
ਬਰੈਂਪਟਨ , (ਸਮਾਜ ਵੀਕਲੀ) ( ਰਮਿੰਦਰ ਵਾਲੀਆ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ 17 ਮਾਰਚ ਸੋਮਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਕਾਵਿ ਮਿਲਣੀ ਪ੍ਰੋਗਰਾਮ , ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਕਰਾਇਆ ਗਿਆ । ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਹਿੱਸਾ ਲਿਆ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ :- ਡਾ . ਦਲਬੀਰ ਸਿੰਘ ਕਥੂਰੀਆ ,ਡਾ . ਸੁਰਿੰਦਰਜੀਤ ਕੌਰ ,ਡਾ . ਸਤਿੰਦਰ ਕੌਰ ਕਾਹਲੋਂ ।ਵਿਸ਼ੇਸ਼ ਮਹਿਮਾਨ ਗਗਨਮੀਤ ਕੌਰ ,ਰਖਸ਼ੰਦਾ ਨਾਵੇਦ , ਰਾਜਦੀਪ ਤੂਰ ਅਤੇ ਸਤਿਕਾਰਿਤ ਕਵੀ :- ਪ੍ਰੀਤਮਾ ,ਇੰਦਰ ਲੌਟੇ ਅਤੇ ਤੇਜ ਮੋਹਨ ਸਿੰਘ ਸਨ । ਇਸ ਪ੍ਰੋਗਰਾਮ ਦੇ ਆਰੰਭ ਵਿੱਚ ਸਰਪ੍ਰਸਤ ਸੁਰਜੀਤ ਕੌਰ ਨੇ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ । ਨਾਮਵਰ ਸ਼ਾਇਰਾ , ਅਦਾਕਾਰਾ ਤੇ ਟੀ ਵੀ ਹੋਸਟ ਤੇ ਐਂਕਰ ਪਰਮਜੀਤ ਦਿਓਲ ਨੇ ਬੜੇ ਵਿਦਵਤਾ ਭਰਪੂਰ ਅੰਦਾਜ਼ ਨਾਲ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ , ਅਤੇ ਵਿਲੱਖਣ ਅੰਦਾਜ਼ ਵਿੱਚ ਸਭ ਦੀ ਜਾਣਕਾਰੀ ਦਿੱਤੀ ।ਪਰਮਜੀਤ ਜੀ ਨੇ ਪ੍ਰੋਗਰਾਮ ਦਾ ਆਗਾਜ਼ ਕੁੜੀ ਨਾਮੀ ਆਪਣੀ ਰਚਨਾ ਪੇਸ਼ ਕਰਕੇ ਕੇ ਕੀਤਾ । ਪਰਮਜੀਤ ਦਿਓਲ ਜੀ ਦਾ ਮੰਚ ਸੰਚਾਲਨ ਕਾਬਿਲੇ ਤਾਰੀਫ਼ ਹੁੰਦਾ ਹੈ । ਮੁੱਖ ਮਹਿਮਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਜੀ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਤੇ ਸਾਰਾ ਸਮਾਂ ਮੀਟਿੰਗ ਵਿੱਚ ਬੈਠੇ ਵੀ ਰਹੇ । ਉਹਨਾਂ ਨੇ ਮਹਿਲਾ ਦਿਵਸ ਬਾਰੇ ਬੋਲਦਿਆਂ ਇਹ ਕਿਹਾ ਕਿ ਮਰਦਾਂ ਨੂੰ ਵੀ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ । ਡਾ. ਸੁਰਿੰਦਰਜੀਤ ਕੌਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਖੁੱਲ ਕੇ ਆਪਣੇ ਵਿਚਾਰ ਪੇਸ਼ ਕੀਤੇ । ਡਾ . ਬਲਜੀਤ ਕੌਰ ਰਿਆੜ ਜੀ , ਡਾ . ਸਤਿੰਦਰ ਕੌਰ ਕਾਹਲੋਂ , ਪ੍ਰੋ . ਡਾ . ਨਵਰੂਪ ਕੌਰ , ਸੁਰਜੀਤ ਕੌਰ ਤੇ ਡਾ . ਕੰਵਲਜੀਤ ਕੌਰ ਗਿੱਲ ਤੇ ਡਾ . ਗੁਰਜੰਟ ਸਿੰਘ ਜੀ ਨੇ ਵੀ ਆਪਣੇ ਔਰਤਾਂ ਦੇ ਵਿਸ਼ੇ ਤੇ ਆਪਣੱ ਭਾਵਪੂਰਤ ਵਿਚਾਰ ਪੇਸ਼ ਕੀਤੇ । ਗਗਨਮੀਤ ਕੌਰ , ਸਤਬੀਰ ਸਿੰਘ ਜੀ , ਸਤਿੰਦਰ ਕਾਹਲੋਂ , ਰਾਜਦੀਪ ਤੂਰ ਜੀ , ਰਖਸ਼ੰਦਾ ਨਾਵੇਦ , ਪ੍ਰੀਤਮਾ ਜੀ , ਇੰਦਰਜੀਤ ਲੌਟੇ ਅਤੇ ਤੇਜ ਮੋਹਨ ਸਿੰਘ ਨੇ ਵੀ ਨੇ ਔਰਤਾਂ ਸੰਬੰਧੀ ਆਪਣੀਆਂ ਨਜ਼ਮਾਂ ਤੇ ਗ਼ਜ਼ਲਾਂ ਨੂੰ ਪੇਸ਼ ਕੀਤਾ । ਰਿੰਟੂ ਭਾਟੀਆ ਨੇ ਸਰਬਜੀਤ ਜੱਸ ਦੇ ਟੱਪੇ ਪੇਸ਼ ਕੀਤੇ । ਮੀਤਾ ਖੰਨਾ ਜੀ ਨੇ ਔਰਤ ਤੇ ਹਿੰਦੀ ਵਿੱਚ ਲਿਖੀ ਆਪਣੀ ਰਚਨਾ ਪੇਸ਼ ਕੀਤੀ ।ਸੱਭ ਸ਼ਾਇਰਾਂ ਦੀਆਂ ਰਚਨਾਵਾਂ ਤੇ ਪੇਸ਼ਕਾਰੀ ਬਾਕਮਾਲ ਸੀ । ਆਖੀਰ ਵਿੱਚ ਚੇਅਰਮੈਨ ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ ।ਉਹਨਾਂ ਸਮਾਜ ਵਿੱਚ ਬਹੁਤ ਸਾਰੀ ਨਾਬਰਾਬਰੀ ਦੀ ਗੱਲ ਕੀਤੀ । ਉਹਨਾਂ ਸਮੂਹ ਬੁਲਾਰਿਆਂ ਵੱਲੋਂ ਔਰਤ ਦੀਆਂ ਪਰਿਸਥਿਤੀਆਂ ਅਤੇ ਸੰਭਾਵਨਾਵਾਂ ਬਾਰੇ ਕੀਤੀ ਗੱਲਬਾਤ ਨੂੰ ਪ੍ਰਭਾਵਸ਼ਾਲੀ ਦੱਸਿਆ। ਉਹਨਾਂ ਘਰੇਲੂ ਕੰਮਾਂ ਵਿੱਚ ਵੀ ਔਰਤ ਮਰਦ ਬਰਾਬਰਤਾ ਦੀ ਗੱਲ ਕੀਤੀ। ਉਹਨਾਂ ਆਪਣੀਆਂ ਮੁਲਵਾਨ ਅਤੇ ਉਤਸ਼ਾਹ ਵਧਾਊ ਟਿੱਪਣੀਆਂ ਰਾਹੀਂ ਔਰਤ ਦੀ ਵਰਤਮਾਨ ਸਥਿਤੀ ਬਾਰੇ ਵੀ ਸੂਖਮ ਤੇ ਸੰਵੇਦਨਾ ਭਰਪੂਰ ਵਿਚਾਰ ਸਾਂਝੇ ਕੀਤੇ। ਉਹਨਾਂ ਵਿਸ਼ਵੀਕਰਨ ਦੇ ਦੌਰ ਵਿੱਚ ਨਾਰੀ ਆਜ਼ਾਦੀ ਦੇ ਨਵੇਂ ਅਰਥਾਂ ਬਾਰੇ ਵੀ ਚਰਚਾ ਕੀਤੀ । ਉਹਨਾਂ ਆਪਣੀ ਸਮਾਜਿਕ ਸੋਚ ਨੂੰ ਵਿਕਸਤ ਕਰਨ ਨੂੰ ਸਮੇਂ ਦੀ ਲੋੜ ਦੱਸਿਆ। ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੇ ਕਿਹਾ ਕਿ ਇਹ ਵੈਬੀਨਾਰ ਬੇਹੱਦ ਸਫ਼ਲ ਤੇ ਯਾਦਗਾਰੀ ਹੋਇਆ ਹੈ ।ਉਹਨਾਂ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ । ਰਮਿੰਦਰ ਰੰਮੀ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਤੇ ਸਾਰਾ ਸਮਾਂ ਹਾਜ਼ਿਰ ਹੋ ਕੇ ਸੱਭ ਨੂੰ ਨਜਿੱਠ ਕੇ ਸੁਣਿਆ । ਇਸ ਪ੍ਰੋਗਰਾਮ ਵਿੱਚ ਵੱਖ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਭਾਗ ਲਿਆ। ਅਮਿੱਟ ਪੈੜਾਂ ਛੱਡਦਾ ਹੋਇਆ ਇਹ ਵੈਬੀਨਾਰ ਸਮਾਪਤ ਹੋਇਆ ।
ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ , ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj