ਅੰਤਰ ਰੇਲਵੇ ਸੱਭਿਆਚਾਰਕ ਪ੍ਰਤਿਯੋਗਤਾ 2024-2025 ਵਿੱਚ ਆਰ ਸੀ ਐਫ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ

ਸਭਿਆਚਾਰਕ ਟੀਮ ਦਾ ਆਰ ਸੀ ਐਫ ਪਹੁੰਚਣ ਤੇ ਮਜ਼ਦੂਰ ਯੂਨੀਅਨ ਵੱਲੋਂ  ਜ਼ੋਰਦਾਰ ਸਵਾਗਤ 
ਕਪੂਰਥਲਾ,(ਸਮਾਜ ਵੀਕਲੀ)  (ਕੌੜਾ)– ਆਈ ਸੀ ਐਫ ਚੇਨਈ ਵਿੱਚ ਆਯੋਜਿਤ ਅੰਤਰ ਰੇਲਵੇ ਸੱਭਿਆਚਾਰਕ ਪ੍ਰਤਿਯੋਗਤਾ 2024-2025 ਵਿੱਚ ਆਰ ਸੀ ਐਫ ਦੀ ਕਲਚਰਲ ਟੀਮ ਨੇ ਭਾਗ ਲਿਆ ਅਤੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਆਰ ਸੀ ਐੱਫ ਵਿੱਚ ਟੀਮ ਦੇ ਆਉਣ ਤੇ ਆਰ ਸੀ ਐੱਫ ਮਜ਼ਦੂਰ ਯੂਨੀਅਨ ਨੇ ਇਸ ਦਾ ਜ਼ੋਰਦਾਰ ਸਵਾਗਤ ਕੀਤਾ, ਅਤੇ ਕਲਚਰ ਟੀਮ ਦੇ ਸਾਰੇ ਹੀ ਕਲਾਕਾਰ ਸਾਥੀਆਂ ਨੂੰ ਹਾਰ ਪਾ ਕੇ ਤੇ ਮਠਿਆਈ ਖਵਾ ਕੇ ਉਹਨਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਜਿੱਥੇ ਢੋਲ ਨਾਲ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਭੰਗੜੇ ਪਾਏ ਗਏ। ਉਥੇ ਹੀ ਇਸ ਦੌਰਾਨ ਆਰ ਸੀ ਐੱਫ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਰਾਮ ਰਤਨ ਸਿੰਘ ਤੇ ਪ੍ਰਧਾਨ ਅਭਿਸ਼ੇਕ ਸਿੰਘ ਦੀ ਅਗਵਾਈ ਵਿੱਚ ਆਰ ਸੀ ਐੱਫ ਦੇ ਗੇਟ ਤੇ ਮਜ਼ਦੂਰ ਯੂਨੀਅਨ ਨੇ ਸਾਰੇ ਹੀ ਅਧਿਕਾਰੀ ਬੈਰੀਅਰ ਨੇ ਸੱਭਿਆਚਾਰਕ ਟੀਮ ਵਿੱਚ ਸ਼ਾਮਿਲ ਸ਼੍ਰੀ ਅਮਰੀਕ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸ਼੍ਰੀ ਪ੍ਰੀਤੀ ਸਿੰਘ, ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਵਿਪਨ ਕੁਮਾਰ ,ਗਗਨਦੀਪ ਸਿੰਘ ,ਪਰਦੀਪ ਕੁਮਾਰ ਗਾਇਕ ਕਲਾਕਾਰ ,ਵਿਧੀਸ਼ਾ ਸੈਨ ,ਦੀਪਕ ਪੁਰੀ ਤੇ ਸਾਥੀਆਂ ਨੂੰ ਹਾਰ ਪਹਿਨਾ ਕੇ ਉਹਨਾਂ ਨੂੰ ਵਧਾਈ ਦਿੱਤੀ। ਆਰ ਸੀ ਐੱਫ ਮਜ਼ਦੂਰ ਯੂਨੀਅਨ ਨੇ ਕਲਚਰ ਟੀਮ ਦੀ ਇਸ ਉਪਲੱਬਧੀ ਤੇ ਸਾਰੀ ਹੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਮਜ਼ਦੂਰ ਯੂਨੀਅਨ ਦੇ ਮੀਡੀਆ ਪ੍ਰਭਾਰੀ ਵੀਰ ਪ੍ਰਕਾਸ਼ ਪੰਚਾਲ , ਜੁਆਇੰਟ ਜਨਰਲ ਸਕੱਤਰ ਪ੍ਰੀਤਮ ਸਿੰਘ ,ਨਿਰਮਲ ਸਿੰਘ ,ਕਮਲਜੀਤ ,ਗੁਰਜੀਤ ਸਿੰਘ ਗੋਪੀ, ਮੇਜਰ ਸਿੰਘ ,ਸੱਤਿਆ ਪਾਲ ਪਰਾਸ਼ਰ ,ਸੁਰਿੰਦਰ ਸਿੰਘ, ਇਕਬਾਲ ਸਿੰਘ ,ਸਾਗਰ ਸਮੂਅਲ, ਵਿਸ਼ਨੂ ਕੁਮਾਰ ,ਰੇਵਲ ਸਿੰਘ, ਪ੍ਰਵੀਨ ਕੁਮਾਰ ਅਨਿਲ ਸੈਣੀ ਆਦਿ ਸ਼ਾਮਿਲ ਹੋਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਰਤਾਨਵੀ ਨਾਗਰਿਕ ਜੱਗੀ ਜੌਹਲ ਸੱਤ ਸਾਲ ਬਾਅਦ ਮੋਗਾ ਅਦਾਲਤ ਵੱਲੋਂ ਬਰੀ
Next articleਮਾਸਟਰ ਅਸ਼ੋਕ ਕੌਸ਼ਲ ਨੂੰ ਨਜ਼ਾਇਜ਼ ਪੁਲਿਸ ਹਿਰਾਸਤ ਵਿੱਚ ਰੱਖਣ ਦੀ ਵੱਖ ਵੱਖ ਜਥੇਬੰਦੀਆਂ ਨੇ ਕੀਤੀ ਸਖਤ ਨਿਖੇਧੀ