HOME ਨਿਊ ਯੌਰਕ ਵਿੱਖੇ ਇਟਰਨੈਸ਼ਨਲ ਬੋਧੀਸਤੱਵ ਗੁਰੂ ਰਵੀਦਾਸ ਆਰਗੇਨਾਈਜੇਸ਼ਨ ਵਲੋਂ ਯੂਨਾਇਟੇਡ ਨੇਸ਼ਨ ਸਾਹਮਣੇ...

ਨਿਊ ਯੌਰਕ ਵਿੱਖੇ ਇਟਰਨੈਸ਼ਨਲ ਬੋਧੀਸਤੱਵ ਗੁਰੂ ਰਵੀਦਾਸ ਆਰਗੇਨਾਈਜੇਸ਼ਨ ਵਲੋਂ ਯੂਨਾਇਟੇਡ ਨੇਸ਼ਨ ਸਾਹਮਣੇ ਸ਼ਾਂਤੀ ਮਾਰਚ ਕੀਤਾ ਗਿਆ

2

ਸਮਾਜ ਵੀਕਲੀ ਯੂ ਕੇ

ਨਿਊ ਯੌਰਕ :- ਅਮਰੀਕਾ ਦੇ ਮੰਨੇ ਪ੍ਰਮੰਨੇ ਸ਼ਹਿਰ ਨਿਊ ਯੌਰਕ ਵਿੱਖੇ ਅੰਬੇਡਕਰਾਈਟਸ ਬੋਧੀਆਂ ਵਲੋਂ ਇੱਕ ਜੂਨ ਦਿਨ ਐਤਵਾਰ ਨੂੰ ਯੂਨਾਇਟੇਡ ਨੇਸ਼ਨ ਮੂਹਰੇ ਬੋਧ ਗਯਾ ਦੇ ਮਹਾਬੋਧੀ ਮਹਾਵਿਹਾਰ ਨੂੰ ਲੈ ਕੇ ਸ਼ਾਂਤੀ ਮਾਰਚ ਕੀਤਾ ਗਿਆ ਹੈ ਜਿਸ ਵਿੱਚ ਕਾਫੀ ਦੂਰ ਦੂਰ ਤੋਂ ਸਾਥੀਆਂ ਨੇ ਭਾਗ ਲਿਆ| ਸ਼ਾਂਤੀ ਮਾਰਚ ਵਿੱਚ ਬੁਲਾਰਿਆਂ ਨੇ ਬੋਲਦਿਆਂ ਮਨੂੰਵਾਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਬੋਧੀਆਂ ਦੇ ਜੋ ਧਾਰਮਿਕ ਸਥਾਨ ਸੰਵਿਧਾਨਿਕ ਤੋਰ ਉੱਤੇ ਬੋਧੀਆਂ ਦੇ ਕੋਲ ਹੋਣੇ ਚਾਹੀਦੇ ਸਨ, ਪਰ ਮਨੂੰਵਾਦੀ ਸਰਕਾਰਾਂ ਨੇ ਭਾਰਤ ਵਿੱਚ ਦੇਸ਼ ਅਜਾਦ ਹੋਣ ਤੋਂ ਬਾਅਦ ਵੀ ਬੋਧੀਆਂ ਦੇ ਧਾਰਮਿਕ ਸਥਾਨ ਆਪਣੇ ਕਬਜੇ ਵਿੱਚ ਰੱਖੇ ਹੋਏ ਹਨ, ਉਹ ਧਾਰਮਿਕ ਸਥਾਨ ਜਲਦੀ ਤੋ ਜਲਦੀ ਬੋਧੀਆਂ ਦੇ ਹਵਾਲੇ ਕੀਤੇ ਜਾਣ, ਨਹੀ ਕਰਨ ਦੀ ਸੂਰਤ ਵਿੱਚ ਬੋਧੀਆਂ ਵਿੱਚ ਰੋਸ ਪੈਦਾ ਹੋ ਸਕਦਾ ਹੈ ਜਿਸ ਦੇ ਸਿੱਟੇ ਵਜੋਂ ਭਾਰਤ ਵਿੱਚ ਹਾਲਾਤ ਵਿਗੜ ਸਕਦੇ ਹਨ |

ਅਸੀਂ ਭਾਰਤ ਸਰਕਾਰ ਨੂੰ ਯੂਨਾਇਟੇਡ ਨੇਸ਼ਨ ਦੁਆਰਾ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਵਿਸ਼ੇ ਉੱਪਰ ਵਿਚਾਰ ਕਰਕੇ ਪੁਰਾਣੇ ਕਾਨੂੰਨ (BT Act 1949) ਭੰਗ ਕਰਕੇ ਨਵੇਂ ਕਨੂੰਨਾਂ ਤਹਿਤ ਬੋਧੀਆਂ ਦੇ ਆਪਣੇ ਧਾਰਮਿਕ ਸਥਾਨ ਊਨਾਂ ਦੇ ਹਵਾਲੇ ਕੀਤੇ ਜਾਣ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ | ਬੁਲਾਰਿਆਂ ਨੇ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਬੋਧੀਆਂ ਦੇ ਧਾਰਮਿਕ ਸਥਾਨ ਊਨਾਂ ਨੂੰ ਨਾ ਮਿਲੇ ਤਾ ਅਸੀਂ ਜਲਦੀ ਹੀ ਇੰਟਰਨੈਸ਼ਨਲ ਕੋਰਟ ਦਾ ਦਰਵਾਜਾ ਖੜਕਾਵਾਂਗੇ.

Previous articleਬੋਧੀਸਤਵ ਡਾ: ਬਾਬਾ ਸਾਹਿਬ ਅੰਬੇਡਕਰ ਪਬਲਿਕ ਸਕੂਲ, ਤਾਲੁਕਾ ਚਿਮੂਰ, ਜਿਲਾ ਚੰਦਰਪੁਰ (ਮਹਾਰਾਸ਼ਟਰ) ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ
Next articleअंतर्राष्ट्रीय बोधिसत्व गुरु रविदास संगठन ने न्यूयॉर्क में संयुक्त राष्ट्र के सामने शांति मार्च निकाला