ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਸਿੰਘ ਚੌਹਾਨ ਵੱਲੋਂ ਗੁਰਪੁਰਬ ਮੌਕੇ ਖੂਨਦਾਨ ਕਰਕੇ ਖੁਸ਼ੀ ਪ੍ਰਗਟਾਈ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਸਿੰਘ ਚੌਹਾਨ ਜਿਨ੍ਹਾਂ ਨੇ ਹੁਣ ਤੱਕ ਇਕ ਲੱਖ ਸੱਠ ਹਜ਼ਾਰ ਕਿਲੋਮੀਟਰ ਸਾਈਕਲ ਚਲਾਉਣ ਦਾ ਰੀਕਾਰਡ ਕਾਇਮ ਕੀਤਾ ਹੈ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਖੂਨ ਦਾਨ ਕਰਕੇ ਲੋਕਾਂ ਨਾਲ ਗੁਰਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਲੋਕਾਂ ਖੂਨ ਦਾਨ ਸੇਵਾ ਅਤੇ ਨੇਤਰ ਦਾਨ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਬਲੱਡ ਬੈਂਕ ਦੇ ਪ੍ਰਧਾਨ ਜਸਦੀਪ ਸਿੰਘ ਪਾਹਵਾ ਅਤੇ ਸਮਾਜ ਸੇਵੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਅਤੇ ਰਜਿੰਦਰ ਸਿੰਘ ਸਚਦੇਵਾ ਵੱਲੋਂ ਇਸ ਮਹਾਨ ਸੇਵਾ ਲਈ ਸ਼੍ਰੀ ਚੋਹਾਨ ਸਨਮਾਨਿਤ ਕੀਤਾ ਅਤੇ ਕਿਹਾ ਕਿ ਖੂਨ ਦਾਨ ਜਿਥੇ ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਸਹਾਈ ਹੁੰਦੀ ਹੈ ਉਥੇ ਇਕ ਖ਼ੂਨ ਦਾਨੀ ਸਰਬੱਤ ਦੇ ਭਲੇ , ਸਰਬਸਾਂਝੀਵਾਲਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵੀ ਸਹਾਈ ਹੁੰਦਾ ਹੈ । ਇਸ ਮੌਕੇ ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਜੋਂ ਕਿ ਲੰਮੇ ਸਮੇਂ ਤੋਂ ਖੂਨ ਦਾਨ ਅਤੇ ਨੇਤਰ ਦਾਨ ਸੇਵਾ ਨਾਲ ਜੁੜੇ ਹੋਏ ਹਨ ਨੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਖੂਨ ਦਾਨ ਅਤੇ ਨੇਤਰ ਦਾਨ ਸੇਵਾ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਉਨ੍ਹਾਂ ਕਿਹਾ ਕਿ ਅੱਜ ਵੀ ਸ਼੍ਰੀ ਚੋਹਾਨ ਵੱਲੋਂ ਖੂਨ ਦਾਨ ਕਰਨ ਤੋਂ ਪਹਿਲਾਂ 86 ਕਿਲੋਮੀਟਰ ਸਾਈਕਲ ਚਲਾਇਆ ਗਿਆ ਇਹ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਹੈ ਜਿੰਨਾ ਨੇ ਅਜੇ ਤੱਕ ਖੂਨ ਦਾਨ ਕਰਨ ਦੀ ਸੇਵਾ ਨਹੀਂ ਕੀਤੀ । ਇਸ ਮੌਕੇ ਤੇ ਗੁਰਦੀਪ ਸਿੰਘ ਸਚਦੇਵਾ, ਸਤਪਾਲ ਸਿੰਘ ਅਤੇ ਅਤੇ ਦਿਲਬਾਗ ਸਿੰਘ ਵੱਲੋਂ ਵੀ ਖੂਨ ਦਾਨੀ ਨੂੰ ਮੁਬਾਰਕਬਾਦ ਦਿੱਤੀ ਅਤੇ ਲੋਕਾਂ ਨੂੰ ਕਿਹਾ ਕਿ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਸਮਾਗਮਾਂ ਦੌਰਾਨ ਖੂਨ ਦਾਨ ਕਰਨ ਸਬੰਧੀ ਵੀ ਕੈਂਪ ਅਯੋਜਿਤ ਕੀਤੇ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੂੰ ਕੀਤਾ ਸਿਜਦਾ ਗ਼ਦਰੀ ਬਾਬਿਆਂ ਦੇ ਮੇਲੇ ‘ਤੇ ਮਾਰੀ ਪੜਚੋਲਵੀਂ ਨਜ਼ਰ
Next articleਵੱਧਦੀ ਠੰਢ ਵਿੱਚ ਡਾ: ਰਾਜ ਅਤੇ ਡਾ: ਇਸ਼ਾਂਕ ਦੇ ਰੋਡ ਸ਼ੋਅ ਨੇ ਸਿਆਸੀ ਪਾਰਾ ਚੜ੍ਹਾਇਆ