ਇੰਟਰਨੈਸ਼ਨਲ ਉੱਘੇ ਗਾਇਕ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਦੀ 37ਵੀਂ ਬਰਸੀ ‘ਤੇ ਸੱਭਿਆਚਾਰਕ ਮੇਲਾ 9 ਮਾਰਚ ਨੂੰ

ਹੁਸ਼ਿਆਰਪੁਰ (ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਉੱਘੇ ਤੇ ਧਾਕੜ ਇੰਟਰਨੈਸ਼ਨਲ ਗਾਇਕ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਦੀ 37ਵੀਂ ਬਰਸੀ ‘ਤੇ ਸੱਭਿਆਚਾਰਕ ਮੇਲਾ ਗੁਰਮੀਤ ਮਹਿਮੀ,ਰੂਬੀਨਾ ਮਹਿੰਮੀ ਅਤੇ ਸੂਬਾ ਉਦੇਸੀਆ ਵਾਲੇ ਦੇ ਸੁਚੱਜੇ ਪ੍ਰਬੰਧਾਂ ਹੇਠ 9 ਮਾਰਚ ਦਿਨ ਐਤਵਾਰ ਨੂੰ ਫਗਵਾੜਾ ਦੀ ਨਵੀਂ ਦਾਣਾ ਮੰਡੀ ਵਿਖੇ ਉਹ ਸਾਡੇ ਆ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ।  ਇਸ ਸਬੰਧੀ ਉੱਘੇ ਗੀਤਕਾਰ ਸੂਬਾ ਉਦੇਸੀਆ ਵਾਲਾ  ਨੇ ਦੱਸਿਆ ਕਿ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਚੱਬੇਵਾਲ ਐਮ. ਪੀ. ਹੋਣਗੇ। ਮੇਲੇ ਦੌਰਾਨ ਦੁਨੀਆ ‘ਤੇ ਅਮਰ ਇਸ ਜੋੜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਮੌਕੇ ਗਾਇਕ ਅਮਰ ਅਰਸ਼ੀ, ਨਰਿੰਦਰ ਜੋਤ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਜੈਮਿਨ ਚਮਕੀਲਾ, ਰੀਆ ਸੰਧੂ, ਰਣਜੀਤ ਮਣੀ, ਆਤਮਾ ਬੁੱਢੇਵਾਲੀਆ,ਤਰਸੇਮ ਦੀਵਾਨਾ, ਦੀਪਾਂ ਤੂੰਬੀ ਵਾਲਾ, ਸੁੱਖ ਚਮਕੀਲਾ, ਅਮਨਜੋਤ ਮੱਟੂ, ਬੰਸੀ ਬਰਨਾਲਾ, ਬੂਟਾ ਮੁਹੰਮਦ, ਮੌਜੀ ਦੁੱਗਰੀ, ਊਸ਼ਾ ਕਿਰਨ, ਰਕੇਸ਼ ਮੱਖੀ, ਚਮਕ ਚਮਕੀਲਾ, ਅਮਰ ਪ੍ਰੀਤ, ਕਿੱਕਰ ਡਾਲੇਵਾਲਾ, ਅਵਤਾਰ ਚਮਕ, ਜੋਤੀ ਕੋਹਿਨੂਰ, ਰੂਪ ਘਾਰੂ ਤੇ ਅਮਨਜੋਤ, ਹਰਨੇਕ ਘਾਰੂ ਤੇ ਜਸ਼ਨ ਧਾਲੀਵਾਲ, ਸੁਲਤਾਨ, ਗੀਤਾ ਬਾਲੀ, ਬੱਗਾ ਸਿੰਘਾਂ ਵਾਲਾ ਤੇ ਕੁਲਵਿੰਦਰ ਰੈਮਪੀ ਜੀ ਤੇ ਅਨਮੋਲ ਵਿਰਕ, ਸਿੰਮੀ, ਗੀਤਕਾਰ ਸੂਬਾ ਉਦੇਸੀਆ ਵਾਲਾਂ, ਵਿਜੇ ਫਗਵਾੜਾ, ਸੰਜੀਵ ਭੁੱਲਾਰਾਈ, ਗੋਰਾ ਢੇਸੀ, ਸਰਪੰਚ ਬਡਾਲਾ, ਸ਼ਮਸ਼ੇਰ ਝੱਜ, ਪੱਪੀ ਧੁਦਿਆਲ, ਬਲਵੀਰ ਮਿੱਠਾਪੁਰੀਆ ਆਦਿ ਗਾਇਕ ਕਲਾਕਾਰ ਆਪਣੀ ਹਾਜ਼ਰੀ ਭਰਨਗੇ। ਸਟੇਜ ਸਕੱਤਰ ਦੀ ਸੇਵਾ ਰਾਹੀਂ ਲੁਧਿਆਣਵੀ ਵੱਲੋਂ ਨਿਭਾਈ ਜਾਵੇਗੀ। ਮੇਲੇ ਵਿਚ ਗਾਇਕ ਅਤੇ ਗੀਤਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨਸ਼ੀਲੀਆ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ
Next articleਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਨੇ ਪੱਤਰਕਾਰ ਬਲਵੀਰ ਸਿੰਘ ਬੱਧਣ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ