ਜੋਸ਼ੋ ਸਿਟੀ (ਜਪਾਨ) (ਸਮਾਜ ਵੀਕਲੀ) (ਰਮੇਸ਼ਵਰ ਸਿੰਘ):- ਅੰਤਰਰਾਸ਼ਟਰੀ ਇਨਕਲਾਬੀ ਮੰਚ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਬਿੰਦਰ ਜਾਨੇ ਸਾਹਿਤ ਇਟਲੀ ਦੀ ਪ੍ਰਧਾਨਗੀ ਹੇਠ ਕਾਨਫਰੰਸ ਕਾਲ ਜਰੀਏ ਕੀਤੀ ਗਈ! ਮੀਟਿੰਗ ਵਿੱਚ ਮੰਚ ਦੀਆਂ ਪਿਛਲੀਆਂ ਗਤਿਵਿਧਿਆਂ ਅਤੇ ਨਵੀਂ ਮੇਂਬਰਸ਼ਿਪ ਲੈਣ ਬਾਰੇ ਵਿਚਾਰਾਂ ਕੀਤੀਆਂ ਗਈਆਂ ਅਤੇ ਮੰਚ ਨੇ ਭਾਰਤ ਅੰਦਰ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਨੀਤੀਆਂ ਖਿਲ਼ਾਫ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਦੇਸ਼ ਦੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ!
ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਕੌਮਾਂਤਰੀ ਪ੍ਰਧਾਨ ਅਤੇ ਜਨਰਲ ਸਕੱਤਰ ਰੁਪਿੰਦਰ ਜੋਧਾਂ ਜਪਾਨ ਅਤੇ ਬਲਿਹਾਰ ਸੰਧੂ ਆਸਟ੍ਰੇਲੀਆ ਨੇ ਦੱਸਿਆ ਕੇ ਮੰਚ ਨੇ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਕੇ ਪਹਿਲਾਂ ਸੰਘਰਸ਼ ਨੂੰ ਜਿੱਤ ਤਕ ਪਹੁੰਚਾਉਣਾ ਜਰੂਰੀ ਹੈ ਅਤੇ ਵੋਟਾਂ ਦੇ ਰੌਲੇ ਵਿੱਚ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਚੱਲ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਹੁਣੇ ਤੋਂ ਵੋਟਾਂ ਦੇ ਚੱਕਰ ਵਿੱਚ ਉਲਜਾ ਕੇ ਸੰਘਰਸ਼ ਨੂੰ ਖੂੰਡਾ ਕੀਤਾ ਜਾਵੇ ਅਤੇ ਲੋਕਾਂ ਦੇ ਏਕੇ ਨੂੰ ਤੋੜਿਆ ਜਾਵੇ! ਮੰਚ ਨੇ ਲੋਕਾਂ ਨੂੰ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਮਜ਼ਦੂਰਾਂ ਅਤੇ ਟ੍ਰੇਡ ਯੂਨੀਅਨਾਂ ਵਲੋਂ ਵਿਢੇ ਸੰਘਰਸ਼ ਦੀ ਵੀ ਹਿਮਾਇਤ ਕੀਤੀ!
ਮੰਚ ਦੀ ਮੀਟਿੰਗ ਵਿੱਚ ਦਵਿੰਦਰ ਪੱਪੂ ਬੇਲਜੀਅਮ, ਨਵਦੀਪ ਜੋਧਾਂ ਕਨੇਡਾ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਮੰਚ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ!
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly