾਲ ਕੌਰ ਉਦਾਸੀ ਜੀ ਇਸ ਸਿਰਜਣਾ ਮੇਲੇ ਦਾ ਆਗਾਜ਼ ਕਰਨਗੇ। ਇਸ ਸਮਾਗਮ ਵਿੱਚ ਦੋ ਪੱਤਰਕਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਸਮੂਹ ਪ੍ਰਬੰਧਕੀ ਬੋਰਡ ਸੁਖਪਾਲ ਕੌਰ ਬਾਠ ,ਜਸਪ੍ਰੀਤ ਕੌਰ ਬੱਬੂ , ਰੁਪਿੰਦਰ ਕੌਰ ਸ਼ਹਿਣਾ, ਉਰਵਸ਼ੀ ਗੁਪਤਾ ,ਬਲਵੀਰ ਕੌਰ,ਰਜਿੰਦਰ ਕੌਰ ਬਰਨਾਲਾ ,ਨਰਿੰਦਰ ਕੌਰ ਸਿੱਧੂ, ਜਸਵੀਰ ਕੌਰ ਬਾਵਾ, ਸਿਮਰਜੀਤ ਕੌਰ ਬਰਾੜ, ਰਿੰਪੀ ਰਾਣੀ ,ਪ੍ਰਦੀਪ ਕੌਰ ਟੱਲੇਵਾਲ, ਰਜਿੰਦਰ ਕੁਮਾਰੀ ਆਦਿ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj