ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ‘ਤੇ ਬੀਸੀਐਸ ਸੰਸਥਾ ਨੇ ਵੰਡੇ ਕੱਪੜੇ ਦੇ ਥੈਲੇ,ਪਲਾਸਟਿਕ ਦੀ ਵਰਤੋਂ ਮਤਲਬ ਬਿਮਾਰੀਆਂ ਤੇ ਹੜ੍ਹਾਂ ਨੂੰ ਸੱਦਾ ਦੇਣਾ-ਅਟਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਮਾਜ ਸੇਵੀ ਸੰਸਥਾ ਬੀਸੀਐਸ ਵਲੋਂ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ‘ਤੇ ਗੁਰੂ ਨਾਨਕ ਜਿਲਾ ਲਾਇਬ੍ਰੇਰੀ ਕਪੂਰਥਲਾ ਵਿਖੇ  ਜਿਲਾ ਭਾਸ਼ਾ ਅਫਸਰ ਮੈਡਮ ਜਸਪ੍ਰੀਤ ਦੀ ਅਗਵਾਈ ਵਿੱਚ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਚੇਤਨਾ ਕੈਂਪ ਦਾ ਅਯੋਜਨ ਕੀਤਾ ਗਿਆ।
ਪਲਾਸਟਿਕ ਦੇ ਸਿੰਗਲ ਯੂਜ ਲਫਾਫਿਆਂ ਦੇ ਰੁਝਾਨ ਨੂੰ ਠੱਲ ਪਾਉਣ ਦੇ ਮਨੋਰਥ  ਵੱਖ ਵੱਖ ਇਲਾਕਿਆਂ ਤੋਂ ਸ਼ਹਿਰ ਆਏ ਰਾਹਗੀਰਾਂ ਨੂੰ 200 ਤੋਂ ਵੱਧ ਕੱਪੜੇ ਦੇ ਥੈਲੇ ਵੰਡੇ ਗਏ।
ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨੂੰ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਦੇ ਮੱਦੇਨਜਰ ਸਮਾਜ ਸੇਵੀ ਸੰਸਥਾ ਬੀਸੀਐਸ ਪਹਿਲ ਕਦਮੀ ਕੀਤੀ ਗਈ ।ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦੇ ਸਬੰਧ ਵਿੱਚ ਰਾਹਗੀਰਾਂ ਨੂੰ ਕੱਪੜੇ ਦੇ ਥੈਲੇ ਤਕਸੀਮ ਕਰਨ ਦੇ ਨਾਲ ਨਾਲ ਅਪੀਲ ਕਰਦਿਆਂ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਪਲਾਸਟਿਕ ਦੇ ਲਿਫਾਫੇ ਮੁਨੁੱਖੀ ਜੀਵਨ ਨੂੰ ਹਰ ਤਰੀਕੇ ਨਾਲ ਬਹੁਤ ਬੁਰੀ ਤਰਾਂ ਪ੍ਰਭਾਵਿਤ ਕਰਦੇ ਹਨ ।
ਬਰਸਾਤਾਂ ਦੇ ਦਿਨਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਕਾਰਨ ਹੀ ਬਣਦੀ ਹੈ।
ਸਥਾਨਿਕ ਚੋਣਵੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕੇ ਇਹ ਉਪਰਾਲਾ ਸਮਾਜ ਅੰਦਰ ਚੇਤਨਾ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ ਕਿ ਲੋਕ ਖੁਦ ਜਾਗਰੂਕ ਹੋ ਕੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਛੱਡ ਕੇ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ।
ਜਿਲਾ ਭਾਸ਼ਾ ਅਫਸਰ ਮੈਡਮ ਜਸਪ੍ਰੀਤ ਕੌਰ ਨੇ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਚਾਹੇ ਵਾਤਾਵਰਨ ਦੀ ਸੁਰੱਖਿਆ ਦੀ ਵਿਸ਼ਾ ਹੋਵੇ, ਚਾਹੇ ਘਰੇਲੂ ਔਰਤਾਂ ਅਤੇ ਬੱਚਿਆਂ ਆਰਥਿਕ ਵਿਕਾਸ ਦਾ ਮਸਲਾ ਹੋਵੇ ਇਹ ਸੰਸਥਾ ਹਮੇਸ਼ਾ ਮੋਹਰੀ ਰੋਲ ਅਦਾ ਕਰਦੀ ਹੈ।ਉਨਾਂ ਸੰਸਥਾ ਦੇ ਆਗੂਆ ਨੂੰ ਭਰੋਸਾ ਦਿਵਾਉਦਿਆਂ ਭਾਸ਼ਾ ਵਿਭਾਗ ਹਰੇਕ ਤਰਾਂ ਦੇ ਸਹਿਯੋਗ ਲਈ ਤਤਪਰ ਰਹੇਗਾ। ਇਸ ਕਾਰਜ ਵਿੱਚ ਮੈਡਮ ਸਵਰਾਜ ਕੌਰ,ਸਰਬਜੀਤ ਗਿੱਲ,ਅਰੁਨਵੀਰ ਅਟਵਾਲ, ਸੁਬਾਸ਼ ਬੈਂਸ,ਅਰਜੁਨ ਸਿੰਘ,ਅਤੁਲ ਸ਼ਰਮਾਂ,ਸਲਮਾਨ ਖਾਨ ਅਤੇ ਗੌਰਵ ਆਦਿ ਯਤਨਸ਼ੀਲ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੰਦੀਪ ਕੌਰ ਦੇ ਕੈਨੇਡੀਅਨ ਪੁਲਿਸ ‘ਚ ਭਰਤੀ ਹੋਣ ‘ਤੇ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
Next articleਸਕੂਲ ਆਫ਼ ਐਮੀਨੈਂਸ ‘ਚ ਚੰਗੀ ਕਾਰਗੁਜ਼ਾਰੀ ਤੋਂ ਬਾਅਦ ਹੁਣ ਐਨ. ਐਮ. ਐਮ. ਐਸ਼. ਪ੍ਰੀਖਿਆ ਵਿੱਚ ਵੀ ਸਰਕਾਰੀ ਮਿਡਲ ਸਕੂਲ ਭੈਣੀ ਰੋੜਾ ਦਾ ਸ਼ਾਨਦਾਰ ਪ੍ਰਦਰਸ਼ਨ