ਸਿਧਵਾਂ ਬੇਟ, ਜਗਰਾਉਂ (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ) -ਅੱਜ ਇੱਥੇ ਜਗਰਾਉਂ ਦੀ ਇੱਕ ਇੰਸ਼ੋਰਸ ਕੰਪਨੀ ਵੱਲੋਂ ਕਿਸਾਨ ਆਗੂ ਨਾਲ ਕਾਰ ਦੀ ਇੰਸੋਰੈਂਸ ਨੂੰ ਲੈ ਕੇ ਠੱਗੀ ਮਾਰਨ ਦੇ ਝਗੜੇ ਸੰਬੰਧੀ ਕੁੱਲ ਹਿੰਦ ਕਿਸਾਨ ਸਭਾ ਦਾ ਵਫਦ ਸਭਾ ਦੇ ਸੂਬਾਈ ਆਗੂ ਸੰਦੀਪ ਅਰੋੜਾ ਦੀ ਅਗਵਾਈ ਹੇਠ ਇੰਸ਼ੋਰੈਸ ਕੰਪਨੀ ਦੇ ਮਾਲਕ ਨੂੰ ਮਿਲਣ ਪਹੁੰਚਿਆ ਪਰ ਕੰਪਨੀ ਮਾਲਕ ਸਭਾ ਦੇ ਆਗੂਆਂ ਨੂੰ ਬਗੈਰ ਮਿਲਿਆ ਹੀ ਕਿਤੇ ਨਿਕਲ ਗਿਆ ਜਿਸਤੋਂ ਗੁੱਸੇ ਵਿੱਚ ਆਏ ਸਭਾ ਦੇ ਆਗੂਆਂ ਨੇ 9 ਜਨਵਰੀ ਨੂੰ ਪੁਰਾਣੀ ਦਾਣਾ ਮੰਡੀ ਵਿੱਚ ਇੰਨਸ਼ੋਰੈਂਸ ਕੰਪਨੀ ਦੇ ਦਫਤਰ ਮੂਹਰੇ ਧਰਨਾ ਦੇਣ ਦਾ ਐਲਾਨ ਕਰਦਿਆ ਲੋਕਾਂ ਨੂੰ ਅਪੀਲ ਕੀਤੀ ਹੈ। ਜਿਹੜੇ ਲੋਕ ਵੀ ਇਸ ਇੰਸ਼ੋਰੈਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਉਹ 9 ਜਨਵਰੀ ਦੇ ਧਰਨੇ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਇੰਸ਼ੋਰੈਸ ਦੇ ਨਾ ਤੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਠੱਗ ਏਜੰਟਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ।ਇਸ ਮੌਕੇ ਵਫਦ ਵਿੱਚ ਦਿਲਬਾਗ ਸਿੰਘ ਚੰਦੀ, ਅਮਰਦੀਪ ਢਿੱਲੋਂ, ਮਨਦੀਪ ਸਿੱਧੂ, ਨਵਦੀਪ ਤੇਜ਼ੀ, ਟੀਨੂੰ ਮਿਗਲਾਨੀ, ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



