ਫਿਲੌਰ/ਅੱਪਰਾ (ਸਮਾਜ ਵੀਕਲੀ)(ਜੱਸੀ)-ਇੰਸਪੈਕਟਰ ਸੁਖਦੇਵ ਸਿੰਘ ਨੇ ਪੁਲਿਸ ਥਾਣਾ ਫਿਲੌਰ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਮੀਡੀਆ ਦੇ ਰੂਬਰੂ ਹੁੰਦਿਆਂ ਉਨਾਂ ਕਿਹਾ ਕਿ ਇਲਾਕੇ ‘ਚ ਨਸ਼ਾ ਤਸਕਰਾਂ ਤੇ ਗਲਤ ਕਾਰੋਬਾਰ ਕਰਨ ਵਾਲਿਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਗੌਰਕਰਨ ਯੋਗ ਹੈ ਕਿ ਇੰਸਪੈਕਟਰ ਸੁਖਦੇਵ ਸਿੰਘ ਇੱਕ ਮਿਹਨਤੀ ਤੇ ਸਖਤ ਪੁਲਿਸ ਅਫਸਰ ਵਜੋਂ ਜਾਣੇ ਜਾਂਦੇ ਹਨ | ਇਸ ਤੋਂ ਪਹਿਲਾਂ ਉਹ ਚੌਂਕੀ ਇੰਚਾਰਜ ਅੱਪਰਾ, ਪੁਲਿਸ ਥਾਣਾ ਗੋਰਾਇਆ ਦੇ ਥਾਣਾ ਮੁਖੀ, ਥਾਣਾ ਮੁਖੀ ਨਕੋਦਰ , ਥਾਣਾ ਮੁਖੀ ਨੂਰਮਹਿਲ, ਸ਼ਪੈਖਲ ਕ੍ਰਾਈਮ ਬ੍ਰਾਂਚ ਦੇ ਮੁਖੀ ਤੇ ਹੋਰ ਕਈ ਥਾਂਵਾਂ ‘ਤੇ ਥਾਣਾ ਮੁਖੀ ਵੀ ਰਹਿ ਚੁੱਕੇ ਹਨ | ਇਸ ਮੌਕੇ ਉਨਾਂ ਇਲਾਕੇ ਦੇ ਗਲਤ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਜਾਂ ਤਾਂ ਗਲਤ ਕੰਮ ਕਰਨਾ ਛੱਡ ਦੇਣ ਜਾਂ ਫਿਲੌਰ ਦਾ ਇਹ ਇਲਾਕਾ ਛੱਡ ਦੇਣ | ਇਸ ਮੌਕੇ ਉਨਾਂ ਕਿਹਾ ਕਿ ਕਿਸੇ ਵੀ ਦਿਹਾੜੀਦਾਰ ਜਾਂ ਮਜਦੂਰ ਨੂੰ ਪੁਲਿਸ ਪ੍ਰਸ਼ਾਸ਼ਨ ਵਲੋਂ ਲਗਾਏ ਜਾਂਦੇ ਨਾਕਿਆਂ ਦੌਰਾਨ ਕਦੇ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ | ਉਨਾਂ ਫਿਲੌਰ ਇਲਾਕੇ ਦੇ ਕਈ ਪਿੰਡਾਂ ‘ਚ ਨਸ਼ਾ ਵੇਚਣ ਵਾਲਿਆਂ ਨੂੰ ਖਾਸ ਤੌਰ ‘ਤੇ ਵਾਰਨਿੰਗ ਦਿੰਦਿਆਂ ਕਿਹਾ ਕਿ ਉਹ ਯੁਵਾ ਪੀੜੀ ਨੂੰ ਨਸ਼ਿਆਂ ਦੇ ਦਰਿਆ ‘ਚ ਧੱਕਣਾ ਬੰਦ ਕਰ ਦੇਣ ਨਹੀਂ ਤਾਂ ਕਾਨੂੰਨ ਆਪਣਾ ਕੰਮ ਕਰੇਗਾ | ਉਨਾਂ ਅੱਗੇ ਕਿਹਾ ਕਿ ਆਮ ਲੋਕ ਜਦੋਂ ਮਰਜ਼ੀ ਉਨਾਂ ਨੂੰ ਪ੍ਰਸ਼ਾਸ਼ਨਿਕ ਕੰਮਾਂ ਲਈ ਪੁਲਿਸ ਥਾਣਾ ਫਿਲੌਰ ਆ ਕੇ ਮਿਲ ਸਕਦੇ ਹਨ ਤੇ ਸਾਰਿਆਂ ਦਾ ਕੰਮ ਕਾਨੂੰਨ ਅਨੁਸਾਰ ਜਲਦੀ ਤੋਂ ਜਲਦੀ ਕੀਤਾ ਜਾਵੇਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly