ਕਬੱਡੀ ਪ੍ਰਮੋਟਰ ਕੰਵਲਦੀਪ ਸਿੰਘ ਕੰਬੋਜ ਦੇ ਸੱਦੇ ਤੇ ਮਾਹੀ ਖਡਿਆਲ ਦੀ ਬਦੌਲਤ ਪੁੱਜੇ ਵਿਦੇਸ਼
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿਛਲੇ ਦੋ ਦਹਾਕਿਆਂ ਤੋਂ ਕਬੱਡੀ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਨੌਜਵਾਨ ਖਿਡਾਰੀ ਜਗਦੀਪ ਸਿੰਘ ਗੋਗੀ ਛਾਹੜ੍ਹ ਇੰਨੀ ਦਿਨੀਂ ਨਾਰਵੇ ਪੁੱਜ ਗਏ ਹਨ। ਲੱਗਪਗ ਇਕ ਦਹਾਕੇ ਬਾਅਦ ਉਹਨਾਂ ਦਾ ਵਿਦੇਸ ਦਾ ਟੂਰ ਲੱਗਾ ਹੈ। ਜਿਸ ਵਿਚ ਸਤਪਾਲ ਖਡਿਆਲ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਅੰਤਰ ਰਾਸ਼ਟਰੀ ਖੇਡ ਬੁਲਾਰੇ ਸਤਪਾਲ ਮਾਹੀ ਖਡਿਆਲ ਨੇ ਦੱਸਿਆ ਕਿ ਉਹ ਸ੍ਰ ਕੰਵਲਦੀਪ ਸਿੰਘ ਕੰਬੋਜ ਨਾਰਵੇ ਦੇ ਸੱਦੇ ਉੱਪਰ ਵਿਦੇਸ਼ ਗਏ ਹਨ। ਲੱਗਪਗ ਇਕ ਦਹਾਕੇ ਬਾਅਦ ਉਹਨਾਂ ਨੂੰ ਵਿਦੇਸ ਜਾਣ ਦਾ ਮੌਕਾ ਮਿਲਿਆ ਹੈ। ਉਹਨਾਂ ਦੱਸਿਆ ਕਿ ਗੋਗੀ ਛਾਹੜ ਜਿਲ੍ਹਾ ਸੰਗਰੂਰ ਦਾ ਬਹੁਤ ਹੀ ਹੋਣਹਾਰ ਖ਼ਿਡਾਰੀ ਹੈ। ਜਿਸ ਨੇ ਪ੍ਰਧਾਨ ਸਵ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਸ਼ਹੀਦ ਬਚਨ ਸਿੰਘ ਅਕੈਡਮੀ ਲਈ ਲੰਮਾ ਸਮਾਂ ਕਬੱਡੀ ਖੇਡੀ ਹੈ। ਉਹ ਨਾਰਵੇ ਵਿਚ ਮੈਚ ਖੇਡਣ ਦੇ ਨਾਲ ਨਾਲ ਉੱਥੇ ਬੱਚਿਆ ਨੂੰ ਕਬੱਡੀ ਨਾਲ ਜੋੜਨ ਦਾ ਕੰਮ ਵੀ ਕਰਨਗੇ। ਇਸ ਮੌਕੇ ਉਹਨਾਂ ਕਿਹਾ ਕਿ ਸ਼ਹੀਦ ਬਚਨ ਸਿੰਘ ਅਕੈਡਮੀ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਹਮੇਸ਼ਾ ਯਤਨਸ਼ੀਲ ਹੈ। ਅਸੀ ਹਮੇਸ਼ਾ ਸਵ ਗੁਰਮੇਲ ਸਿੰਘ ਪ੍ਰਧਾਨ ਦੀ ਸੋਚ ਨੂੰ ਅੱਗੇ ਲੈਕੇ ਚੱਲਾਗੇ। ਸ੍ਰ ਕੰਵਲਦੀਪ ਸਿੰਘ ਕੰਬੋਜ ਸ੍ਰ ਗੁਰਮੇਲ ਸਿੰਘ ਪ੍ਰਧਾਨ ਦੇ ਪਰਮ ਮਿੱਤਰ ਹਨ। ਜਿਨਾਂ ਪਾਕਿਸਤਾਨ ਵਿਸਵ ਕਬੱਡੀ ਕੱਪ ਵਿੱਚ ਜਰਮਨ ਦੀ ਟੀਮ ਦੀ ਅਗਵਾਈ ਕੀਤੀ ਸੀ। ਜੋ ਯੂਰਪ ਵਿਚ ਖਾਸਕਰ ਨਾਰਵੇ ਵਿਚ ਕਬੱਡੀ ਨੂੰ ਪ੍ਰਫੁੱਲਿਤ ਕਰ ਰਹੇ ਹਨ। ਇਸ ਮੌਕੇ ਸ੍ਰ ਕਰਨ ਸਿੰਘ ਘੁਮਾਣ ਕੈਨੇਡਾ ਦੀ ਅਗਵਾਈ ਵਿੱਚ ਦਿੜ੍ਹਬਾ ਖੇਡਾਂ ਦੇ ਖੇਤਰ ਵਿਚ ਬਹੁਤ ਅੱਗੇ ਵਧ ਰਿਹਾ ਹੈ। ਇਸ ਮੌਕੇ ਸ਼ਹੀਦ ਬਚਨ ਸਿੰਘ ਅਕੈਡਮੀ ਦੇ ਪ੍ਰਮੋਟਰ ਸ੍ਰ ਚਮਕੌਰ ਸਿੰਘ ਘੁਮਾਣ ਯੂ ਕੇ, ਡਾ ਮੱਘਰ ਸਿੰਘ ਸਿਹਾਲ, ਬਲਕਾਰ ਸਿੰਘ ਘੁਮਾਣ, ਫਤਿਹ ਘੁਮਾਣ ਕੈਨੇਡਾ ਨੇ ਵੀ ਕੰਵਲਦੀਪ ਸਿੰਘ ਕੰਬੋਜ ਅਤੇ ਮਾਹੀ ਖਡਿਆਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੋਸ਼ਲ ਯੂਥ ਸਪੋਰਟਸ ਕਲੱਬ ਦੇ ਮੈਂਬਰਾਂ ਸ੍ਰ ਗੁਰਦੇਵ ਸਿੰਘ ਮੌੜ, ਕਸ਼ਮੀਰ ਸਿੰਘ ਰੋੜੇਵਾਲ, ਗੁਰਬਚਨ ਲਾਲ, ਜਸਪਾਲ ਸਿੰਘ ਪਾਲਾ, ਰਾਮ ਸਿੰਘ ਜਨਾਲ, ਸੁਖਬਿੰਦਰ ਸਿੰਘ ਭਿੰਦਾ, ਭੁਪਿੰਦਰ ਸਿੰਘ ਨਿੱਕਾ, ਨਵਦੀਪ ਸਿੰਘ ਨੋਨੀ ਕੈਨੇਡਾ, ਰਾਣਾ ਸ਼ੇਰਗਿੱਲ, ਗੋਰਾ ਕੌਹਰੀਆਂ, ਸ਼ੇਰਾ ਗਿੱਲ ਕੱਲਰਭੈਨੀ, ਲਾਲੀ ਢੰਢੋਲੀ ਖੁਰਦ ਮਨਜੀਤ ਸਟੂਡੀਓ ਲਹਿਰਾ, ਅਵਤਾਰ ਸਿੰਘ ਤਾਰੀ ਮਾਨ ਸਰਪੰਚ, ਰਿੰਕਾ ਢੰਡੋਲੀ, ਸੇਵਾ ਸਿੰਘ ਚੱਠਾ ਨਨਹੇੜਾ, ਰਾਮ ਸਿੰਘ ਮਾਨ, ਹਰਦੀਪ ਸ਼ਰਮਾ ਕਾਲਾ ਪੰਡਤ, ਝੰਡਾ ਸਿੰਘ ਖੇਤਲਾ , ਪ੍ਰਗਟ ਸਿੰਘ ਨੰਬਰਦਾਰ, ਸੁਖਪਾਲ ਸਿੰਘ ਗੁੱਜਰਾਂ, ਹਰਦੇਵ ਸਿੰਘ ਗੁੱਜਰਾਂ, ਮਤਵਾਲ ਸਿੰਘ ਗੁੱਜਰਾਂ, ਕੋਚ ਰਾਮ ਸਿੰਘ ਢੰਢੋਲੀ ਖੁਰਦ , ਅਮਰੀਕ ਸਿੰਘ ਛੰਨਾ, ਸੋਹਣ ਗਿੱਲ, ਗੱਗੀ ਗੁੱਜਰਾਂ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly