ਬੁੱਧ ਵਿਹਾਰ ਵਿਖੇ “ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ” ਅਧਿਕਾਰਾਂ ਦੀ ਰਾਖੀ ਲਈ ਮਨਾਇਆ

ਮਹਿੰਦਰ ਰਾਮ ਫੁੱਗਲਾਣਾ, ਜਲੰਧਰ  (ਸਮਾਜ ਵੀਕਲੀ): ਬੁੱਧ ਵਿਹਾਰ ਟਰੱਸਟ (ਰਜਿ.) ਦੇ ਅਹੁਦੇਦਾਰਾਂ ਨੇ “ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ”  ਸੋਫੀ ਪਿੰਡ ਵਿਖੇ ਮਨਾਇਆ। ਇਸ ਮੌਕੇ ਐਡਵੋਕੇਟ ਹਰਭਜਨ ਦਾਸ ਸਾਂਪਲਾ,  ਚਮਨ ਲਾਲ ਸਾਂਪਲਾ ਸੇਵਾ ਮੁਕਤ ਲੈਕਚਰਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ 10 ਦਿਸੰਬਰ ਨੂੰ ਸਾਰੇ ਸੰਸਾਰ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਤੇ ਜਾਗਰੂਕਤਾ ਲਈ ਮਨਾਇਆ ਜਾਂਦਾ ਹੈ। ਸੰਨ 1948 ਵਿੱਚ ਸੰਸਾਰ ਦੇ ਸਾਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇਕੱਠੇ ਹੋ ਕੇ ਯੂ ਐੱਨ ਓ ਵਿੱਚ ਮਤਾ ਪਾਸ ਕੀਤਾ ਤੇ ਸਾਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਮਨੁੱਖੀ ਅਧਿਕਾਰਾਂ ਉਪਰ ਚੱਲਣ ਲਈ ਵਚਨਬੱਧ ਕੀਤਾ ਗਿਆ। ਭਾਰਤ ਦੇ ਸਵਿਧਾਨ ਵਿਚ ਵੀ ਇਨ੍ਹਾਂ ਸਾਰੇ ਅਧਿਕਾਰਾਂ ਨੂੰ ਮੌਲਿਕ ਅਧਿਕਾਰਾਂ ਵਜੋਂ ਦਰਜ ਕਰ ਕੇ ਭਾਰਤ ਦੇ ਲੋਕਾਂ ਨੂੰ ਵੀ ਇਹ ਅਧਿਕਾਰ ਦਿੱਤੇ ਗਏ ਹਨ। ਇਸ ਮੌਕੇ ਡਾ.ਅਵਿਨਾਸ਼ ਚੰਦਰ,ਡਾ. ਗੁਰਪਾਲ ਚੌਹਾਨ ,ਗੌਤਮ ਸਾਂਪਲਾ, ਲਹਿੰਬਰ ਰਾਮ, ਸਿਧਾਰਥ, ਨਿਸ਼ਾਤ ,ਰਾਮ ਲਾਲ, ਬਰੁਣ, ਸਿਮਰੋ, ਨਰੇਸ਼ ਕੁਮਾਰ, ਗੁਲਸ਼ਨ, ਸਰਬਜੀਤ ਕੌਰ, ਰਾਜ ਵਿੰਦਰ ਕੌਰ ਤੇ ਹੋਰ ਹਾਜ਼ਰ ਸਨ।
 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਵਿਕਾਸ ਦਰ ਬਨਾਮ ਭੁੱਖਮਰੀ-ਕੁਪੋਸ਼ਣ