ਲੈਸਟਰ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜਾ 2025 ਮਨਾਇਆ ਗਿਆ

ਸਮਾਜ ਵੀਕਲੀ ਯੂ ਕੇ-

ਲੈਸਟਰ- ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ ਦਿਹਾੜਾ ਪੰਜਾਬੀ ਸਰੋਤਿਆਂ ਦੇ ਕਲੱਬ, ਓਡਬੀ ਪੰਜਾਬੀ ਸਕੂਲ ਅਤੇ ਰਾਮਗੜ੍ਹੀਆ ਪੰਜਾਬੀ ਸਕੂਲ ਦੇ ਸਹਿਯੋਗਾਂ ਨਾਲ ਗੁਰਦਵਾਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਓਡਬੀ, ਲੈਸਟਰ ਸ਼ਹਿਰ ਵਿਖੇ ਸ਼ਰਧਾ ਭਾਵਨਾ ਨਾਲ ਐਤਵਾਰ 2 ਮਾਰਚ 2025 ਨੂੰ 12.30 ਤੋਂ 3.00 ਵਜੇ ਤੱਕ ਮਨਾਇਆ ਗਿਆ ਜਿਸ ਵਿੱਚ ਖਾਸ ਮਹਿਮਾਨਾ, ਕਵੀਆਂ ਅਤੇ ਪੰਜਾਬੀ ਸਕੂਲ ਦੇ ਵਿਦਆਰਥੀਆ ਨੇ ਭਾਗ ਲਿਆ ਅਤੇ ਮਹਾਰਾਜਾ ਚਾਰਲਜ ਵਲੋਂ ਭੇਜੀ ਚਿੱਠੀ ਪੜ੍ਹੀ ਗਈ।

ਪ੍ਰੋਗਰਾਮ ਦੀ ਅਰੰਭਤਾ ਬੱਚੀ ਜਸਕੀਰਤ ਕੋਰ ਜੀ ਨੇ ਦੋ ਸ਼ਬਦ ਕੀਰਤਨ ਨਾਲ ਕੀਤੀ ਅਤੇ ਜਿਨ੍ਹਾ ਦਾ ਸਾਥ ਗਿਆਨੀ ਦਲਜੀਤ ਸ਼ਿੰਘ ਜੀ ਨੇ ਦਿੱਤਾ। ਜਸਪਾਲ ਸਿੰਘ ਕੰਗ, ਸਿੱਖ ਫੈਡਰੇਸ਼ਨ ਜੀ ਨੇ ਦੱਸਿਆ ਕਿ ਵਿਰਕ ਜੀ ਮਾਂ-ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਲਈ ਕੁੱਝ ਦਹਾਕਿਆ ਤੋਂ ਲੈਸਟਰ ਦੇ ਵੱਖ ਵੱਖ ਗੁਰਦਵਾਰਾ ਸਾਹਿਬ, ਜਾਂ ਲਾਇਬਰੇਰੀਜ ਵਿਖੇ ਬਹੁੱਤ ਉਚੇ ਮਿਆਰ ਦੇ ਸਮਾਗਮ ਕਰਾਉਂਦੇ ਆਏ ਰਹੇ ਹਨ। ਫਿਰ ਉਨ੍ਹਾ ਨੇ ਬੱਕਿੰਘੰਮ ਪੈਲਸ ਤੋਂ 13 ਫਰਵਰੀ ਦੀ ਲਿਖੀ ਚਿੱਠੀ ਪੜ੍ਹ ਕੇ ਸੁਣਵਾਈ ਜਿਸ ਵਿੱਚ ਮਹਾਰਾਜਾ ਚਾਰਲਜ ਜੀ ਨੇ ਤਰਲੋਚਨ ਸਿੰਘ ਜੀ ਦਾ ਉਨ੍ਹਾਂ ਨੂੰ ‘ਜਲਦੀ ਠੀਕ ਹੋ ਜਾਓ ‘ ਕਾਰਡ ਭੇਜਣ ਦਾ ਧੰਨਵਾਦ ਕੀਤਾ ਅਤੇ 2 ਮਾਰਚ ਨੂੰ ਮਾਂ-ਬੋਲੀ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸੱਭ ਨੂੰ ਸ਼ੁੱਭ ਇਸ਼ਾਵਾਂ ਭੇਜੀਆਂ।

ਮਾਤਾ ਗੁਜਰੀ ਲਾਇਬਰੇਰੀ, ਗੁਰੂ ਤੇਗ ਬਹਾਦਰ ਗੁਰਦਵਾਰਾ ਵਿਖੇ ਸੇਵਾਦਾਰ ਸਰਦਾਰ ਕੇਹਰ ਸਿੰਘ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪ੍ਰਸਿੱਧ ਕਵੀ ਤਰਲੋਚਨ ਸਿੰਘ ਚੰਨ ਜੰਡਿਆਲਵੀ ਜੀ ਦੀ ਲਿਖੀ ਐ ਮਾਂ ਬੋਲੀ ਪੰਜਾਬੀ ਇਹ ਪੇਸ ਕੀਤਾ “ ਸ਼ੇਅਰ…..
ਮਾਂ ਬੋਲੀ ਮਾਂਜਨਣੀ ਦਾ
ਜਿਸ ਦਿਲ ਅੰਦਰ ਅਹਿਸਾਨ ਨਹੀਂ।
ਹੈਵਾਨ ਸ਼ੇਤਾਨ ਤਾਂ ਹੋ ਸਕਦਾ,
ਹੋ ਸਕਦਾ ਚੰਨ ਇਨਸਾਨ ਨਹੀਂ।

ਗੀਤ
ਐ ਮਾਂ ਬੋਲੀ ਪੰਜਾਬੀ ਤੇਰੀ ਵਧਦੀ ਸ਼ਾਨ ਰਹੇ।
ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ ਵਿਚ ਮਾਣ ਰਹੇ।

ਮੇਰੇ ਸੱਚੇ ਧੰਨ ਗੁਰੂ ਨਾਨਕ ਨੇ ਤੇਰੀ ਝੋਲ ਨਗੀਨੇ ਭਰ ਦਿੱਤੇ।
ਮਾਂ ਬੁੱਲੇ ਵਾਰਿਸ ਨੂਰਪੁਰੀ, ਸ਼ਿਵ ਰੁਤਬੇ ਉਚੇ ਕਰ ਦਿੱਤੇ।
ਜੋ ਜੋ ਸੀ ਜਿੰਨੇ ਵੀ ਜੋਗੇ ਸੱਭ ਲਾਉਂਦੇ ਤਾਣ ਰਹੇ।
ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ ਵਿੱਚ ਮਾਣ ਰਹੇ।

ਮੇਰੀ ਅੰਮੀ ਨੇ ਜਦ ਦਿੱਤੀਆਂ ਲੋਰੀਆਂ ਵਿੱਚ ਪੰਜਾਬੀ ਦੇ।
ਅੰਬਰਾਂ ਤੇ ਤਾਰੇ ਉਂਘ ਪਏ ਹੋਏ ਜਾਦੂ ਨੀਂਦ ਗੁਲਾਬੀ ਦੇ।
੍ਰਰੱਸ-ਭਿਨੜੇ ਮਿਠੜੇ ਬੋਲਾਂ ਦੀ ਪੈਂਦੀ ਗੂੰਜਾਣ ਰਹੇ।
ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ ਵਿੱਚ ਮਾਣ ਰਹੇ।

ਐਹ ਗਿੱਧੇ ਭੰਗੜੇ ਤੀਆਂ ਦੇ ਵਿੱਚ ਤੇਰੀ ਬੱਲੇ ਬੱਲੇ ਮਾਂ।
ਅੱਜ ਪੂਰਬ ਪੱਛਮ ਉਤਰ ਦੱਖਣ ਤੇਰੇ ਪੁੱਤਰਾਂ ਮੇਲੇ ਮਾਂ।
ਧੇ ਵਰ ਚੰਨ ਸਪੱੁਤਰਾਂ ਨੂੰ ਤੇਰਾ ਉੱਚਾ ਸਦਾ ਨਿਸ਼ਾਨ ਰਹੇ।
ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ ਵਿੱਚ ਮਾਣ ਰਹੇ।

ਐ ਮਾਂ ਬੋਲੀ ਪੰਜਾਬੀ ਤੇਰੀ ਵੱਧਦੀ ਸ਼ਾਨ ਰਹੇ।
ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ ਵਿੱਚ ਮਾਣ ਰਹੇ।

ਕੁਲਵਿੰਦਰ ਕੌਰ ਜੀ ਨੇ ਪ੍ਰਬੰਧਕਾਂ ਨੂੰ ਇਹ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾ ਨੇ ਬੀਬੀਸੀ ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ ਪੇਸ਼ਕਾਰਾ। 1992-2012} ਦਾ ਇਹ ਭੇਜਿਆ ਸੁਨੇਹਾ ਸਾਧ ਸੰਗਤ ਜੀ ਨਾਲ ਸਾਂਝਾ ਕੀਤਾ
“ ਮਾਂ-ਬੋਲੀ ਪੰਜਾਬੀ ਲਈ ਖਾਸ ਪ੍ਰੋਗਰਾਮ, ਅੱਜ ਦੇ ਪ੍ਰੋਗਰਾਮ ਵਿੱਚ ਤਰਲੋਚਨ ਸਿੰਘ ਜੀ ਵਲੋਂ ਪੰਜਾਬੀ ਜ਼ੁਬਾਨ ਅਤੇ ਸਾਡੇ ਸਾਰਿਆਂ ਦੀ ਮਾਂ-ਬੋਲੀ ਪੰਜਾਬੀ ਲਈ ਕੀਤੇ ਜਾ ਰਹੇ ਉਦਮ ਦੀ ਸ਼ਲਾਘਾ ਕਰਨੀ ਬਹੁਤ ਜ਼ਰੂਰੀ ਹੈ। ਆਪਣੀ ਮਾਂ-ਬੋਲੀ ਦਾ ਮਾਣ ਸਤਿਕਾਰ ਕਰਨਾ ਅਤੇ ਹਰ ਖੇਤਰ ਵਿੱਚ ਇਸਨੂੰ ਨਾਲ ਰੱਖਣਾ ਸਾਡਾ ਫਰਜ਼ ਬਣਦਾ ਹੈ। ਇਹ ਸਾਡੇ ਗੁਰੂਆ, ਪੀਰਾਂ, ਫਕੀਰਾਂ ਦੀ ਬੋਲੀ ਹੈ ਜੋ ਸਾਨੂੰ ਸਾਡੀ ਸਭਿਅਤਾ, ਸਾਡੇ ਇਤਿਹਾਸ ਅਤੇ ਧਰਮ ਨਾਲ ਜੋੜ ਕੇ ਰੱਖਦੀ ਹੈ।

ਮਾਂ-ਬੋਲੀ ਦਾ ਹਰ ਇਨਸਾਨ ਨਾਲ ਅਟੁੱਟ ਰਿਸ਼ਤਾ ਹੁੰਦਾ ਹੈ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਇਸ ਵਿੱਚ ਪਿਆਰ ਦੀ ਝਲੱਕ ਹੈ, ਜਿੰਦਗੀ ਦੇ ਤਜਰੁਬਿਆਂ ਦੇ ਅਹਿਸਾਸ ਵੀ ਛਿਪੇ ਹੁੰਦੇ ਹਨ ਅਤੇ ਜਦੋਂ ਕਿਸੇ ਨਾਲ ਗਲਬਾਤ ਹੁੰਦੀ ਹੈ ਤਾਂ ਅਪੱਣਤ ਸਾਹਮਣੇ ਆਉਂਦੀ ਹੈ। ਕਈ ਦਫਾ ਜਦੋਂ ਅਸੀਂ ਕੋਈ ਖਾਸ ਗੱਲ ਕਿਸੇ ਦੂਸਰੀ ਜ਼ੁਬਾਨ ਵਿੱਚ ਕਹਿਣੀ ਹੋਵੇ ਤਾਂ ਝਿਜਕ ਮਹਿਸੂਸ ਹੁੰਦੀ ਹੈ। ਪਰ ਅਪਣੀ ਮਾਂ-ਬੋਲੀ ਪੰਜਾਬੀ ਵਿੱਚ ਅਸੀਂ ਆਪਣੇ ਹਾਵ-ਭਾਵ ਬੜੀ ਆਸਾਨੀ ਨਾਲ ਬਿਆਨ ਕਰ ਸਕਦੇ ਹਾਂ। ਇਸ ਵਕਤ ਪੰਜਾਬੀ ਜ਼ੁਬਾਨ ਦੁਨੀਆ ਦੇ ਕੋਨੇ-ਕੋਨੇ ਵਿੱਚ ਬੋਲੀ ਜਾਂਦੀ ਹੈ।
ਆਪਣੇ ਘਰਾਂ ਵਿੱਚ ਸਾਨੂੰ ਵੱਧ ਤੋਂ ਵੱਧ ਪੰਜਾਬੀ ਬੋਲਣੀ ਚਾਹੀਦੀ ਹੈ, ਜੋ ਪੰਜਾਬੀ ਲੇਖਕ ਹਨ ਉਹਨਾ ਦੀਆਂ ਕਿਤਾਬਾਂ ਪੜ੍ਹਨੀਆ ਚਾਹੀਦੀਆਂ ਹਨ ਕਿਉਂਕਿ ਜਦੋਂ ਅਸੀਂ ਦੂਸਰਿਆਂ ਦੀਆਂ ਲਿਖਤਾਂ ਪੜ੍ਹਾਂਗੇ ਤਾਂ ਹੀ ਸਾਨੂੰ ਪੰਜਾਬੀ ਜ਼ੁਬਾਨ ਦੀ ਡੁੰਘਾਈ ਦੀ ਜਾਣਕਾਰੀ ਹੋਵੇਗੀ॥ ਮੇਰੇ ਵਲੋਂ ਸਾਰਿਆਂ ਨੂੰ ਇਸ ਮਹੱਤਵਪੂਰਨ ਦਿਨ ਤੇ ਬਹੁੱਤ ਬਹੁੱਤ ਵਧਾਈ ਪੇਸ਼ ਕਤਿੀ ਜਾਂਦੀ ਹੈ ਉਮੀਦ ਹੈ ਕਿ ਅਸੀਂ ਸਾਰੇ ਹੀ ਇਸਨੂੰ ਅੱਗੇ ਵਧਾਉਣ ਲਈ ਮਿਹਨਤ ਕਰਦੇ ਰਹਾਂਗੇ। “

ਓਡਬੀ ਪੰਜਾਬੀ ਸਕੂਲ ਦੇ ਗੁਰਸ਼ਾਨਜੋਤ ਸਿੰਘ ਨੇ ਕਿਹਾ “ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਮੈਂ ਆਪ ਜੀ ਨਾਲ ਕੁਝ ਸ਼ਬਦ ਆਪਣੇ ਬਹੁੱਤ ਹੀ ਉੱਚੇ ਸੁੱਚੇ ਇਤਿਹਾਸ ਅਤੇ ਵਿਰਸੇ ਬਾਰੇ ਸਾਂਝੇ ਕਰਨ ਜਾ ਰਿਹਾ ਹਾਂ। ਅਸੀਂ ਉਸ ਇਤਿਹਾਸ ਦੇ ਵਾਰਿਸ ਹਾਂ ਜਿਸ ਨੂੰ ਸਿਆਹੀ ਨਾਲ ਨਹੀਂ ਬਲਕਿ ਖੂੁਨ ਨਾਲ ਲਿਖਿਆ ਗਿਆ ਹੈ। ਅਸੀਂ ਉਸ ਪੰਜ ਪਾਣੀਆ ਦੀ ਧਰਤੀ ਦੇ ਜਾਏ ਹਾਂ ਜਿੱਥੇ ਸਾਡੇ ਪੁਰਖਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੜਦੀਕਲਾ ਦੀ ਗੁੜਤੀ ਦਿੱਤੀ ਹੈ ਜਿਸ ਕਰਕੇ ਸਾਡਾ ਸਾਰਾ ਹੀ ਇਤਿਹਾਸ ਚੜ੍ਹਦੀਕਲਾ ਦੀਆਂ ਬਹਾਦਰੀਆਂ ਨਾਲ ਭਰਿਆ ਪਿਆ ਹੈ। ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਆਪਣੀ ਅਮੀਰ ਵਿਰਾਸਤ ਤੇ ਆਪਣੀ ਸ਼ਹਿੱਦ ਤੋਂ ਜਿਆਦਾ ਮਿੱਠੀ ਮਾਂ-ਬੋਲੀ ਪੰਜਾਬੀ ਤੇ।
ਇਹ ਉਹੀ ਪੰਜਾਬੀ ਹੈ ਜਿੱਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਦੀਆਂ ਸਿਫਤਾਂ ਕੀਤੀਆਂ ਤੇ ਇਹ ਉਹੀ ਪੰਜਾਬੀ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬੀਰ ਰਸ ਦੀ ਸਿਖਰ ਨੂੰ ਛੋਹਦੀਂ ਹੋਈ ਚੰਡੀ ਦੀ ਵਾਰ ਰਚੀ ਸੀ।
ਇਸ ਦੇ ਨਾਲ ਨਾਲ ਮੈਂ ਦਸਤਾਰ ਦਾ ਜਿਕਰ ਵੀ ਜਰੂਰ ਕਰਨਾ ਚਾਹੁੰਦਾ ਹਾਂ। ਕਿਉਂਕਿ ਅੱਜ ਗੱਲ ਪਹਿਚਾਣ ਦੀ ਹੈ ਅਤੇ ਸਾਡੀ ਸੱਭ ਤੋਂ ਵੱਡੀ ਪਹਿਚਾਣ ਸਾਡੀ ਸਿਰ ਤੇ ਸਜੀ ਹੋਈ ਗੁਰੂ ਕੀ ਬਖਸ਼ੀ ਦਸਤਾਰ ਹੈ ਜੀ।
ਸੰਗਤ ਜੀ ਇਸ ਦਸਤਾਰ ਦੀ ਇਹਮੀਅਤ ਨੂੰ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ ਜੋ ਬਹੁੱਤੀ ਚੰਗੀ ਗੱਲ ਨਹੀਂ ਹੈ ਇਸ ਤੋਂ ਇਲਾਵਾ ਸਾਡਾ ਉੱਚਾ ਕਿਰਦਾਰ ਵੀ ਸਾਡੀ ਇੱਕ ਪਹਿਚਾਣ ਹੈ ਜੋ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ। ਅੱਜ ਦੁਨੀਆ ਦੇ ਕਿਤੇ ਵੀ ਕੋਈ ਮਾੜਾ ਸਮਾ ਆ ਜਾਵੇ ਸਿੱਖ ਬਿਨਾ ਕਿਸੇ ਦੇ ਭੇਵ ਭਾਵ ਤੋਂ ਮੱਦਦ ਲਈ ਪਹੁੰਚ ਜਾਂਦੇ ਹਨ ਜਿਸ ਕਰਕੇ ਸਿੱਖ ਦੀ ਪੂਰੀ ਦੁਨੀਆ ਤੇ ਇੱਕ ਵੱਖਰੀ ਹੀ ਪਹਿਚਾਣ ਹੈ। ਇਸ ਦੀ ਸੱਭ ਤੋਂ ਵੱਡੀ ਉਦਾਰਨ ਹੈ ਸਾਡੀ ਖਾਲਸਾ ਏਡ ਇੰਟਰਨੈਸ਼ਨਲ ਅਤੇ ਸਾਡੇ ਇਹ ਸਿੱਖ ਭਰਾ ਪਹਿਲੇ ਹਨ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਉਚੀਆਂ ਪੱਦਵੀਆ ਪ੍ਰਾਪਤ ਕੀਤੀਆਂ ਹਨ ਜੋ ਕਿ ਬਹੁੱਤ ਹੀ ਮਾਣ ਵਾਲੀ ਗੱਲ ਹੈ।
ਮੈਂ ਪੰਜਾਬੀ ਸਿੱਖ ਹੋਣ ਤੇ ਬਹੁੱਤ ਹੀ ਮਾਣ ਮਹਿਸੂਸ ਕਰਦਾ ਹਾਂ ਅਤੇ ਮੈਂ ਖੁੱਸ਼ ਹਾਂ ਕਿ ਮੈਂ ਆਪਣੀ ਮਾਂ-ਬੋਲੀ ਪੰਜਾਬੀ ਬੋਲ ਸਕਦਾਂ ਹਾਂ। ਅਤੇ ਮੇਰੀ ਦਿਲੀ ਖੁਆਇਹਸ਼ ਹੈ ਕਿ ਇੱਕ ਪੰਜਾਬੀ ਜੱਦੋਂ ਦੂਜੇ ਪੰਜਾਬੀ ਨੂੰ ਮਿਲੇ ਤੇ ਉਹ ਪੰਜਾਬੀ ਵਿੱਚ ਹੀ ਗੱਲ ਕਰਨ। ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਦਾਸ ਨੇ ਜੀ ਸੀ ਐਸ ਈ ਪੰਜਾਬੀ ਪਾਸ ਕਰ ਲਈ ਹੈ ਅਤੇ ਹੁਣ ਏ ਲੈਵਲ ਪੰਜਾਬੀ ਕਰਦਾ ਹਾਂ। ਅੱਜ ਇੰਨੀ ਹੀ ਬੇਨਤੀ ਪ੍ਰਵਾਨ ਕਰਨੀ ਜੀ ਅਤੇ ਭੁੱਲ ਚੁੱਕ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥“

ਰਾਮਗੜ੍ਹੀਆ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਨੇ ਸਟੇਜ ਤੋਂ ਸ਼ਬਦ ਪੇਸ਼ ਕੀਤਾ। ਕੁੱਲ ਮਿਲਾ ਕੇ 12 ਪੰਜਾਬੀ ਸਕੂਲ ਦੇ ਬੱਚਿਆ ਨੇ ਇਸ ਮਾਂ-ਬੋਲੀ ਪੰਜਾਬੀ ਸਮਾਗਮ ਵਿੱਚ ਭਾਗ ਲਿਆ ਜਿਸ ਲਈ ਪੰਜਾਬੀ ਸਰੋਤਿਆਂ ਦੇ ਕਲੱਬ ਵਲੋਂ ਇਨ੍ਹਾਂ ਸੱਭ ਨੂੰ ਇੱਕ ਸਰਟੀਫੀਕੇਟ ਅਤੇ ਪੰਜਾਬੀ ਗੁਡੀ ਬੈਗ ਦਿੱਤਾ ਗਿਆ। ਪੰਜਾਬੀ ਸਕੂਲਾਂ ਦੇ ਮੁੱਖ ਅੱਧਆਪਕਾਂ ਡਾ: ਕਰਨਜੀਤ ਕੌਰ ਅਤੇ ਪਰਮਿੰਦਰ ਕੌਰ ਜੀ ਦਾ ।ਅਤੇ ਗਿਆਨੀ ਗੁਰਸੇਵਕ ਸਿੰਘ ਜੀ ਦਾ ਵੀ ਸਨਮਾਨ ਕੀਤਾ ਗਿਆ।

ਪਾਲ ਸਿੰਘ ਜੀ ਕਵੀ ਨੇ ਸਾਧ ਸੰਗਤ ਜੀ ਨੂੰ ਅਤੇ ਇਸ ਸ਼ਾਨਦਾਰ ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਬੱਚਿਆ ਦੇ ਮਾਪਿਆਂ ਸੱਭ ਨੂੰ ਵਧਾਈਆ ਦਿੱਤੀਆਂ। ਉਨ੍ਹਾ ਨੇ ਆਪਣਾ ਪੰਜਾਬੀ ਗੀਤ ਵੀ ਪੇਸ਼ ਕੀਤਾ। ਰਾਮ ਸਿੰਘ ਢੇਸੀ ਜੀ ਨੇ ਦੱਸਿਆ ਕਿ ਕੈਨੇਡਾ ਵਿੱਚ ਦੇਸ਼ ਦੀ ਤੀਜੀ ਨੰਬਰ ਤੇ ਜਿਆਦਾ ਬੋਲਣ ਜਾਣ ਵਾਲੀ ਬੋਲੀ ਹੈ ਅਤੇ ਦੁਨੀਆ ਦੀਆਂ ਬੋਲੀਆ ਵਿਚੋਂ 13ਵੇਂ ਨੰਬਰ ਤੇ ਪੰਜਾਬੀ ਬੋਲੀ ਜਾਂਦੀ ਹੈ। ਗਿਆਨੀ ਗੁਰਸੇਵਕ ਸਿੰਘ ਜੀ ਨੇ ਸਾਲ 1000 ਤੋਂ ਅਜੋਕੇ ਸਮੇ ਤੱਕ ਮਾਂ-ਬੋਲੀ ਪੰਜਾਬੀ ਦਾ ਇਤਿਹਾਸ ਬਾਰੇ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਨੂੰ ਜਾਣੂ ਕਰਵਾਇਆ ਜਿਸ ਕਰਕੇ ਕਈਆਂ ਨੂੰ ਬਹੁੱਤ ਕੁੱਝ ਸਿੱਖਣ ਲਈ ਮਿਲਿਆ। ਗਿਆਨੀ ਗੁਰਸੇਵਕ ਜੀ ਨੇ ਸਟੇਜ ਸੇਵਾ ਬਾਖੂਬੀ ਨਾਲ ਨਿਭਾਈ ਅਤੇ ਦੱਸਿਆ ਕਿ 14 ਸਤੰਬਰ ਨੂੰ ਇਸੇ ਗੁਰਦਵਾਰਾ ਸਾਹਿਬ ਵਿਖੇ ਰਾਸ਼ਟਰੀ ਮਾ-ਬੋਲੀ ਪੰਜਾਬੀ ਸੈਮੀਨਾਰ ਕਰਵਾਇਆ ਜਾ ਰਿਹਾ ਹਾ।

ਤਰਲੋਚਨ ਸਿੰਘ ਵਿਰਕ, ਸੰਚਾਲਕ ਪੰਜਾਬੀ ਲਿਸਨਰਜ ਕਲੱਬ, ਨੇ ਦੱਸਿਆ ਕਿ ਹਰ ਇੱਕ ਇਨਸਾਨ ਨੂੰ ਆਪਣੀ ਮਾਂ-ਬੋਲੀ ਨਾਲ ਕੁਦਰਤੀ ਬਹੁੱਤ ਪਿਆਰ ਹੁੰਦਾ ਹੈ। ਸਰਕਾਰੀ ਸਕੂਲਾਂ ਵਿੱਚ ਉਨ੍ਹਾਂ ਮਾਂ-ਬੋਲੀਆਂ ਨੂੰ ਸਿੱਖਣ ਦੀ ਇਜ਼ਾਜ਼ਤ ਹੈ ਜਿਨ੍ਹਾਂ ਸਕੂਲਾਂ ਵਿੱਚ ਕਲਾਸਾਂ ਜਿੰਨੇ ਬੱਚੇ ਪੜ੍ਹਦੇ ਹੋਣ ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਵਿਦਿਆਰਥੀਆਂ ਦੇ ਮਾਪਿਆਂ ਦੀ ਚਾਹਤ ਹੋਵੇ। ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ ਜੀ ਨੇ ਆਪਣੇ ਟੈਲੀਫੋਨ ਸੁਨੇਹੇ ਵਿੱਚ ਦੱਸਿਆ ਕਿ ਮਾਂ-ਬੋਲੀ ਪੰਜਾਬੀ ਦੀ ਤਰੱਕੀਆਂ ਲਈ ਸਾਨੂੰ ਸੱਭ ਨੂੰ ਘਰਾਂ ਗੁਰਦਵਾਰਾ ਸਾਹਿਬ ਵਿਖੇ ਸਿਰਫ ਪੰਜਾਬੀ ਵੱਚ ਹੀ ਗੱਲ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਚੱਲ ਰਹੇ ਪੰਜਾਬੀ ਸਕੂਲਾਂ ਵਿੱਚ ਦਾਖਲਾ ਕਰਾਉਣੇ ਚਾਹੀਦੇ ਹਨ। ਉਨ੍ਹੀ ਦੱਸਿਆ ਕਿ ਉਨ੍ਹਾ ਦਾ ਇੱਕ ਬੱਚਾ ਇਸ ਸਮੇ ਜੀ ਸੀ ਐਸ ਈ ਪੰਜਾਬੀ ਕਰ ਰਿਹਾ ਹੈ ਅਤੇ ਦੂਜਾ ਬੱਚਾ ਏ ਲੈਵਲ ਪੰਜਾਬੀ ਕਰਦਾ ਹੈ।

ਖਾਲਸਾ ਏਡ ਇੰਟਰਨੈਸ਼ਨਲ ਦੇ ਸੇਵਾਦਾਰ ਭਾਈ ਬਲੰਿਦਰ ਸਿੰਘ ਅਤੇ ਦਰਬਾਰਾ ਸਿੰਘ ਜੀ ਵਲੋਂ ਲਗਾਏ ਗਏ ਸਟਾਲ ਤੋਂ £201 ਦਾਨ ਕੀਤੇ ਗਏ। ਪ੍ਰਬੰਧਕਾਂ ਵਲੋਂ ਗੁਰਦਵਾਰਾ ਕਮੇਟੀ, ਕੈਬਿੰਨ ਕਿੰਗ ਦੇ ਮਾਲਕ ਅਤੇ ਦੇਵ ਥਰੀਕੇ ਵਾਲਾ ਅਪਰੀਸ਼ੀਏਸ਼ਨ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਸੁਖਦੇਵ ਸਿੰਘ ਅਟਵਾਲ, ਓਡਬੀ ਪੰਜਾਬੀ ਸਕੂਲ, ਰਾਮਗੜ੍ਹੀਆ ਪੰਜਾਬੀ ਸਕੂਲ, ਪੰਜਾਬੀ ਕਵੀਆ, ਕਾਂਉਸਲਰ ਸੰਤੋਖ ਸਿੰਘ ਅਟਵਾਲ, ਰਾਮ ਸਿੰਘ ਢੇਸੀ, ਗਿਆਨੀ ਗੁਰਸੇਵਕ ਸਿੰਘ ਜੀ ਅਤੇ ਤਨਮਨਜੀਤ ਸਿੰਘ ਢੇਸੀ, ਬੱਚਿਆਂ ਦੇ ਮਾਪਿਆਂ, ਇਨ੍ਹਾਂ ਸੱਭ ਦਾ ਸਿਹਯੋਗ ਦੇਣ ਲਈ ਦਿਲੋਂ ਬਹੁੱਤ ਧੰਨਵਾਦ ਕੀਤਾ ਜਾਂਦਾ ਹੈ।

 

 

Previous articleਪਾਦਰੀ ਬਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਧੀਆਂ, ਪੰਜਾਬ ਮਹਿਲਾ ਕਮਿਸ਼ਨ ਨੇ ਛੇੜਛਾੜ ਮਾਮਲੇ ‘ਚ ਤਲਬ ਕੀਤਾ ਜਵਾਬ
Next articleSAMAJ WEEKLY = 05/03/2025