ਅੰਤਰਰਾਸ਼ਟਰੀ ਜਲ ਗਾਹ ਦਿਵਸ ਮੌਕੇ ਵਿਦਿਆਰੀਆਂ ਚਲਾਇਆ ਸਫ਼ਾਈ ਅਭਿਆਨ, ਜਲਗਾਹਾਂ ਦਾ ਵਾਤਾਵਰਣ ਵਿਚ ਖਾਸ ਮਹੱਤਵ -ਸਦਾਵਰਤੀ

ਫੋਟੋ ਕੈਪਸ਼ਨ;ਅੰਤਰਰਾਸ਼ਟਰੀ ਜਲਗਾਹ ਦਿਵਸ ਦੇ ਮੌਕੇ 'ਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ 'ਅਵਿਆ' ਵੱਲੋਂ ਕਾਂਜਲੀ ਵੈੱਟਲੈਂਡ ਕਪੂਰਥਲਾ ਵਿੱਦਿਅਕ ਟੂਰ ਦੀਆਂ ਵੱਖ-ਵੱਖ ਤਸਵੀਰਾਂ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਅੰਤਰਰਾਸ਼ਟਰੀ ਜਲ ਗਾਹ ਦਿਵਸ ਦੇ ਮੌਕੇ ‘ਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ‘ਅਵਿਆ’ਦਾ ਕਾਂਜਲੀ ਵੈੱਟਲੈਂਡ ਕਪੂਰਥਲਾ ਵਿੱਦਿਅਕ ਟੂਰ ਲਗਾਇਆ ਗਿਆ।ਵਿਦਿਆਰਥੀਆਂ ਨੇ ਵੈੱਟਲੈਂਡ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਵੈੱਟਲੈਂਡ ਸਫ਼ਾਈ ਕੀਤੀ ।ਜੰਗਲਾਤ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਡਾ.ਰਮੇਸ਼ ਸਦਾਵਰਤੀ ਡੀਨ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਹਤਮੰਦ ਰਾਸ਼ਟਰ ਲਈ ਜਲਗਾਹਾਂ ਦੀ ਸੁਰੱਖਿਆ ਅਤੇ ਗੁਣਵੱਤਾ ਬਰਕਰਾਰ ਰੱਖਣਾ ਜ਼ਰੂਰੀ। ਜਲਗਾਹਾਂ ਦਾ ਵਾਤਾਵਰਣ ਵਿਚ ਖਾਸ ਮਹੱਤਵ ਹੈ। ਜੀਵ-ਜੰਤੂਆਂ, ਪੌਦਿਆਂ ਦੇ ਵਧਣ-ਫੁੱਲਣ ਲਈ ਜਲਗਾਹਾਂ ਅਹਿਮ ਭੂਮਿਕਾ ਨਿਭਾਉਦੀਆਂ ਹਨ। ਡਾ.ਨਿਤਿਨ ਮਦਾਨ ਐੱਚਓਡੀ,ਡਾ. ਚੰਦਰਮੋਹਨ ਏ.ਓ.ਡੀ,ਜਸਵੰਤ ਸਿੰਘ ਰੇਂਜ ਅਫ਼ਸਰ ਜੰਗਲਾਤ ਅਮਰਜੀਤ ਲਾਲ ਬਲਾਕ ਅਫ਼ਸਰ ਭੁਪਿੰਦਰ ਸਿੰਘ ਇੰਚਾਰਜ ਕਾਂਜਲੀ ਵੈੱਟਲੈਂਡ, ਜੋਗਾ ਸਿੰਘ ਅਟਵਾਲ ਪ੍ਰਧਾਨ ਬੈਪਟਿਸਟ ਚੈਰੀਟੇਬਲ ਸੁਸਾਇਟੀ ਅਤੇ  ‘ਅਵਿਆ ਵਿਦਿਆਰਥੀ ਸੰਗਠਨ ਦੇ ਸੀਈਓ ਸਾਹਿਲ ਵਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਭੁਪਿੰਦਰ ਸਿੰਘ ਇੰਚਾਰਜ ਕਾਂਜਲੀ ਵੈੱਟਲੈਂਡ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵੈਟਲੈਂਡ ਦਿਵਸ ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ।  ਆਧੁਨਿਕ ਕਾਲ ਵਿੱਚ ਜਦ ਜਲਗਾਹਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਤਾਂ ,ਇਸ ਦੀ ਚਿੰਤਾ ਸਾਰੀ ਦੁਨੀਆ ਦੇ ਵਿਗਿਆਨੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਹੋਈ ।ਇਨ੍ਹਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਪੱਧਰ ਦੀ ਪਹਿਲੀ ਕਾਨਫ਼ਰੰਸ 2 ਫਰਵਰੀ 1971 ਨੂੰ ਇਰਾਨ ਦੇ ਸ਼ਹਿਰ ਰਾਮਸਰ ਵਿਖੇ ਹੋਈ |
ਇਸ ਦਾ ਉਦੇਸ਼ ਵਿਸ਼ਵ ਵਿੱਚ ਜਲਗਾਹਾਂ ਨੂੰ ਬਚਾਉਣਾ ਸੀ । ਜਸਵੰਤ ਸਿੰਘ ਰੇਂਜ ਅਫ਼ਸਰ ਜੰਗਲਾਤ ਵਿਭਾਗ ਨੇ ਅਤੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੀ ਅਪੀਲ ਕੀਤੀ। ਇਸ ਕਾਰਜ ਵਿੱਚ ਰਾਜ ਗੁਪਤਾ ਸਹਿ-ਸੀਈਓ,ਕਮਲ ਸੁਖੀਜਾ ਸਹਿ-ਸੀਈਓ ,ਰੁਪੇਸ਼ ਗੁਪਤਾ,ਸਹਿ-ਸੀਈਓ,ਡਾ.ਅਨਵੇਸ਼ਾ ਡਾ.ਰੌਡਰਿਕ,ਡਾ. ਨੀਰਜ, ਅਦਿ ਨੇ ਭਰਪੂਰ ਸਹਿਯੋਗ ਦਿੱਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਬਸੰਤ ਪੰਚਮੀ ਦੇ ਜਸ਼ਨਾਂ ਲਈ ਫੂਡ ਫੈਸਟ ਦਾ ਆਯੋਜਨ ਕੀਤਾ
Next articleਰੇਲ ਕੋਚ ਫੈਕਟਰੀ ਨੇ ਰਾਜਕੋਟ, ਗੁਜਰਾਤ ਵਿੱਚ ਆਯੋਜਿਤ ਇੰਡਿਆ ਇੰਡਸਟਰੀਅਲ ਫੇਅਰ ਵਿੱਚ ਆਪਣੀ ਚਮਕ ਦਰਸਾਈ