ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਰਿਹਾ ਚੇਅਰਮੈਨ ਡਾ . ਅਜੈਬ ਸਿੰਘ ਚੱਠਾ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “

(ਸਮਾਜ ਵੀਕਲੀ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਮਹੀਨਾਵਾਰ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ ਪਾਰ ‘ਕਰਵਾਇਆ ਗਿਆ । ਆਨਲਾਈਨ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਵਰਲਡ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਡਾ . ਅਜੈਬ ਸਿੰਘ ਚੱਠਾ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ । ਪੰਜਾਬ ਸਾਹਿਤ ਅਕਾਦਮੀ ਦੇ ਡਾਕਟਰ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਰਮਿੰਦਰ ਰੰਮੀ ਵੱਲੋਂ ਕੀਤੇ ਜਾਂਦੇ ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਕੁਲਜੀਤ ਕੌਰ ਨੇ ਅਜੈਬ ਸਿੰਘ ਚੱਠਾ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਉਨਾਂ ਦੇ ਵੱਲੋਂ ਕੀਤੀ ਜਾਂਦੀ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂਬਾਰੇ ਵਿਚਾਰ ਚਰਚਾ ਕੀਤੀ । ਉਹਨਾਂ ਇਸ ਪ੍ਰੋਗਰਾਮ ਲਈ ਆਪਣੇ ਸਾਥੀਆਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਦੀ ਵੀ ਗੱਲ ਕੀਤੀ| ਉਹਨਾਂ ਦੱਸਿਆ ਕਿ ਇਹ ਕਾਨਫ਼ਰੰਸ ਪੰਜ ਛੇ ਸੱਤ ਜੁਲਾਈ ਨੂੰ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਹੈ| ਉਹਨਾਂ ਪਿਛਲੀਆਂ ਨੌ ਕਾਨਫਰੰਸਾਂ ਦੇ ਸ਼ਾਨਦਾਰ ਇਤਿਹਾਸ ਦੀ ਗੱਲ ਕੀਤੀ| ਉਹਨਾਂ ਦੱਸਿਆ ਕਿ ਉਹ ਇਸ ਬਾਰੇ ਕਰਾਉਣ ਵਾਲੀ ਕਾਨਫਰੰਸ ਵਿੱਚ “ਪੰਜਾਬੀ ਨਾਇਕ ਦਾ ਮੁਹਾਂਦਰਾ “ਵਿਸ਼ੇ ਤੇ ਗੱਲਬਾਤ ਕਰਾਉਣਗੇ| ਉਹਨਾਂ ਆਪਣੇ ਸਹਿਯੋਗੀ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਹੀ ਉਹਨਾਂ ਨੂੰ ਆਰਥਿਕ ਤੌਰ ਤੇ ਵੀ ਸਹਿਯੋਗ ਦਿੰਦੇ ਹਨ| ਉਹਨਾਂ ਨੇ ਦੱਸਿਆ ਕਿ ਵਰਲਡ ਪੰਜਾਬੀ ਕਾਨਫਰੰਸ ਵਿੱਚ ਅਨੁਸ਼ਾਸਨ ਅਤੇ ਪ੍ਰੋਗਰਾਮ ਦੇ ਸਮੁੱਚੇ ਰੂਪ ਰੇਖਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।| ਉਹਨਾਂ ਨੇ ਆਪਣੇ ਸਾਥੀ ਸ . ਸਰਦੂਲ ਸਿੰਘ ਥਿਆੜਾ , ਡਾ. ਸੰਤੋਖ ਸਿੰਘ ਸੰਧੂ ,ਰਮਨੀ ਬਤਰਾ ਤੇ ਬਲਵਿੰਦਰ ਕੌਰ ਚੱਠਾ ਦੇ ਸਹਿਯੋਗ ਨੂੰ ਵਿਸ਼ੇਸ਼ ਤੌਰ ਤੇ ਦੱਸਿਆ| ਉਹ ਮਹਿਸੂਸ ਕਰਦੇ ਹਨ ਕਿ ਇਸ ਕਾਨਫਰੰਸ ਨੂੰ ਸਮੁੱਚੇ ਵਿਸ਼ਵ ਵਿੱਚੋਂ ਪੰਜਾਬੀ ਪ੍ਰੇਮੀਆਂ ਵੱਲੋਂ ਬਹੁਤ ਹੁੰਗਾਰਾ ਦਿੱਤਾ ਜਾਂਦਾ ਹੈ । ਪ੍ਰੋਗਰਾਮ ਦੇ ਆਰੰਭ ਵਿੱਚ ਅਰਵਿੰਦਰ ਸਿੰਘ ਢਿੱਲੋਂ ਨੇ ਇਸ ਕਾਨਫਰੰਸ ਬਾਰੇ ਦੱਸਿਆ ਤੇ ਪੁਰਾਣੀਆਂ ਕਾਨਫਰੰਸਾਂ ਦਾ ਵੀ ਸ਼ਾਨਦਾਰ ਇਤਿਹਾਸ ਦੱਸਿਆ|

ਉਹਨਾਂ ਚੱਠਾ ਸਾਹਿਬ ਨੂੰ ਬਹੁਤ ਹੀ ਹਿੰਮਤੀ ਅਤੇ ਮਿਹਨਤੀ ਇਨਸਾਨ ਦੱਸਿਆ ਜੋ ਲਗਾਤਾਰ ਵਰਲਡ ਪੰਜਾਬੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਯਤਨਸ਼ੀਲ ਰਹਿੰਦੇ ਹਨ । ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਜੀ ਨੇ ਅਜੈਬ ਸਿੰਘ ਚੱਠਾ ਜੀ ਦਾ ਸਵਾਗਤ ਕਰਦਿਆਂ ਉਹਨਾਂ ਦੁਆਰਾ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਪ੍ਰਧਾਨ ਰਿੰਟੂ ਭਾਟੀਆ ਨੇ ਵੀ ਪਿਛਲੀਆ ਕਾਨਫਰੰਸਾਂ ਦੀ ਸਫਲਤਾ ਬਾਰੇ ਦੱਸਦਿਆਂ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸ . ਸਰਦੂਲ ਸਿੰਘ ਥਿਆੜਾ ਨੇ ਦੱਸਿਆ ਕਿ ਇਥੋਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੋੜਨਾ ਬਹੁਤ ਜਰੂਰੀ ਹੈ। ਉਹਨਾਂ ਸਮੁੱਚੀ ਟੀਮ ਦੇ ਸਹਿਯੋਗ ਤੇ ਤਸੱਲੀ ਪ੍ਰਗਟ ਕੀਤੀ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਮੀਤ ਪ੍ਰਧਾਨ ਪ੍ਰੋ ਨਵਰੂਪ ਨੇ ਵੀ ਇਸ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਪਿਛਲੀਆ ਕਾਨਫਰੰਸਾਂ ਦੇ ਵਧੀਆ ਪ੍ਰਬੰਧ ਲਈ ਪ੍ਰਸ਼ੰਸਾ ਕੀਤੀ। ਸਮੁੱਚੇ ਪ੍ਰੋਗਰਾਮ ਸਬੰਧੀ ਆਪਣੇ ਪ੍ਰਭਾਵ ਪ੍ਰਗਟ ਕਰਦਿਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਚੀਫ਼ ਐਡਵਾਈਜ਼ਰ ਸ . ਪਿਆਰਾ ਸਿੰਘ ਕੁੱਦੋਵਾਲ ਨੇ ਅਜੈਬ ਸਿੰਘ ਚੱਠਾ ਨੂੰ ਇਕ ਯੋਗ ਅਤੇ ਸਫਲ ਲੀਡਰ ਅਤੇ ਪ੍ਰਬੰਧਕ ਦੱਸਿਆ ਜੋ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਅਤੇ ਭਰੋਸੇ ਨਾਲ ਲਗਾਤਾਰ ਵਰਲਡ ਪੰਜਾਬੀ ਕਾਨਫਰੰਸ ਦੇ ਤਿੰਨ ਦਿਨਾਂ ਦੇ ਪ੍ਰੋਗਰਾਮ ਕਰਵਾਉਣ ਵਿੱਚ ਸਫਲ ਰਹੇ ਹਨ। ਉਹਨਾਂ 5, 6, 7 ਜੁਲਾਈ ਨੂੰ ਹੋਣ ਵਾਲੀ ਕਾਨਫਰੰਸ ਨੂੰ ਵਿਸ਼ੇਸ਼ ਦੱਸਿਆ ਅਤੇ ਸਭ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਹਨਾਂ ਚੱਠਾ ਸਾਹਿਬ ਦੁਆਰਾ ਤਿਆਰ ਕੀਤੀਆਂ ਪੁਸਤਕਾਂ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।

ਅੰਤ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਦੱਸਿਆ ਕਿ ਸ . ਅਜੈਬ ਸਿੰਘ ਚੱਠਾ ਜੀ ਆਪਣੀ ਟੀਮ ਮੈਂਬਰਜ਼ ਨੂੰ ਨਾਲ ਲੈ ਕੇ ਚੱਲਦੇ ਹਨ । ਕਹਿਣੀ ਤੇ ਕਰਨੀ ਦੇ ਪੂਰੇ ਨੇ । ਚੱਠਾ ਜੀ ਦੇ ਉਪਰਾਲੇ ਬਹੁਤ ਸਰਾਹੁਣਯੋਗ ਹਨ । ਰਮਿੰਦਰ ਰੰਮੀ ਨੇ ਸ . ਅਜੈਬ ਸਿੰਘ ਚੱਠਾ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਮਿਹਨਤੀ ਸੁਭਾਅ ਬਾਰੇ ਇਕ ਕਵਿਤਾ ਰਾਹੀਂ ਉਨ੍ਹਾਂ ਦਾ ਪ੍ਰੋਗਰਾਮ ਵਿੱਚ ਆਓਣ ਲਈ ਧੰਨਵਾਦ ਕੀਤਾ। ਪ੍ਰਸਿੱਧ ਨਾਵਲਕਾਰ ਸ . ਨਾਨਕ ਸਿੰਘ ਜੀ ਦੇ ਬੇਟੇ ਸ . ਕੁਲਬੀਰ ਸੂਰੀ ਜੀ ਵਿਸ਼ੇਸ਼ ਤੌਰ ਤੇ ਇਸ ਵੈਬੀਨਾਰ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਦੱਸਿਆ ਕਿ ਸ . ਅਜੈਬ ਸਿੰਘ ਚੱਠਾ ਜੀ ਤੇ ਤੁਸੀਂ ਸਾਰੇ ਮਾਂ ਬੋਲੀ ਪੰਜਾਬੀ ਲਈ ਬਹੁਤ ਵੱਡਾ ਕਾਰਜ ਕਰ ਰਹੇ ਹੋ । ਮੈਨੂੰ ਇਸ ਵੈਬੀਨਾਰ ਵਿੱਚ ਆ ਕੇ ਬਹੁਤ ਵਧੀਆ ਲੱਗਾ । ਹੋਰ ਵੀ ਬਹੁਤ ਮੈਂਬਰਜ਼ ਸ . ਅਜੈਬ ਸਿੰਘ ਚੱਠਾ ਜੀ ਦੀ ਸ਼ਖ਼ਸੀਅਤ ਅਤੇ ਉਹਨਾਂ ਦੇ ਕੰਮਾਂ ਬਾਰੇ ਦੱਸਣਾ ਚਾਹੁੰਦੇ ਸਨ ਪਰ ਸਮਾਂ ਨਾ ਹੋਣ ਕਰਕੇ ਉਹਨਾਂ ਨੂੰ ਸਮਾਂ ਨਹੀਂ ਮਿਲ ਸਕਿਆ । ਬਹੁਤ ਹੀ ਸੁਖਾਵੇਂ ਮਾਹੋਲ ਵਿੱਚ ਮੀਟਿੰਗ ਸਮਾਪਤ ਹੋਈ । ਇਸ ਪ੍ਰੋਗਰਾਮ ਵਿਚ ਡਾ . ਪੁਸ਼ਵਿੰਦਰ ਕੌਰ ਖੋਖਰ , ਹਰਦਿਆਲ ਸਿੰਘ ਝੀਤਾ , ਹਰਜਿੰਦਰ ਕੌਰ ਸਧੜ, ਅਮਰ ਜੋਤੀ ਮਾਂਗਟ, ਇੰਜੀ ਜਗਦੀਪ ਮਾਂਗਟ, ਕੁਲਬੀਰ ਸਿੰਘ ਸੂਰੀ, ਸ਼ਿੰਗਾਰਾ ਲੰਗੇਰੀ, ਕੁਲਵਿੰਦਰ ਸਿੰਘ ਗਾਖਲ, ਪੋਲੀ ਬਰਾੜ, ਪੁਸ਼ਪਿੰਦਰ, ਭੁਪਿੰਦਰ ਸਿੰਘ , ਪੂਨਮ , ਗੁਰਜੰਟ ਸਿੰਘ , ਗੁਰਦੀਪ ਕੌਰ ਜੰਡੂ , ਹਰਭਜਨ ਗਿੱਲ , ਸ਼ਿੰਗਾਰਾ ਲੰਗੇਰੀ , ਸੁਖਵੀਰ ਕੌਰ ਸਰਾਂ , ਭੁਪਿੰਦਰ ਕੌਰ ਵਾਲੀਆ , ਸਰਬ ਲੁਧੜ , ਮਨਿੰਦਰ ਕੌਰ , ਗੁਰਸ਼ਰਨਜੀਤ ਕੌਰ ਔਲਖ , ਗੁਰਲਾਲ ਸਿੰਘ ਸਿਧੂ , ਗਿਆਨ ਸਿੰਘ ਡੀ ਪੀ ਆਰ , ਜਸਪਾਲ ਸਿੰਘ ਦੇਸੂਵੀ , ਪ੍ਰਕਾਸ਼ ਕੌਰ , ਪੀ ਐਸ , ਤੇ ਹੋਰ ਵੀ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਇਸ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਸ਼ਿਰਕਤ ਕੀਤੀ ਤੇ ਚੱਠਾ ਜੀ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਆਦਿ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।ਧੰਨਵਾਦ ਸਹਿਤ ਇਹ ਰਿਪੋਰਟ ਪ੍ਰੋ . ਕੁਲਜੀਤ ਕੌਰ ਜੀ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਕੁਲਜੀਤ ਜੀ ਬਹੁਤ ਮੰਝੇ ਹੋਏ ਐਂਕਰ ਤੇ ਹੋਸਟ ਹਨ । ਆਪਣੇ ਨਿਵੇਕਲੇ ਅੰਦਾਜ਼ ਵਿੱਚ ਬਹੁਤ ਸ਼ਾਨਦਾਰ ਰੂਬਰੂ ਕਰਦੇ ਹਨ ।

ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਸ਼ਨ ਸਤਲੁਜ ਜਥੇਬੰਦੀ ਨੇ ਦਵਿੰਦਰ ਸਿੰਘ ਸੰਗੋਵਾਲ ਨੂੰ ਹਲਕਾ ਨਕੋਦਰ ਦਾ ਪ੍ਰਧਾਨ ਨਿਯੁਕਤ ਕੀਤਾ
Next articleਈਦ ਆਪਸੀ ਭਾਈਚਾਰੇ, ਸਦਭਾਵਨਾ ਅਤੇ ਪਿਆਰ ਦਾ ਪ੍ਰਤੀਕ ਹੈ – ਸ਼ੇਖ ਮੰਨਾਨ