ਸੰਗਰੂਰ (ਸਮਾਜ ਵੀਕਲੀ) ਜਮਹੂਰੀ ਅਧਿਕਾਰ ਸਭਾ ਪੰਜਾਬ , ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਸੰਗਰੂਰ ਵੱਲੋਂ ਸਥਾਨਕ ਪਰਜਾਪਤ ਧਰਮਸ਼ਾਲਾ ਵਿਖ਼ੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ।ਸੂਬਾ ਆਗੂ ਸਵਰਨਜੀਤ ਸਿੰਘ ਵੱਲੋਂ ਜੀਂ ਆਇਆ ਕਹਿੰਦਿਆਂ ਪ੍ਰੋਗਰਾਮ ਦੇ ਮਕਸਦ ਵਾਰੇ ਜਾਣੂੰ ਕਰਵਾਇਆ। ਜਨਤਕ ਤੇ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਵਿੱਚ ਆਯੋਜਿਤ ਕਨਵੈਨਸ਼ਨ ਵਿੱਚ ਭਾਰਤੀ ਸਟੇਟ ਵੱਲੋਂ ਅਵਾਮ ਦੇ ਹਰ ਤਰਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ, ਵੱਖਰੇ ਵਿਚਾਰ ਰੱਖਣ ਵਾਲਿਆਂ, ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਵਿਚਾਰ ਰੱਖਣ ਵਾਲਿਆਂ ਬੁੱਧੀਜੀਵੀਆਂ ਨੂੰ ਜੇਲੀਂ ਡੱਕਣ, ਲੋਕਤੰਤਰ ਦੀਆਂ ਬੇਰਹਿਮੀ ਨਾਲ ਧੱਜੀਆਂ ਉਡਾਉਣ, ਜ਼ੁਬਾਨਬੰਦੀ ਤਹਿਤ ਚਲਦਿਆਂ ਤਰਾਂ ਤਰਾਂ ਦੇ ਕਾਲੇ ਕਾਨੂੰਨ ਬਣਾਉਣ ,ਕਿਸਾਨ ਮਜਦੂਰਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ,ਕੌਮੀ ਜਾਂਚ ਏਜੰਸੀਆਂ ਨੂੰ ਆਪਣੇ ਹਿੱਤਾਂ ਲਈ ਵਰਤਣ, ਸਮਾਜ ਦਾ ਧਾਰਮਿਕ ਤੌਰ ਤੇ ਧਰੁਵੀਕਰਨ ਕਰਨ, ਘੱਟ ਗਿਣਤੀਆਂ ਤੇ ਦੇਸ਼ ਧ੍ਰੋਹੀ ਦਾ ਠੱਪਾ ਲਗਾਉਣ, ਦਲਿਤਾਂ ਆਦਿ ਵਾਸੀਆਂ ਨੂੰ ਉਜਾੜ ਕੇ ਜਲ, ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤੱਤਪਰ ਰਹਿਣ ਵਰਗੇ ਗੰਭੀਰ ਮੁੱਦਿਆਂ ਤੇ ਬੁਲਾਰਿਆਂ ਵੱਲੋਂ ਵਿਸਥਾਰਤ ਭਰਪੂਰ ਚਰਚਾ ਕੀਤੀ ਗਈ।ਮੁੱਖ ਬੁਲਾਰਿਆ ‘ਚੋਂ ਜਿਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਅਮਨਦੀਪ ਕੌਰ ਨੇ ਲੋਕ ਮਾਰੂ ਕਾਲੇ ਕਾਨੂੰਨਾਂ ਦੀ ਬਰੀਕੀ ਨਾਲ ਵਿਆਖਿਆ ਕਰਦਿਆਂ ਕਿਹਾ ਨਵੇਂ ਬਣਾਏ ਕਾਨੂੰਨਾਂ ਵਿੱਚ ਪੁਲਿਸ ਨੂੰ ਅਥਾਹ ਸ਼ਕਤੀਆਂ, ਇਸ ਲਈ ,ਦਿਤੀਆਂ ਗਈਆਂ ਹਨ ਤਾਂ ਜੋ ਰਾਜ ਸੱਤਾ ਜਿੱਥੇ ਇਸ ਨੂੰ ਆਪਣੇ ਹਿੱਤਾਂ ਲਈ ਵਰਤ ਸਕੇ ਉੱਥੇ ਉੱਘੇ ਲੇਖਕ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ ਨੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਚਾਣਨਾ ਪਾਉਂਦਿਆਂ ਇਸ ਕੋਝੇ ਸਰਕਾਰੀ ਹੱਲੇ ਦਾ ਲੋਕ ਏਕਤਾ ਨਾਲ ਟਾਕਰਾ ਕਰਨ ਦਾ ਸੁਨੇਹਾ ਦਿੱਤਾ।ਮੰਚ ਸੰਚਾਲਨ ਪਰਮਵੇਦ ਵੱਲੋਂ ਬਾਖੂਬੀ ਕੀਤਾ ਗਿਆ ਜਦੋਂ ਕਿ ਪ੍ਰਧਾਨਗੀ ਮੰਡਲ ਵਿੱਚ ਇਕਾਈ ਪ੍ਰਧਾਨ ਜਗਜੀਤ ਭੁਟਾਲ, ਕਰਨੈਲ

ਜਖੇਪਲ, ਕਾਮਰੇਡ ਸੁਖਦੇਵ ਸ਼ਰਮਾ, ਮੁਕੇਸ਼ ਮਲੌਦ, ਲਾਲ ਚੰਦ, ਬਲਜੀਤ ਨਮੋਲ, ਚਰਨਜੀਤ ਪਟਵਾਰੀ, ਮਹਿੰਦਰ ਭੱਠਲ, ਰੋਹੀ ਸਿੰਘ ਮੰਗਵਾਲ ਸ਼ਾਮਿਲ ਹੋਏ। ਇਕਾਈ ਪ੍ਰਧਾਨ ਜਗਜੀਤ ਭੁਟਾਲ ਵੱਲੋਂ ਕਨਵੈਨਸ਼ਨ ਵਿੱਚ ਸ਼ਾਮਿਲ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤਰਕਸ਼ੀਲ ਸੋਸਾਇਟੀ ਦੇ ਬਲਬੀਰ ਲੌਂਗੋਵਾਲ,ਸੁਰਿੰਦਰ ਪਾਲ ਉੱਪਲੀ, ਗੁਰਦੀਪ ਲਹਿਰਾ,ਸਭਾ ਦੇ ਸਕੱਤਰ ਕੁਲਦੀਪ ਸਿੰਘ,ਮਨਧੀਰ ਸਿੰਘ,ਸੀਨੀਅਰ ਆਗੂ ਬਾਸੇਸਰ ਰਾਮ, ਜੁਝਾਰ ਲੌਂਗੋਵਾਲ, ਅਦਾਰਾ ਤਰਕਸ ਦੇ ਇਨਜਿੰਦਰ ਖੀਵਾ,ਡੀ ਟੀ ਐੱਫ ਦੇ ਦਾਤਾ ਸਿੰਘ ਨਮੋਲ, ਹਰਭਗਵਾਨ ਗੁਰਨੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ,ਆਈ ਡੀ ਪੀ ਦੇ ਫਲਜੀਤ ਸਿੰਘ , ਕੰਮਪਿਊਟਰ ਯੂਨੀਅਨ ਦੇ ਪਰਮਵੀਰ ਸਿੰਘ,ਡੀਟੀਐਫ ਰਘਵੀਰ ਸਿੰਘ ਭਵਾਨੀਗੜ,ਮੇਘ ਰਾਜ,ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ ਦਰਸ਼ਨ ਕੂੰਨਰਾ, ਜਮੀਨ ਪ੍ਰਾਪਤੀ ਸੰਘਰਸ ਕਮੇਟੀ ਦੇ ਜਗਤਾਰ ਤੋਲੇਵਾਲ , ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਲਖਵੀਰ ਲੱਖੀ,ਮਜਦੂਰ ਆਗੂ ਧਰਮਪਾਲ ਨਮੋਲ,ਵਿਸਾਖਾ ਸਿੰਘ,ਵਿਸ਼ਵਕਾਂਤ ਸੁਨਾਮ, ਅਮਰੀਕ ਖੋਖਰ,ਲਛਮਣ ਅਲੀਸ਼ੇਰ, ਗੁਰਮੇਲ ਭੁਟਾਲ,ਚੰਦ ਸਿੰਘ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ,ਜਨਤਕ ਜਮਹੂਰੀ ਜਥੇਬੰਦੀਆਂ ਕਾਰਕੁਨ ਹਾਜ਼ਰ ਸਨ।ਗੁਰਪਿਆਰ ਸਿੰਘ, ਕੁਲਵਿੰਦਰ ਬੰਟੀ, ਗੁਰਚਰਨ ਸਿੰਘ ਅਕੋਈ,ਮਿੰਟੂ ਨਮੋਲ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।ਅੰਤ ਤੇ ਮਨਧੀਰ ਸਿੰਘ ਵੱਲੋਂ ਪੇਸ਼ ਕੀਤੇ ਮਤਿਆਂ ਨੂੰ ਹਾਊਸ ਦੁਆਰਾ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ ਗਈ ਜਿਸ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਐਨ ਆਈ ਏ ਵੱਲੋਂ ਲੋਕ ਪੱਖੀ ਕਾਰਕੁਨ੍ਹਾਂ, ਬੁੱਧੀਜੀਵੀਆਂ,ਵਕੀਲਾਂ ਦੇ ਬੰਦ ਕਰਨ,ਇਜਰਾਇਲ ਵੱਲੋਂ ਫ਼ਲਸਤੀਨ ਦੇ ਲੋਕਾਂ ਦੀ ਕੀਤੀ ਜਾ ਰਹੀ ਨਸ਼ਲਕੁਸ਼ੀ ਨੂੰ ਬੰਦ ਕਰਨ, ਵਿਕਾਸ ਦੇ ਨਾਂ ਹੇਠ ਕਾਰਪੋਰੇਟ ਖ਼ਰਾਣਿਆ ਦੇ ਹਿੱਤਾਂ ਲਈ ਆਦਵਾਸੀਆਂ, ਕਿਸਾਨਾਂ, ਮਜਦੂਰਾਂ ਅਤੇ ਹੋਰ ਕਾਰੋਬਾਰੀ ਲੋਕਾਂ ਦੇ ਕੀਤੇ ਜਾ ਰਹੇ ਜਬਰੀ ਉਜਾੜੇ ਨੂੰ ਬੰਦ ਕਰਨ, ਯੂ ਏ ਪੀ ਏ ਹੇਠ ਬੰਦ ਕੀਤੇ ਬੁੱਧੀਜੀਵੀਆਂ, ਲੇਖਕਾਂ ਆਦਿ ਨੂੰ ਤੁਰੰਤ ਰਿਹਾ ਕਰਨ, ਮੁਲਕ ਵਿੱਚ ਔਰਤ ਵਿਰੋਧੀ ਘਟਨਾਵਾਂ ਨੂੰ ਸਹਿ ਦੇਣੀ ਬੰਦ ਕਰਨ, ਪੰਜਾਬ ਸਰਕਾਰ ਵੱਲੋਂ ਮਜਦੂਰਾਂ, ਕਿਸਾਨਾਂ, ਮੁਲਾਜਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਜਬਰ ਕਰਨ ਦੀ ਨਿੰਦਿਆ, ਲੁਧਿਆਣਾ ਦੇ ਬੁੱਢੇ ਨਾਲ਼ੇ ਨੂੰ ਸਾਫ ਕਰਨ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਹਮਾਇਤ, ਸੰਗਰੂਰ ਦੇ ਪਿੰਡ ਬਿਸਨਪੁਰਾ ਵਿਖੇ ਮਾਰੇ ਗਏ ਚਾਰ ਨਰੇਗਾ ਮਜਦੂਰਾਂ ਲਈ ਸੰਘਰਸ ਕਰ ਰਹੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪ੍ਰਗਟ ਕਾਲਾਝਾੜ, ਧਰਮਪਾਲ ਤੇ ਹੋਰ ਆਗੂਆਂ ਤੇ ਝੂਠੇ ਪੁਲਿਸ ਕੇਸ ਤੁਰੰਤ ਰੱਦ ਕਰਨ, ਛੇ ਦਸੰਬਰ ਨੂੰ ਸ਼ਾਂਤਮਈ ਤਰੀਕੇ ਨਾਲ ਦਿੱਲ੍ਹੀ ਵੱਲ ਪੈਦਲ ਮਾਰਚ ਕਰ ਰਹੇ ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਰੋਕਣ ਅਤੇ ਅੱਥਰੂ ਗੈਸ ਦੇ ਗੋਲੇ ਛੱਟਣ ਦੀ ਨਿੰਦਿਆਂ ਕਰਨ ਦੇ ਮਤੇ ਸ਼ਾਮਿਲ ਕੀਤੇ ਗਏ।