ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇਨਰ ਵੀਲ੍ਹ ਕਲੱਬ ਬੰਗਾ ਵਲੋਂ ਕਲੱਬ ਪ੍ਰਧਾਨ ਡਾ. ਬੰਦਨਾ ਮੂੰਗਾ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਤਿਉਹਾਰ ਨਿਵੇਕਲੇ ਢੰਗ ਨਾਲ ਸਬਜੀ ਮੰਡੀ ਬੰਗਾ ਵਿਖੇ ਸ਼ਹਿਰ ਦੇ ਰਿਕਸ਼ਾ ਚਾਲਕਾਂ ਨੂੰ ਗਰਮ ਜੈਕਟਾਂ ਅਤੇ ਵਾਰਮਰ ਵੰਡ ਕੇ ਮਨਾਇਆ ਗਿਆ। ਇਸ ਮੌਕੇ ਤੇ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਇਨਰ ਵੀਲ੍ਹ ਕਲੱਬ ਦੇ ਪ੍ਰਧਾਨ ਡਾ. ਬੰਦਨਾ ਮੂੰਗਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲੋੜਵੰਦਾਂ ਦੀ ਮਦਦ ਕਰਨਾ ਹੈ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਵੇ। ਇਸੇ ਲੜੀ ਤਹਿਤ ਸ਼ਹਿਰ ਦੇ 22 ਰਿਕਸ਼ਾ ਚਾਲਕਾਂ ਨੂੰ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਜੈਕਟਾਂ ਤੇ ਵਾਰਮਰ ਵੰਡ ਕੇ ਇਹਨਾਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ। ਕਿਸੇ ਲੋੜਵੰਦ ਦੀ ਮਦਦ ਕਰ ਕੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ। ਅੱਗੇ ਤੋਂ ਵੀ ਇਸ ਤਰਾਂ ਦੇ ਹੋਰ ਪ੍ਰੋਜੈਕਟ ਕਰਦੇ ਰਹਾਂਗੇ। ਇਸ ਮੌਕੇ ਮਨਮੋਹਨ ਸੂਰੀ, ਮੀਨੂੰ ਅਰੋੜਾ ਐਮਸੀ, ਗੁਰਪ੍ਰੀਤ ਕੌਰ, ਰਮਨਜੀਤ ਕੌਰ ਵਿੱਤ ਸਕੱਤਰ, ਕਰਮਜੀਤ ਸਿੰਘ, ਗੁਰਚਰਨ ਸਿੰਘ, ਹਰਮਨਪ੍ਰੀਤ ਸਿੰਘ ਰਾਣਾ, ਜਗਮੀਤ ਸਿੰਘ ਚੇੜਾ ਕੈਨੇਡਾ ਆਦਿ ਹਾਜਰ ਸਨ। ਰਿਕਸ਼ਾ ਚਾਲਕਾਂ ਨੂੰ ਜੈਕਟਾਂ ਤੇ ਵਾਰਮਰ ਵੰਡਦੇ ਹੋਏ ਕਲੱਬ ਦੇ ਪ੍ਰਧਾਨ ਡਾ. ਬੰਦਨਾ ਮੂੰਗਾ ਤੇ ਹੋਰ ਅਹੁਦੇਦਾਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj