ਮਾਨਵਤਾ ਲਾਇਬ੍ਰੇਰੀ ਅੱਟੀ ਵਿਖੇ ਪਲਸ ਮੰਚ ਦੀ ਮੁਹਿੰਮ ਦਾ ਆਗਾਜ਼

ਅੱਪਰਾ (ਸਮਾਜ ਵੀਕਲੀ) -25 ਜਨਵਰੀ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਅੰਦਰ ਲੋਕ ਪੱਖੀ ਇਨਕਲਾਬੀ ਸਭਿਆਚਾਰ ਲਹਿਰ ਤਹਿਤ ਮਾਨਵਤਾ ਲਾਇਬ੍ਰੇਰੀ ਅੱਟੀ ਵਿਖੇ ਕਰਵਾਇਆ ਗਿਆ ਸੱਭਿਆਚਾਰ ਮੁਹਿੰਮ ਦਾ ਆਗਾਜ਼। ਜਿਸ ਵਿੱਚ ਮੁੱਖ ਮਹਿਮਾਨ ਬਲਦੇਵ ਸਿੰਘ ਰਹਿਪਾ ਜਨਰਲ ਸਕੱਤਰ ਤਰਕਸ਼ੀਲ ਰੈਸਨੇਲਿਸਟ ਸੁਸਾਇਟੀ (ਕਨੇਡਾ) ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਆਪਣੇ ਵੱਡਮੁਲੇ ਵਿਚਾਰ ਰੱਖੇ। ਉਹਨਾਂ ਨੇ ਦੁਨੀਆਂ ਭਰ ‘ਚ ਵਸਦੇ ਪੰਜਾਬੀਆਂ ਵਿੱਚ ਲੋਕ ਪੱਖੀ ਸਾਹਿਤ ਸਭਿਆਚਾਰ ਲਿਜਾਣ ਲਈ ਮਿਲ਼ਕੇ ਉੱਦਮ ਜੁਟਾਉਣ ਤੇ ਜ਼ੋਰ ਦਿੱਤਾ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ 25 ਜਨਵਰੀ ਤੋਂ 31 ਜਨਵਰੀ ਤੱਕ ਸਾਹਿਤਕ ਸਭਿਆਚਾਰਕ ਸਰਗਰਮੀਆਂ ਕਰਨ ਦਾ ਟੀਚਾ ਮਿੱਥਿਆ ਸੀ ਪਰ ਲੋਕਾਂ ਦਾ ਹੁੰਗਾਰਾ ਐਨਾ ਹੈ ਕਈ ਦਿਨ ਪਹਿਲਾਂ ਹੀ ਸ਼ੁਰੂ ਹੋਏ ਸਮਾਗਮ 31 ਜਨਵਰੀ ਤੋਂ ਬਾਅਦ ਤੱਕ ਵੀ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਲੋਕ ਪੱਖੀ ਸਾਹਿਤ ਸਭਿਆਚਾਰ ਕਲਮ ਕਲਾ ਅਤੇ ਲੋਕਾਂ ਦੀ ਜੋਟੀ ਨਾਲ਼ ਹੀ ਡੂੰਘੀਆਂ ਜੜ੍ਹਾਂ ਫੜ ਸਕਦਾ ਹੈ।

ਇਸ ਮੌਕੇ ਪ੍ਰੋ ਅੰਮ੍ਰਿਤ ਲਾਲ ਅਤੇ ਬਲਦੇਵ ਰਹਿਪਾ ਦਾ ਸਨਮਾਨ ਵੀ ਕੀਤਾ ਗਿਆ। ਮਹਿਫ਼ਲ ਚ ਪ੍ਰੋਫੈਸਰ ਅੰਮ੍ਰਿਤ ਲਾਲ ਜੀ ਨੇ ਸੰਜ਼ੀਦਾ ਲੋਕ ਪੱਖੀ ਗਾਇਕੀ ਨਾਲ ਰੰਗ ਬੰਨ੍ਹਿਆਂ।ਇਸ ਤੋਂ ਇਲਾਵਾ ਧਰਮਿੰਦਰ ਮਸਾਣੀ, ਹਰਸ਼ ਬਿਲਗਾ, ਨਰਗਿਸ ਨਗਰ, ਨੇ ਇਨਕਲਾਬੀ ਗੀਤ ਪੇਸ਼ ਕੀਤੇ। ਵਿਸ਼ੇਸ਼ ਤੌਰ ਤੇ ਪਹੁੰਚੇ ਮਾਸਟਰ ਅਵਤਾਰ ਲਾਲ, ਮਾਸਟਰ ਪ੍ਰਦੀਪ ਰਾਜਪੁਰਾ, ਖੁਸ਼ੀ ਰਾਮ, ਸੰਦੀਪ ਮੀਓਵਾਲ,ਦੇਵ ਰਾਜ, ਤੀਰਥ ਰਸੂਲਪੁਰੀ, ਨੰਦ ਲਾਲ, ਬਲਰਾਜ ਸੋਢੀ, ਮਨਦੀਪ ਸਿੰਘ, ਕਮਲਜੀਤ ਸਿੰਘ,‌ਰੋਹਿਨ ਸੁਰਜੀਤ, ਚੱਕ ਦੇਸ ਰਾਜ, ਕੁਲਵੰਤ ਕੌਰ’ਨਗਰ’, ਮੰਗਤ ਰਾਏ, ਅੰਮ੍ਰਿਤ ਨਗਰ, ਤੇ ਬਹੁਤ ਸਾਰੇ ਸਾਥੀ ਹਾਜ਼ਰ ਹੋਏ। ‌ਮੰਗਤ ਮੰਗਾਂ ਚੱਕਦੇਸਰਾਜ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ। ਆਖਿਰ ਚ ਜਸਵਿੰਦਰ ਪੱਪੀ ਨੇ ਸਭਨਾਂ ਦਾ ਧੰਨਵਾਦ ਕੀਤਾ।

 

Previous article*ਰਾਮਪੁਰਾ, ਭਗਤਾ ਮੌੜ ਅਤੇ ਤਲਵੰਡੀ ਸਾਬੋ ਬਲਾਕ ਦੇ ਵਿਦਯਾਂਗ 325 ਬੱਚਿਆਂ ਦਾ ਸਪੈਸ਼ਲ ਕੈਂਪ ਲਗਾ ਕੇ ਉਪਕਰਣ ਦੇ ਲਈ ਨਰੀਖਣ ਕੀਤਾ : ਮੇਵਾ ਸਿੰਘ ਸਿੱਧੂ*
Next articleਕਲਮਾਂ ਦੀ ਸ਼ਮਸ਼ੀਰ ਬਣਾਵਾਂ ।