ਇੰਟਰ ਰੇਲਵੇ ਰੰਗ ਡਾਂਸ ਮੁਕਾਬਲੇ 2024-25

ਰੇਲ ਕੋਚ ਫੈਕਟਰੀ ਦੀ ਭੰਗੜਾ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਗੌਰਵ ਵਧਾਇਆ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਚੇਨਾਈ, ਤਮਿਲਨਾਡੂ ਵਿੱਚ 24 ਅਤੇ 27 ਫਰਵਰੀ ਨੂੰ ਆਯੋਜਿਤ ਇੰਟਰ ਰੇਲਵੇ ਰੰਗ ਡਾਂਸ ਮੁਕਾਬਲੇ 2024-25 ਵਿੱਚ ਰੇਲ ਕੋਚ ਫੈਕਟਰੀ  ਦੀ ਭੰਗੜਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਇਸ ਉਪਲਬਧੀ ਦੇ ਨਾਲ ਆਰ ਸੀ ਐੱਫ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਉਪਲਬਧੀ ਨੂੰ ਸਨਮਾਨਿਤ ਕਰਨ ਲਈ ਮੈਂਨਸ ਯੂਨੀਅਨ ਆਰ ਸੀ ਐੱਫ ਨੇ ਜੇਤੂ ਭੰਗੜਾ ਟੀਮ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਯੂਨੀਅਨ ਦੇ ਅਹੁਦੇਦਾਰਾਂ ਨੇ ਟੀਮ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇੰਝ ਹੀ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਰੇਲਵੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਨਾ ਦਿੱਤੀ। ਇਸ ਸਨਮਾਨ ਸਮਾਰੋਹ ਵਿੱਚ ਆਰ ਸੀ ਐੱਫ ਮੈਂਨਸ ਯੂਨੀਅਨ ਦੇ ਅਹੁਦੇਦਾਰ ਜਨਰਲ ਸਕੱਤਰ ਸ਼੍ਰੀ ਤਾਲਿਬ ਮੁਹੰਮਦ, ਪ੍ਰਧਾਨ ਸ਼੍ਰੀ ਸੁਰਜੀਤ ਸਿੰਘ ਸਹਿਤ ਸਾਰੇ ਜੇਤੂ ਟੀਮ ਮੈਂਬਰ ਅਤੇ ਸਭਿਆਚਾਰ ਸੋਸਾਇਟੀ ਦੇ ਸਕੱਤਰ ਸ਼੍ਰੀ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ ਗਈ। ਇਸ ਸਫਲਤਾ ਲਈ ਟੀਮ ਦੀ ਮਿਹਨਤ ਅਤੇ ਸਮਰਪਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ‘ਤੇ ਸ਼੍ਰੀ ਸੁਖਦੀਪ ਸਿੰਘ ਬਾਜਵਾ, ਸ਼੍ਰੀ ਰਾਜਿੰਦਰ ਸਿੰਘ, ਸ਼੍ਰੀ ਨਿਰਮਲ ਸਿੰਘ ਔਲਖ, ਸ਼੍ਰੀ ਰਜਨੀਸ਼ ਕੁਮਾਰ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਕੇਬਲ ਸਿੰਘ, ਸ਼੍ਰੀ ਚਰੰਜੀਤ ਸਿੰਘ, ਸ਼੍ਰੀ ਰਵਿੰਦਰ ਸਿੰਘ, ਸ਼੍ਰੀ ਸਤੀਸ਼ ਸ਼ਰਮਾ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਰਾਜਿੰਦਰ ਕੁਮਾਰ ਅਤੇ ਯੂਨੀਅਨ ਦੇ ਹੋਰ ਮੈਂਬਰ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਲਤਾਨਪੁਰ ਲੋਧੀ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਤੇ ਲੁੱਟਾਂ ਨੂੰ ਰੋਕਣ ਲਈ ਪੁਲਸ ਉਪਰਾਲੇ ਕਰੇ-ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ
Next articleਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਜਥੇਬੰਦੀਆਂ ਵੱਲੋਂ ਗਗਨ ਪਾਰਕ ਵਿਚ ਮੀਟਿੰਗ,10 ਮਾਰਚ ਨੂੰ ਵਿਧਾਇਕ ਦੇ ਘਿਰਾਓ ਦੀ ਖਿੱਚੀ ਤਿਆਰੀ