(ਸਮਾਜ ਵੀਕਲੀ)
1. ਕੌਮਾਂਤਰੀ ਨਾਰੀ- ਦਿਵਸ ਮਨਾਵੇ ਜੱਗ ,
ਮਹਿਲਾਵਾਂ ਨੂੰ ਬਣਾਉਣ ਲਈ ਸ਼ਕਤੀਵਾਨ ।
ਔਰਤ ਆਪਣੇ ਆਪ ਚ ਹੀ ਸ਼ਕਤੀ ,
ਹਿੰਮਤ ਮਾਰ ਬਣਾਵੇ ਪਹਿਚਾਣ ।
ਸ੍ਰਿਸ਼ਟੀ ਦੀ ਜਣਨੀ ਹੈ ਮਹਿਲਾ ,
ਦੈਵੀ- ਸ਼ਕਤੀ ਦਾ ਮਿਲਿਆ ਵਰਦਾਨ ।
ਸਵਰਗ ਬਣਾਵੇ ਹਰ ਘਰ ਨੂੰ ,
ਨਾਰੀ ਹੈ ਦੁਨੀਆਂ ਦੀ ਪਹਿਚਾਣ ।
ਮਾਂ, ਭੈਣ, ਧੀ ਅਤੇ ਪਤਨੀ ਬਣਕੇ ,
ਘਰ ਘਰ ਦੀ ਬਣੇ ਸ਼ਾਨ ।
ਕੌਮਾਂਤਰੀ- ਨਾਰੀ ਦਿਵਸ ਮਨਾਵੇ ਜੱਗ,
ਮਹਿਲਾਵਾਂ ਨੂੰ ……………………..।
2. ਸਮਾਜਵਾਦੀ ਪਾਰਟੀ ਨੇ 1909 ਵਿੱਚ,
ਨਿਊਯਾਰਕ ਦੇ ਕੋਪਨਹੈਗਨ ਦੀਆਂ ,
ਕਿਰਤੀ ਔਰਤਾਂ ਦਾ ਕੀਤਾ ਸੀ ਸਨਮਾਨ ।
ਕੱਪੜਾ ਉਦਯੋਗ ਚ ਕੰਮ ਕਰਨ ਵਾਲੀਆਂ ,
ਗ਼ਰੀਬ ਔਰਤਾਂ ਦੀਆਂ ਹਾਲਤਾਂ ਦਾ ਨਹੀਂ ਸੀ ਧਿਆਨ ।
ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਵੀ ,
ਬਾਬਾ ਅੰਬੇਦਕਰ ਸਾਹਿਬ ਨੇ ,
ਨਾਰੀ ਦਾ ਜ਼ਿਕਰ ਕੀਤਾ ਵਿਚ ਸੰਵਿਧਾਨ । ਯੂਐਨਓ ਵੱਲੋਂ ਜਾਗਰੂਕ ਕਰਨ ਲਈ ਔਰਤਾਂ ਨੂੰ ,
1975 ਵਿੱਚ ਲੱਗੇ ਨਾਰੀ ਦਿਵਸ ਮਨਾਉਣ ,
ਮਹਿਲਾਵਾਂ ਨੂੰ ……………………………।
3 . ਬਾਬੇ ਨਾਨਕ ਵੀ ਲਿਖਿਆ ,
ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ।
ਜਿੱਥੇ ਮਿਲਜੁਲ ਹੋਵੇ ਕਿਰਤ ਕਮਾਈ ,
ਸਾਂਝੀਵਾਲਤਾ ਚ ਮਿਲੇ ਭਗਵਾਨ ।
ਨਾਰੀ ਨੂੰ ਸਮਝਣ ਦੂਜੇ ਦਰਜੇ ਦਾ ਸ਼ਹਿਰੀ ,
ਸਦੀਆਂ ਤੋਂ ਚਲਿਆ ਆ ਰਿਹਾ ਮਰਦ ਪ੍ਰਧਾਨ
ਕਬੀਲਦਾਰੀ ਤਾਂ ਰਲਮਿਲ ਚੱਲਣੀ ,
ਜੇ ਅਰਧਾਂਗਣੀ ਨੂੰ ਮਿਲੇਗਾ ਸਨਮਾਨ ।
ਕੌਮਾਂਤਰੀ ਦਿਵਸ ਮਨਾਵੇ ਜੱਗ ,
ਮਹਿਲਾਵਾਂ ਨੂੰ …………………………।
4. ਮੈਂ ਵੀ ਲਿਖਣ ਲੱਗਿਆ ਨਾਰੀ ਦਿਵਸ ਤੇ ,
ਘਰਵਾਲੀ ਮੇਰੀ ਟੋਕਣ ਲੱਗੀ ,
ਸਾਰਾ ਦਿਨ ਕੀ ਕੀੜੀਆਂ ਮਾਰੀ ਜਾਨੇ ਓਂ ,
ਕਦੀ ਸਾਡਾ ਵੀ ਕਰੋ ਧਿਆਨ ।
ਰੱਬ ਨੂੰ ਮੈਂ ਸ਼ਾਂਤੀ ਦੀ ਕਰਾਂ ਬੇਨਤੀ ,
ਕਵਿਤਾ ਹੋ ਜਾਵੇ ਪ੍ਰਵਾਨ ।
ਨਾਰੀ ਹੁੰਦੀ ਗੁਣਾਂ ਦੀ ਗੁਥਲੀ ,
ਖ਼ਜ਼ਾਨਾ ਪਿਆਰ ਦਾ ,ਬੱਚਿਆਂ ਲਈ ਸ਼ੀਸ਼ਾ ,
ਘਰੇਲੂ ਕੰਮ ਸਭ ਤੋਂ ਔਖਾ ਫਿਰ ਵੀ ,
ਬੇੜੀ ਬੰਨੇ ਲਾਉਣ ਵਾਲੀ ਪ੍ਰਤਿਭਾਵਾਨ ।
ਕੌਮਾਂਤਰੀ ਦਿਵਸ ਮਨਾਵੇ ਜੱਗ ,
ਮਹਿਲਾਵਾਂ ਨੂੰ ਬਣਾਉਣ ਲਈ ਸ਼ਕਤੀਵਾਨ ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ 98784-69639
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly