*ਸਿਆਹੀ ਦੇ ਰੰਗਾਂ ਦੀ ਵਿਸ਼ੇਸ਼ ਮਹੱਤਤਾ*

ਜੇ.ਐੱਸ.ਮਹਿਰਾ

(ਸਮਾਜ ਵੀਕਲੀ) ਕੋਈ ਦਫਤਰ ਭਾਵੇਂ ਸਰਕਾਰੀ ਹੈ ਭਾਵੇਂ ਪ੍ਰਾਈਵੇਟ ਹੈ, ਉੱਥੇ ਵਰਤੀ ਜਾਣ ਵਾਲੀ ਸਿਆਹੀ ਦੇ ਰੰਗਾਂ ਦੀ ਆਪਣੀ  ਵਿਸ਼ੇਸ਼ ਮਹੱਤਤਾ ਹੁੰਦੀ ਹੈ।ਪੈੱਨ ਹੋਵੇ ਭਾਵੇਂ ਬਾਲ-ਪੈੱਨ ਹੋਵੇ ਨੀਲਾ,ਲਾਲ,ਹਰਾ ਅਤੇ ਕਾਲਾ ਰੰਗ ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਹੈ।ਸਿਆਹੀ ਦੇ ਇਹ ਰੰਗ ਕਿਸੇ ਵਿਸ਼ੇਸ਼ ਅਹੁਦੇ ਦੇ ਅਧਿਕਾਰਾਂ ਅਤੇ ਸ਼ਕਤੀਆਂ ਦੀ ਵਿਸ਼ੇਸ਼ ਮਹੱਤਤਾ ਵੀ ਦੱਸਦੇ ਹਨ।ਸੋ ਸਿਆਹੀ ਦੇ ਇਹਨਾਂ ਰੰਗਾਂ ਦੀਆਂ ਸ਼ਕਤੀਆਂ ਅਤੇ ਮਹੱਤਤਾ ਨੂੰ ਜਾਨਣਾ ਬਹੁਤ ਜਰੂਰੀ ਹੈ।ਆਓ ਸਿਆਹੀ ਦੇ ਇਹਨਾਂ ਰੰਗਾਂ ਦੀ ਵਿਸ਼ੇਸ਼ਤਾ ਅਤੇ ਵਰਤੇ ਜਾਣ ਦੇ ਕਾਰਨਾਂ ਬਾਰੇ ਜਾਣਦੇ ਹਾਂ:-
1. ਹਰਾ ਪੈੱਨ:-ਕਿਸੇ ਵੀ ਵਿਭਾਗ ਜਾ ਦਫਤਰ ਦੇ ਸੀਨੀਅਰ ਅਧਿਕਾਰੀ ਦੁਆਰਾ ਜਾ ਗਜ਼ਟੱਡ ਅਫਸਰ ਦੁਆਰਾ ਹਰਾ ਪੈੱਨ ਵਰਤਿਆ ਜਾਂਦਾ ਹੈ। ਹਰਾ ਰੰਗ ਖੁਸ਼ਿਹਾਲੀ ਅਤੇ ਚੱਲਣ ਦਾ ਪ੍ਰਤੀਕ ਹੈ।ਸੜਕ ਦੇ ਉੱਤੇ ਜਦੋਂ ਹਰੀ ਬੱਤੀ ਹੋ ਜਾਂਦੀ ਹੈ ਤਾਂ ਅਸੀਂ ਚੱਲ ਪੈਂਦੇ ਹਾਂ। ਇਸ ਲਈ ਸੀਨੀਅਰ ਅਧਿਕਾਰੀਆਂ ਅਤੇ ਗਜ਼ਟੱਡ ਅਫ਼ਸਰਾ ਨੂੰ ਹਰਾ ਪੈੱਨ ਵਰਤਣ ਦਾ ਅਧਿਕਾਰ ਦਿੱਤਾ ਗਿਆ ਹੈ।ਹਰੇ ਪੈੱਨ ਨਾਲ ਹਸਤਾਖਰ ਹੋ ਜਾਣ ਤੋਂ ਬਾਅਦ ਕੋਈ ਵੀ ਦਰਖਾਸਤ ਜਾਂ ਅਰਜੀ ਬਿਨਾਂ ਕਿਸੇ ਰੋਕ-ਟੋਕ ਤੋਂ ਅੱਗੇ ਵੱਧ ਸਕਦੀ ਹੈ।ਹਰੇ ਪੈੱਨ ਨਾਲ ਹੋਏ ਹਸਤਾਖਰ ਇਸ ਗੱਲ ਦਾ ਪ੍ਰਤੀਕ ਹੁੰਦੇ ਹਨ ਕਿ ਸੀਨੀਅਰ ਅਧਿਕਾਰੀਆਂ ਜਾਂ ਗਜ਼ਟੱਡ ਅਫਸਰਾਂ ਦੁਆਰਾ ਇਸ ਦਸਤਾਵੇਜ਼ ਦੀ ਜਾਂਚ-ਪੜਤਾਲ ਹੋ ਚੁੱਕੀ ਹੈ।ਇੱਕ ਗੱਲ ਧਿਆਨ ਵਿੱਚ ਰੱਖੀ ਜਾਵੇ ਕਿ ਕੋਈ ਵੀ ਸੀਨੀਅਰ ਅਫਸਰ ਜਾਂ ਗਜ਼ਟੱਡ ਅਫਸਰ ਅਦਾਲਤ ਵਿੱਚ ਹਰੇ ਪੈੱਨ ਨਾਲ ਹਸਤਾਖਰ ਨਹੀਂ ਕਰ ਸਕਦਾ।
2. ਲਾਲ ਪੈੱਨ:- ਲਾਲ ਰੰਗ ਰੁਕਣ,ਖਤਰੇ ਅਤੇ ਸਤਰਕ ਹੋਣ ਦਾ ਪ੍ਰਤੀਕ ਹੈ।ਇਸ ਲਈ ਹੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਦੀਆਂ ਗਲਤੀਆਂ ਨੂੰ ਠੀਕ ਕਰਨ ਲਈ ਉਨਾਂ ਦੀਆਂ ਕਾਪੀਆਂ ਨੂੰ ਲਾਲ ਪੈੱਨ ਦੁਆਰਾ ਚੈੱਕ ਕੀਤਾ ਜਾਂਦਾ ਹੈ।ਜਿੱਥੇ ਕਿਤੇ ਗਲਤੀ ਹੁੰਦੀ ਹੈ, ਉਸ ਸ਼ਬਦ ਨੂੰ ਅੰਡਰਲਾਈਨ ਕਰਕੇ ਜਾ ਉਸ ਉੱਤੇ ਸਰਕਲ ਲਗਾ ਕੇ ਉਸ ਨੂੰ ਠੀਕ ਕਰਨ ਦੀ ਸੂਚਨਾ ਦੇ ਦਿੱਤੀ ਜਾਂਦੀ ਹੈ।ਕਈ ਸਾਲ ਪਹਿਲਾਂ ਸਕੂਲਾਂ ਦੇ ਬੱਚਿਆਂ ਦੁਆਰਾ ਪ੍ਰਸ਼ਨ ਲਿਖਣ ਲਈ ਲਾਲ ਪੈਨ ਵਰਤਿਆ ਜਾਂਦਾ ਸੀ।ਪਰ ਅੱਜ ਕੱਲ ਲਾਲ ਰੰਗ ਬਾਲ ਮਾਨਸਿਕਤਾ ਲਈ ਠੀਕ ਨਹੀਂ ਸਮਝਿਆ ਜਾਂਦਾ।ਇਸ ਲਈ ਸਕੂਲ ਵਿੱਚ ਬੱਚਿਆਂ ਦੁਆਰਾ ਇਹ ਰੰਗ ਵਰਤਣ ਤੇ ਮਨਾਹੀ ਲਗਾ ਦਿੱਤੀ ਗਈ ਹੈ।ਹੁਣ ਕੇਵਲ ਅਧਿਆਪਕਾ ਦੁਆਰਾ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨ ਲਈ ਹੀ ਲਾਲ ਪੈੱਨ ਵਰਤਿਆ ਜਾਂਦਾ ਹੈ।
3. ਨੀਲਾ ਪੈੱਨ:-ਕੋਈ ਵੀ ਦਰਖਾਸਤ,ਅਰਜੀ ਜਾਂ ਕੁਝ ਵੀ ਲਿਖਣ ਲਈ ਆਮ ਤੌਰ ਉੱਤੇ ਅਤੇ ਸਭ ਤੋਂ ਵੱਧ ਨੀਲਾ ਪੈੱਨ ਹੀ ਵਰਤਿਆ ਜਾਂਦਾ ਹੈ।ਨੀਲਾ ਰੰਗ ਆਕਰਸ਼ਣ ਦਾ ਪ੍ਰਤੀਕ ਹੈ।ਇਸ ਲਈ ਹੀ ਇਹ ਆਮ ਤੌਰ ਤੇ ਵਰਤਿਆ ਜਾਣ ਵਾਲਾ ਅਤੇ ਹਰਮਨ ਪਿਆਰਾ ਰੰਗ ਹੈ।
4. ਕਾਲਾ ਰੰਗ:-ਬੈਂਕਾਂ ਵਿੱਚ ਜਾ ਓ.ਐਮ.ਆਰ. ਸ਼ੀਟ ਲਈ ਵਿਦਿਆਰਥੀ ਕਾਲੇ ਰੰਗ ਦੇ ਪੈੱਨ ਦੀ ਕਰਦੇ ਹਨ।ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕਈ ਪ੍ਰਾਈਵੇਟ ਇੰਸਟੀਟਿਊਟਾਂ ਦੇ ਚੇਅਰਮੈਨਾਂ ਦੁਆਰਾ ਵੀ ਕਾਲਾ ਪੈੱਨ ਵਰਤਿਆ ਜਾਂਦਾ ਹੈ।ਕਾਲਾ ਰੰਗ ਲੰਬੇ ਸਮੇਂ ਲਈ ਆਪਣੀ ਹੋਂਦ ਬਣਾਈ ਰੱਖਦਾ ਹੈ।ਇਸ ਲਈ ਅਜਿਹੇ ਕੰਮਾਂ ਲਈ ਕਾਲਾ ਰੰਗ ਵਰਤਿਆ ਜਾਂਦਾ ਹੈ।

ਜੇ.ਐੱਸ.ਮਹਿਰਾ,
ਮੁੱਖ ਸੰਪਾਦਕ,
ਸ਼ਿਵਾਲਿਕ ਪੁਸਤਕ-ਲੜੀ।
9592430420

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਧ-ਪਚੱਧ ਸਰਬ ਸੰਮਤੀ ਅਤੇ ਅੱਧੀ ਚੋਣ ਹੋਈ
Next articleਦਿੱਲੀ ‘ਚ AAP ਸਰਕਾਰ ਦਾ ਵੱਡਾ ਫੈਸਲਾ, ਬਿਜਲੀ ਕੁਨੈਕਸ਼ਨ ਲਈ ਹੁਣ NOC ਦੀ ਲੋੜ ਨਹੀਂ