ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ‘ਤੇ ਬੀਸੀਐਸ ਸੰਸਥਾ ਵੰਡੇਗੀ ਕੱਪੜੇ ਦੇ ਥੈਲੇ- ਅਟਵਾਲ

ਜੋਗਾ ਸਿੰਘ ਅਟਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨੂੰ ਘਟਾਉਣ ਅਤੇ ਵਾਤਾਵਰਣ  ਨੂੰ ਬਚਾਉਣ ਦੇ ਮੱਦੇਨਜਰ ਸਮਾਜ ਸੇਵੀ ਸੰਸਥਾ ਬੀਸੀਐਸ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ‘ਤੇ ਕੱਪੜੇ ਦੇ ਥੈਲੇ ਵੰਡਣ ਜਾ ਰਹੀ ਹੈ।
ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕੇ ਇਹ ਉਪਰਾਲਾ ਸਮਾਜ ਅੰਦਰ ਚੇਤਨਾ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ ਕਿ ਲੋਕ ਖੁਦ ਜਾਗਰੂਕ ਹੋ ਕੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਛੱਡ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਮਦਦ ਕਰਨ ਲਈ ਇੱਕ ਛੋਟਾ ਜਿਹਾ ਵਾਧੂ ਯਤਨ ਕਰਨ।
ਉਨਾਂ ਕਿਹਾ ਕੇ 3 ਜੁਲਾਈ ਨੂੰ ਜਿਲਾ ਭਾਸ਼ਾ ਅਫਸਰ ਮੈਡਮ ਜਸਪ੍ਰੀਤ ਕੌਰ ਅਤੇ ਸੰਸਥ ਦੇ ਚੇਅਰਮੈਨ ਮੇਹਰ ਚੰਦ ਦੀ ਅਗਵਾਈ ਵਿੱਚ ਗੁਰੂ ਨਾਨਕ ਜਿਲਾ ਲਾਇਬ੍ਰੇਰੀ ਕਪੂਰਥਲਾ ਵਿੱਚ ਪਲਾਸਟਿਕ ਬੈਗ ਮੁਕਤ ਦਿਵਸ ਸਬੰਧੀ ਚੇਤਨਾਂ ਸਮਾਗਮ ਕਰਕੇ 200 ਤੋਂ ਵੱਧ ਕੱਪੜੇ ਦੇ ਥੈਲੇ ਵੰਡੇ ਜਾਣਗੇ। ਇਸ ਕਾਰਜ ਨੂੰ ਸਫਲ ਬਣਾਉਣ ਲਈ ਮੈਡਮ ਸਵਰਾਜ ਕੌਰ,ਅਰੁਨਵੀਰ ਅਟਵਾਲ, ਸੁਬਾਸ਼ ਬੈਂਸ,ਅਰਜੁਨ ਆਦਿ ਯਤਨਸ਼ੀਲ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਦੇਸ਼ ਜਾ ਕੇ ਡਾਲਰ ਕਮਾਉਣ ਦਾ ਸੁਪਨਾ ਪੂਰਾ ਕਰਨ ਲਈ ਨੌਜਵਾਨ ਫਰਜ਼ੀ ਟਰੈਵਲ ਏਜੰਟਾਂ ਦਾ ਹੋ ਰਹੇ ਹਨ ਸ਼ਿਕਾਰ-ਅਵੀ ਰਾਜਪੂਤ
Next articleਰਾਜਸਥਾਨ ਦੇ ਜੋਧਪੁਰ ਸ਼ਹਿਰ ਵਿੱਚ ਹਾਕੀ ਰੋਲਰ ਸਕੇਟਿੰਗ ਵਿੱਚ ਸੰਗਰੂਰ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ