ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਹਲਕਾ ਗਿੱਲ ਲੁਧਿਆਣਾ ਤੇ (ਸਹਿਯੋਗੀ ਸੰਸਾਰ ਵਾਤਾਵਰਨ ਸੁਰੱਖਿਆ ਅਤੇ ਸ਼ਾਂਤੀ ਸੰਗਠਨ )ਵੱਲੋਂ ਅਮਰੀਕਾ, ਇਸਰਾਇਲ ਵੱਲੋਂ ਈਰਾਨ ਤੇ ਕੀਤੀ ਜਾ ਰਹੀ ਅੰਨ੍ਹੀ ਮਿਸਾਈਲ ਤੇ ਬੰਬਾਰੀ ਜਿਸ ਕਾਰਨ ਸਕੂਲ ਤੇ ਬੰਬ ਸੁੱਟ ਕੇ ਈਰਾਨੀ ਬੱਚਿਆਂ ਦਾ ਕਤਲ ਤੇ ਆਮ ਜਨਤਾ ਦਾ ਕਤਲ ਤੋਂ ਜਿਸ ਕਾਰਨ ਲਈ ਮਹਿੰਗਾਈ ਕਾਲਾ ਬਜ਼ਾਰੀ ਵਿੱਚ ਵਾਧਾ ਹੋਵੇਗਾ , ਇਸ ਦੇ ਪ੍ਰਭਾਵ ਕਾਰਨ ਹਰ ਚੀਜ਼ ਮਹਿੰਗੀ ਹੋ ਜਾਵਗੀ ਤੇ ਆਮ ਲੋਕਾਂ ਦੇ ਘਰ ਦਾ ਬਜਟ ਖਰਾਬ ਹੋ ਜਾਵੇਗਾ । ਧਰਤੀ ਦੇ ਤਾਪਮਾਨ ਵਿੱਚ ਕਾਰਪੋਰੇਟ ਦੀਆਂ ਗ਼ਲਤ ਨੀਤੀਆਂ ਕਾਰਨ ਧਰਤੀ ਦੇ ਤਾਪਮਾਨ ਵਿੱਚ 1.5 ਡਿਗਰੀ ਵਾਧਾ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਹਾਲੀ ਵੀ ਜਾਰੀ ਹੈ, ਜਿਸ ਕਾਰਨ ਇਸ ਵਿਚ ਹੋਰ ਵਾਧਾ ਹੋਵੇਗਾ। ਦੁਨੀਆਂ ਦੇ ਵਿਗਿਆਨੀਆਂ ਨੇ ਪਹਿਲਾਂ ਹੀ ਬਾਰ-ਬਾਰ ਚੇਤਾਵਨੀ ਦਿੱਤੀ ਹੈ ਕਿ ਜੇ ਹੋਰ ਵਾਧਾ ਹੋਇਆ ਤਾਂ ਗਰਮੀ ਵਿੱਚ ਹੋਰ ਵਾਧਾ ਹੋ ਜਵੇਗਾ, ਜਿਸ ਕਾਰਨ ਬਿਮਾਰੀਆਂ ਵਿੱਚ ਵਾਧਾ ਹੋਵੇਗਾ ਅਤੇ ਫਸਲਾਂ ਤੇ ਅਸਰ ਹੋਵੇਗਾ, ਜਿਸ ਕਾਰਨ ਭੋਜਨ ਦੀ ਸਮੱਸਿਆ ਹੋ ਜਾਵੇਗੀ ਤੇ ਸਮਾਜ ਨੂੰ ਭੁੱਖਮਰੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਵੱਡੇ ਵੱਡੇ ਹਥਿਆਰ ਦੇ ਚੱਲਣ ਕਾਰਨ ਹਵਾ ਦੇ ਪ੍ਰਦੂਸ਼ਣ ਕਾਰਨ ਪੜੋਸੀ ਦੇਸ਼ਾਂ ਤੇ ਇਸ ਦਾ ਅਸਰ ਹੋਵੇਗਾ , ਇਸ ਕਾਰਨ ਹਰ ਵਿਅਕਤੀ ਜੋ ਧਰਤੀ ਤੇ ਸਾਹ ਲੈਦਾ ਇੱਥੋਂ ਤੱਕ ਕੇ ਹਰ ਕੁਦਰਤੀ ਜੀਵਾਂ ਦੀ ਰਾਖੀ ਲਈ ਸਾਨੂੰ ਸਭ ਨੂੰ ਚੇਤਨ ਹੋਣਾ ਪਵੇਗਾ ਤੇ ਇਸ ਕਾਰਪੋਰੇਟ ਗਤੀਵਿਧੀਆਂ ਨੂੰ ਰੋਕਣ ਲਈ ਸਾਂਝੇ ਸੰਘਰਸ਼ ਜੋ ਕੁਦਰਤ ਤੇ ਮਾਨਵ ਪੱਖੀ ਹੋਵੇ ਉਸ ਲਈ ਲੋਕ ਲਹਿਰ ਖੜ੍ਹੀ ਕਰਨ ਦਾ ਉਪਰਾਲਾ ਕਰਨਾ ਹੋਵੇਗਾ । ਆਓ ਇਸ ਦੀ ਲੜੀ ਵਜੋਂ ਮਿਤੀ 26-3-2026 ਨੂੰ ਸ਼ਾਮ ਨੂੰ 2 ਵਜੇ ਤੋਂ ਸ਼ਾਮ 4.30 ਵਜੇ ਤੱਕ ਗਿੱਲ ਨਹਿਰ ਤੇ ਸਾਂਝਾ ਰੋਸ ਧਰਨਾ ਰਖਿਆ ਗਿਆ ਹੈ। ਅਸੀਂ ਸਭ ਨੂੰ ਜਿਸ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਸਾਰੇ ਮੈਂਬਰਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਹੈ ਕਿ ਇਸ ਵਿੱਚ ਟਾਇਮ ਤੇ ਪਹੁੰਚਣ ਦੀ ਕੋਸ਼ਿਸ਼ ਕਰੋ। ਇਸ ਵਿੱਚ ਸ੍ਰੀ ਬਚਿੰਤ ਸਿੰਘ ਢਿੱਲੋਂ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਗਿੱਲ ਹਲਕਾ ਲੁਧਿਆਣਾ, ਡਾ: ਨਰਿੰਦਰਜੀਤ ਸਿੰਘ ਸੋਢੀ, ਡਾ: ਸੁਰਜੀਤ ਸਿੰਘ ਜਨਤਾ ਕਲੋਨੀ, ਹਿੰਮਤ ਸਿੰਘ ਭਾਰਤੀ ਕਿਸਾਨ ਯੂਨੀਅਨ ( ਏਕਤਾ) ਉਗਰਾਹਾਂ ਲੁਧਿਆਣਾ, ਸਰਬਜੀਤ ਸਿੰਘ ਕੜਵੱਲ, ਸ਼ਮਿੰਦਰ ਸਿੰਘ ਲੌਂਗੋਵਾਲ ਸਟੇਟ ਕਮੇਟੀ ਮੈਂਬਰ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ, ਤੀਰਥ ਸਿੰਘ ਧਾਂਦਰਾ, ਕਾ ਹਰਜਿੰਦਰ ਸਿੰਘ ਪ੍ਰਧਾਨ ਮੋਡਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਨੇ ਸੰਬੋਧਨ ਕੀਤਾ।
https://play.google.com/store/apps/details?id=in.yourhost.samajweekly



