ਬੁੱਧੀਜੀਵੀ ਸਿਆਸਤ

Mool Chand Sharma

(ਸਮਾਜ ਵੀਕਲੀ)

ਅੱਜ ਸਾਹਿਤਕਾਰਾਂ ਵਿੱਚ ਸਿਆਸਤ
ਪੈਰ ਪਸਾਰ ਰਹੀ ਹੈ .
ਜੋ ਹੌਲ਼ੀ ਹੌਲ਼ੀ ਸਾਡੀ ਅਣਖ਼
ਨੂੰ ਮਾਰ ਰਹੀ ਹੈ .
ਬੱਸ ਹੁਣ ਕੋਰਟਾਂ ਉੱਪਰ ਹੀ
ਵਿਸ਼ਵਾਸ਼ ਰਹਿ ਗਿਆ ਏ ,
ਤਾਂ ਹੀ ਮਾਂ ਬੋਲੀ ਕੰਧਾਂ ਨਾਲ਼
ਟੱਕਰਾਂ ਮਾਰ ਰਹੀ ਹੈ .

ਬਚ ਕੇ ਮੋੜ ਤੋਂ

ਸਾਨੂੰ ਫਿਰਦੇ ਨੇ ਭਟਕਾਉਂਦੇ
ਸਹੀ ਖ਼ਿਆਲਾਂ ਤੋਂ .
ਏਹੀ ਕੁੱਝ ਹੀ ਕਰਦੇ ਆਏ
ਚੁਹੱਤਰ ਸਾਲਾਂ ਤੋਂ .
ਸਭੇ ਰਵਾਇਤੀ ਪਾਰਟੀਆਂ
ਘਿਓ ਖਿਚੜੀ ਹੋ ਗਈਆਂ ,
ਮੌਕਾ ਹੈ ਬਚ ਕੇ ਰਹੀਏ
ਇਹਨਾਂ ਦੀਆਂ ਚਾਲਾਂ ਤੋਂ .

ਮੂਲ ਚੰਦ ਸ਼ਰਮਾ .

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡੀ ਭੈਣ ਜੀ’
Next articleਰੂਹ ਦਾ ਸਾਥੀ