‌ ‘ਰਾਸ਼ਟਰਪਤੀ ਦਾ ਕਰ ਰਿਹਾ ਹੈ ਅਪਮਾਨ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

‘ਮੋਦੀ’ ਨੇ ਨਵੀਂ ਸੰਸਦ ਦੀ ‘ਨੀਂਹ’ ਰੱਖਣ ਵੇਲੇ,
ਬਣਦਾ ਰਾਸ਼ਟਰਪਤੀ ‘ਕੋਵਿੰਦ’ ਨੂੰ ਨਾ ਦਿਤਾ ਸਨਮਾਨ
ਦੁਨੀਆਂ ਵਾਲਿਓ।
ਹੁਣ ਰਾਸ਼ਟਰਪਤੀ ‘ਦ੍ਰੋਪਤੀ ਮੁਰਮੂ’ ਨੂੰ ਉਦਘਾਟਨ ਉਤੇ,
ਸੱਦਾ ਨਾ ਦੇਕੇ ਕਰ ਰਿਹਾ ਅਪਮਾਨ ਦੁਨੀਆਂ ਵਾਲਿਓ।
ਕਿਉਂਕਿ ਇਹ ‘ਦੋਵੇਂ ਰਾਸ਼ਟਰਪਤੀ’ ਸੀ ‘ਦਲਿਤ ਸਮਾਜ’ ਵਿਚੋਂ,
ਜਿਹਨਾਂ ਦੀ ਸਮਝੀ ਜਾਂਦੀ ਅਖੌਤੀ ‘ਨੀਵੀਂ ਜਾਤ’ ਦੁਨੀਆਂ ਵਾਲਿਓ।
ਇਹੋ ਜਿਹੇ ਸ਼ੁਭ ਮੌਕੇ ਅਖੌਤੀ ਉੱਚੀ ਜਾਤ ਵੱਲੋਂ,
ਪ੍ਰੋਗਰਾਮ ਸਮਝਿਆ ਜਾਂਦਾ ਹੈ ‘ਨਾਪਾਕ’ ਦੁਨੀਆਂ ਵਾਲਿਓ।
ਐਸੀਆਂ ਪਾਰਟੀਆਂ ਨੂੰ ਵੋਟ ਦੇਣੋਂ ਗੁਰੇਜ਼ ਕਰੋ,
ਜਿਸ ਦੇ ਇਰਾਦੇ ਨਾ ਹੋਣ ‘ਪਾਕ’ ਦੁਨੀਆਂ ਵਾਲਿਓ।
ਸਾਰੀਆ ਪਾਰਟੀਆਂ ਵਿਚ ਬੈਠੇ ਇਨਸਾਫ਼ ਪਸੰਦੋ,
ਇਸ ਪ੍ਰੋਗਰਾਮ ਦਾ ਜੱਚਕੇ ਕਰੋ ਬਾਈਕਾਟ ਦੁਨੀਆਂ ਵਾਲਿਓ।

ਲੇਖਕ – ਮੇਜਰ ਸਿੰਘ ‘ਬੁਢਲਾਡਾ’
94176 42327

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲ ਅਤੇ ਕਲ
Next articleNY State Assembly to pass legislation to observe Diwali as federal holiday